(ਔਟਵਾ)—ਕੈਨੇਡੀਅਨ ਪਾਰਲੀਮੈਂਟ ਦੇ ਹਾਉਸ ਆਫ ਕਾਮਨਜ਼ ਵਿਖੇ ਪਾਰਲੀਮੈਂਟ ਮੈਂਬਰਾਂ ਨੇ ਰੈਜ਼ੀਡੈਂਸ਼ੀਅਲ ਸਕੂਲਾਂ ਚ ਇਸਾਈ ਕੈਥੋਲਿਕ ਚਰਚਾ ਵੱਲੋ ਕੈਨੇਡੀਅਨ ਮੂਲਨਿਵਾਸੀ ਬੱਚਿਆ ਦੇ ਕਤਲੇਆਮ ਦੇ ਵਰਤਾਰੇ ਨੂੰ ਨਸਲਕੁਸ਼ੀ ਵੱਜੋਂ ਮਾਨਤਾ ਦੇਣ ਦੀ ਮੰਗ ਕਰਨ ਵਾਲੇ ਪ੍ਰਸਤਾਵ ਨੂੰ ਸਰਬਸੰਮਤੀ ਨਾਲ ਮੰਜ਼ੂਰ ਕਰ ਲਿਆ ਹੈ।ਵਿਨੀਪੈਗ ਤੋਂ ਐਨਡੀਪੀ ਮੈਂਬਰ ਪਾਰਲੀਮੈਂਟ ਲੀਆਹ ਗੈਜ਼ਨ ਨੇ ਵੀਰਵਾਰ ਨੂੰ ਪ੍ਰਸ਼ਨਕਾਲ ਤੋਂ ਬਾਅਦ ਇਹ ਮੋਸ਼ਨ ਪੇਸ਼ ਕੀਤਾ ਸੀ। ਗੈਜ਼ਨ ਨੇ ਇਸੇ ਤਰ੍ਹਾਂ ਦਾ ਇੱਕ ਮੋਸ਼ਨ ਜੂਨ ਵਿਚ ਵੀ ਪੇਸ਼ ਕੀਤਾ ਸੀ, ਪਰ ਉਸਨੂੰ ਉਸ ਵੇਲੇ ਸਰਬਸੰਮਤੀ ਨਹੀਂ ਮਿਲੀ ਸੀ। ਇੱਥੇ ਦੱਸਣਯੋਗ ਹੈ ਕਿ ਇਸਾਈ ਮਤ ਦੇ ਸਰਵਉੱਚ ਆਗੂ ਪੋਪ ਫਰਾਂਸਿਸ ਨੇ ਵੀ ਆਪਣੀ ਕੈਨੇਡਾ ਫੇਰੀ ਸਮੇਂ ਇਸ ਕਤਲੇਆਮ ਨੂੰ ਨਸਲਕੁਸ਼ੀ ਮੰਨਿਆ ਸੀ ਇਸ ਲਈ ਕੈਨੇਡੀਅਨ ਪਾਰਲੀਮੈਂਟ ਮੈਂਬਰਾ ਲਈ ਹੁਣ ਇਸਨੂੰ ਨਸਲਕੁਸ਼ੀ ਵਜੋ ਮਾਨਤਾ ਨਾ ਦੇਣੀ ਜਾਇਜ ਵਰਤਾਰਾ ਨਹੀ ਸੀ , ਇਸ ਲਈ ਇਹ ਮਤਾ ਸਰਬਸੰਮਤੀ ਨਾਲ ਪਾਸ ਹੋ ਗਿਆ ਹੈ।