ਅੰਮ੍ਰਿਤਸਰ ਦਾ ਤਾਪਮਾਨ 3 ਡਿਗਰੀ ਸੈਲਸੀਅਸ ‘ਤੇ ਪੁੱਜਾ

ਪੰਜਾਬ ਤੇ ਹਰਿਆਣਾ ‘ਚ ਚੱਲ ਰਹੀ ਸੀਤ ਲਹਿਰ ਕਾਰਨ ਠੰਢ ਨੇ ਪੂਰਾ ਜੋਰ ਫੜ ਲਿਆ ਹੈ ਤੇ ਬੀਤੇ 2 ਦਿਨ ਪਏ ਮੀਂਹ ਕਾਰਨ ਅੰਮ੍ਰਿਤਸਰ ਸਭ ਤੋਂ ਵੱਧ ਠੰਢਾ ਸ਼ਹਿਰ ਰਿਹਾ। ਜਿਸ ਦਾ ਤਾਪਮਾਨ ਘੱਟੋ-ਘੱਟ 3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੰਮ੍ਰਿਤਸਰ ਦਾ ਘੱਟ ਤੋਂ ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਮਾਪਿਆ ਗਿਆ ਹੈ। ਲੁਧਿਆਣਾ ਦਾ 9.3 ਡਿਗਰੀ ਅਤੇ ਪਟਿਆਲਾ ਦਾ 9.6 ਡਿਗਰੀ ਜਦਕਿ ਚੰਡੀਗੜ੍ਹ ਦਾ ਰਾਤ ਨੂੰ ਤਾਪਮਾਨ 7.6 ਡਿਗਰੀ ਸੈਲਸੀਅਸ ਮਾਪਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਨਾਰਨੌਲ ਇਲਾਕੇ ਦਾ ਤਾਪਮਾਨ 4 ਡਿਗਰੀ ਜਦਕਿ ਹਿਸਾਰ ਦਾ 5.8 ਡਿਗਰੀ ਸੈਲਸੀਅਸ ਮਾਪਿਆ ਗਿਆ ਹੈ।

Install Punjabi Akhbar App

Install
×