ਮੁੱਰੇ ਬ੍ਰਿਜ ‘ਚ ਹੋਣ ਵਾਲੇ ਤੀਜੇ ਵਿਰਾਸਤੀ ਮੇਲੇ ਦਾ ਕੀਤਾ ਪੋਸਟਰ ਜਾਰੀ

img_0452 ਅੱਜ ਐਡੀਲੇਡ ਵਿਖੇ ਐਡੀਲੇਡ ਦੀਆਂ ਖ਼ਾਸ ਸ਼ਖ਼ਸੀਅਤਾਂ ਵੱਲੋਂ ਮੁੱਰੇ ਬ੍ਰਿਜ ‘ਚ ਹੋਣ ਵਾਲੇ ਤੀਜੇ ਵਿਰਾਸਤੀ ਮੇਲੇ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਤੇ ਇਸ ਮੇਲੇ ਬਾਰੇ ਵਿਸਤਾਰ ‘ਚ ਜਾਣਕਾਰੀ ਦਿੰਦਿਆਂ ਮੇਲੇ ਦੇ ਸਰਪ੍ਰਸਤ ਜਗਤਾਰ ਨਗਰੀ ਅਤੇ ਜੇ ਜੇ ਸਿੰਘ ਵੱਲੋਂ ਪੰਜਾਬੀ ਅਖ਼ਬਾਰ ਨੂੰ ਦੱਸਿਆ ਕਿ ਇਸ ਬਾਰ ਮੇਲੇ ਵਿਚ ਜਿੱਥੇ ਮਨੋਰੰਜਨ ਦੇ ਸਾਧਨਾ ‘ਚ ਗਿੱਧਾ, ਭੰਗੜਾ, ਕੋਰੋਗ੍ਰਾਫੀ ਅਤੇ ਨਾਟਕ ਸ਼ਾਮਿਲ ਹੋਣਗੇ ਉਸ ਦੇ ਨਾਲ ਹੀ ਆਏ ਦਰਸ਼ਕਾਂ ਲਈ ਮੁਫ਼ਤ ਲੰਗਰ ਦਾ ਵੀ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਇਸ ਮੌਕੇ ਤੇ ਉਨ੍ਹਾਂ ਮੇਲੇ ਨੂੰ ਆਰਥਿਕ ਮਦਦ ਦੇਣ ਵਾਲੇ ਸੱਜਣਾਂ ਦਾ ਖ਼ਾਸ ਤੌਰ ਤੇ ਧੰਨਵਾਦ ਕੀਤਾ।

img-20160918-wa0066ਇਸ ਮੌਕੇ ਤੇ ਜਗਤਾਰ ਨਗਰੀ ਦੇ ਨਾਲ ਜਿੱਥੇ ਮੇਲੇ ਦੇ ਪ੍ਰਬੰਧਕ ਬਲਰਾਜ ਸਿੰਘ ਬਾਠ, ਨਰੇਸ਼ ਸ਼ਰਮਾ, ਅਮਨਦੀਪ ਸਿੰਘ ਮੁਹਾਲੀ, ਧੰਮੀ ਜਟਾਣਾ, ਮਾਸਟਰ ਮਨਜੀਤ ਸਿੰਘ ਕੌਸ਼ਲ ਗੁਪਤਾ, ਸਰਵਨ ਰੰਧਾਵਾ, ਗੁਰਵੀਰ ਸਿੰਘ, ਆਦਿ ਹਾਜਿਰ ਸਨ ਉੱਥੇ ਮੈਂਬਰ ਪਾਰਲੀਮੈਂਟ ਮਾਣਯੋਗ ਤੁੰਗ ਨਗੋ ਅਤੇ ਹੇਠਲੇ ਸਦਨ ਦੇ ਸਪੀਕਰ ਮਾਣਯੋਗ ਮਾਈਕਲ ਐਟਕਿੰਸਨ, ਮਹਾਂਵੀਰ ਸਿੰਘ ਗਰੇਵਾਲ, ਬਲਵੀਰ ਕੌਰ ਗਰੇਵਾਲ, ਤ੍ਰਿਮਾਣ ਸਿੰਘ ਗਿੱਲ,ਹਰਵਿੰਦਰ ਸਿੰਘ ਗਰਚਾ, ਮਨਪ੍ਰੀਤ ਸਿੰਘ ਗਿੱਲ, ਭੁਪਿੰਦਰ ਕੌਰ ਗਿੱਲ, ਅਮਰਜੀਤ ਸਿੰਘ ਗਰੇਵਾਲ, ਮਿੰਟੂ ਬਰਾੜ, ਮੋਹਨ ਸਿੰਘ ਮਲਹਾਂਸ, ਬਲਵੰਤ ਸਿੰਘ, ਸੁਲੱਖਣ ਸਰਹੱਦੀ, ਮਨਿੰਦਰਬੀਰ ਸਿੰਘ ਢਿੱਲੋਂ, ਬੌਬੀ ਸੈਂਬੀ, ਪ੍ਰਭਜੋਤ ਸਿੰਘ, ਪ੍ਰਭਜੀਤ ਸਿੰਘ, ਜੰਗ ਬਹਾਦਰ ਸਿੰਘ, ਗਿਆਨੀ ਮਨਪ੍ਰੀਤ ਸਿੰਘ ਆਦਿ ਹਾਜਿਰ ਸਨ।

Install Punjabi Akhbar App

Install
×