ਮੁਰਥਲ ਸਮੂਹਿਕ ਜਬਰ ਜਨਾਹ ਮਾਮਲਾ : ਮਹਿਲਾ ਪੁਲਿਸ ਟੀਮ ਨੇ ਮੌਕੇ ਦਾ ਕੀਤਾ ਦੌਰਾ

jatttਵਾਰਦਾਤ ਨੂੰ ਅੱਖੀਂ ਦੇਖਣ ਵਾਲਾ ਇਕ ਚਸ਼ਮਦੀਦ ਆਇਆ ਮੀਡੀਆ ਸਾਹਮਣੇ

ਜਾਟ ਅੰਦੋਲਨ ਦੌਰਾਨ ਮੁਰਥਲ ‘ਚ ਸਮੂਹਿਕ ਜਬਰ ਜਨਾਹ ਦੀਆਂ ਆ ਰਹੀਆਂ ਰਿਪੋਰਟਾਂ ਸਬੰਧੀ ਹਰਿਆਣਾ ‘ਚ ਬਣਾਈ ਗਈ ਤਿੰਨ ਮਹਿਲਾ ਪੁਲਿਸ ਅਧਿਕਾਰੀਆਂ ਦੀ ਟੀਮ ਨੇ ਮੁਰਥਲ ‘ਚ ਮੌਕੇ ਦਾ ਦੌਰਾ ਕੀਤਾ। ਇਸ ਟੀਮ ‘ਚ ਡੀ.ਆਈ.ਜੀ. ਡਾ. ਰਾਜਸ਼੍ਰੀ ਸਿੰਘ ਤੇ ਦੋ ਡੀ.ਐਸ.ਪੀ. ਮਹਿਲਾ ਅਧਿਕਾਰੀ ਭਾਰਤੀ ਡਾਬਾਸ ਤੇ ਸੁਰਿੰਦਰ ਕੌਰ ਮੌਕੇ ‘ਤੇ ਪਹੁੰਚੀਆਂ ਤੇ ਘਟਨਾ ਸਬੰਧੀ ਜਾਣਕਾਰੀ ਇਕੱਠੀ ਕੀਤੀ। ਇਹ ਘਟਨਾ ਸਥਾਨ ਦਿੱਲੀ ਤੋਂ ਮਹਿਜ਼ 50 ਕਿਲੋਮੀਟਰ ਦੂਰੀ ‘ਤੇ ਸਥਿਤ ਹੈ। ਉਥੇ ਹੀ , ਇਸ ਘਟਨਾ ਸਬੰਧੀ ਇਕ ਗਵਾਹ ਮੀਡੀਆ ਸਾਹਮਣੇ ਆਇਆ ਹੈ, ਜਿਸ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਇਸ ਘਟਨਾ ਨੂੰ ਅੱਖੀਂ ਦੇਖਿਆ ਹੈ ਤੇ ਦੋਸ਼ੀਆਂ ਦੀ ਪਛਾਣ ਵੀ ਕਰ ਸਕਦਾ ਹੈ। ਉਸ ਨੇ ਕਿਹਾ ਕਿ ਦੋਸ਼ੀਆਂ ਦੀ ਉਮਰ 20 ਸਾਲ ਤੋਂ ਵੀ ਘੱਟ ਉਮਰ ਦੀ ਹੈ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੜਕੇ ਅਜੇ ਵੀ ਸੜਕਾਂ ‘ਤੇ ਇਧਰ ਉਧਰ ਘੁੰਮ ਰਹੇ ਹਨ।

(ਰੌਜ਼ਾਨਾ ਅਜੀਤ)