ਹਰ ਨਾਗਰਿਕ ਨੂੰ ਮੁੱਢਲੀਆਂ ਸਹੂਲਤਾਂ ਅਤੇ ਸੇਵਾਵਾਂ ਨਾਲ ਲੈਸ ਘਰ ਦਾ ਅਧਿਕਾਰ: ਰਾਣਾ ਕੇ.ਪੀ ਸਿੰਘ

ਸਪੀਕਰ ਵਲੋ ਵੱਖ ਵੱਖ ਸਕੀਮਾਂ ਨੂੰ ਲਾਂਚ ਕਰਨ ਦੇ ਸਮਾਗਮ ਵਿੱਚ ਵੀਡੀਓ ਕਾਨਫਰੰਸ ਰਾਹੀ ਕੀਤੀ ਸ਼ਿਰਕਤ

ਪੰਜਾਬ ਸਰਕਾਰ ਸੂਬੇ ਨੂੰ ਸਲੱਮ ਮੁਕਤ ਕਰਨ ਅਤੇ ਪੰਜਾਬੀਆਂ ਦੀ ਭਲਾਈ ਲਈ ਵਚਨਬੱਧ: ਮੈਬਰ ਪਾਰਲੀਮੈਂਟ ਮਨੀਸ਼ ਤਿਵਾੜੀ 

ਨਿਊਯਾਰਕ/ਨੰਗਲ —ਪੰਜਾਬ ਸਰਕਾਰ ਵਲੋਂ ਸੂਬੇ ਦੇ ਝੁੱਗੀਆ ਚ ਰਹਿਣ ਵਾਲਿਆਂ ਦਾ ਜੀਵਨ ਪੱਧਰ ਸੰਵਾਰਦਿਆਂ ਮੁੱਖ ਮੰਤਰੀ ਸਲੱਮ ਡਵੈਲਰਜ਼ ਪ੍ਰੋਗਰਾਮ ਦੀ ਸੁਰੂਆਤ ਕੀਤੀ ਗਈ ਹੈ। ਹਰ ਨਾਗਰਿਕ ਨੂੰ ਮੁੱਢਲੀਆਂ ਸਹੂਲਤਾਂ ਅਤੇ ਸੇਵਾਵਾਂ ਨਾਲ ਲੈਸ ਘਰ ਦਾ ਅਧਿਕਾਰ ਹੈ।ਸਾਡੀ ਬਸੇਰਾ ਸਕੀਮ ਪੰਜਾਬ ਵਿਚ ਝੁੱਗੀ-ਝੋਪੜੀ ਵਾਲਿਆਂ ਨੂੰ ਇਹ ਹੱਕ ਦੇਵੇਗੀ। ਅੱਜ ਅਸੀ ਸੂਬੇ ਵਿਚ ਇੱਕ ਲੱਖ ਤੋ ਵੱਧ ਝੁੱਗੀ-ਝੋਪੜੀ ਵਾਸੀਆ ਨੂੰ ਮਾਲਕਾਨਾਂ ਹੱਕ ਦੇਣ ਦੀ ਪ੍ਰਕਿਰਿਆਂ ਸੁਰੂ ਕਰ ਦਿੱਤੀ ਹੈ, ਤਾਂ ਜ਼ੋ ਝੁੱਗੀ-ਝੋਪੜੀ ਵਾਲਿਆ ਦੇ ਸਮੁੱਚੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ।ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਅੱਜ ਨਗਰ ਕੋਸਲ ਨੰਗਲ ਦੇ ਦਫਤਰ ਤੋ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋ, ਵੱਖ ਵੱਖ ਸਕੀਮਾਂ ਨੂੰ ਲਾਂਚ ਕਰਨ ਦੇ ਸਮਾਗਮ ਵਿਚ ਵੀਡੀਓ ਕਾਨਫਰੰਸ ਰਾਹੀ ਸ਼ਿਰਕਤ ਕਰਨ ਉਪਰੰਤ ਵਿਸ਼ੇਸ ਗੱਲਬਾਤ ਕਰਦੇ ਹੋਏ ਕੀਤਾ।ਉਨ੍ਹਾ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਨੂੰ ਸਲੱਮ ਮੁਕਤ ਕਰਨ ਅਤੇ ਹਰ ਪੰਜਾਬੀ ਦੀ ਭਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ।ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਅੱਜ ਸਮਾਰਟ ਮੀਟਰ, ਈ-ਦਾਖਲ ਪੋਰਟਲ, ਧੀਆਂ ਦੀ ਲੋਹੜੀ ਅਤੇ 2500 ਖੇਡ ਕਿੱਟਾ ਦੀ ਵੰਡ ਦੀ ਡਿਜੀਟਲ ਸੁਰੂਆਤ ਕੀਤੀ ਹੈ। ਜੋ ਪੰਜਾਬ ਵਾਸੀਆਂ ਲਈ ਇੱਕ ਚੰਗਾ ਉਪਰਾਲਾ ਹੈ।   ਮੈਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਦੇ ਹਰ ਵਰਗ ਦੀ ਭਲਾਈ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਰਾਜ ਦੇ ਲੋਕਾਂ ਨੂੰ ਬਿਹਤਰੀਨ ਸੇਵਾਵਾਂ ਉਪਲੱਬਧ ਕਰਵਾਇਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਨੂੰ ਸਲੱਮ ਮੁਕਤ ਕਰਨ ਅਤੇ ਪੰਜਾਬੀਆਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਵੱਖ ਵੱਖ ਸਕੀਮਾਂ ਦੀ ਅੱਜ ਸੁਰੂਆਤ ਕਰਕੇ ਲੋਕਾਂ ਨੂੰ ਸੁਗਾਤ ਦਿੱਤੀ ਗਈ ਹੈ। ਲੜਕੀਆਂ ਨੂੰ ਮੁਫਤ ਸੈਨੇਟਰੀ ਨੈਪਕਿੰਗ ਦੇਣ ਦਾ ਮੁੱਖ ਮੰਤਰੀ ਦਾ ਐਲਾਨ ਵੀ ਸ਼ਲਾਘਾਯੋਗ ਹੈ। ਸ਼ਹਿਰਾਂ ਵਿਚ ਜਮੀਨਾ ਉਤੇ ਵਸੇ ਇਹਨਾ ਝੁੱਗੀ-ਝੋਪੜੀਆਂ ਵਿਚ ਰਹਿ ਰਹੇ ਲੋਕਾਂ ਦੇ ਸੁਪਨੇ ਸਾਕਾਰ ਹੋਏ ਹਨ। ਲਾਰਜ ਸਕੇਲ ਇੰਡਸਟਰੀ ਦੇ ਚੇਅਰਮੈਨ ਸ੍ਰੀ ਪਵਨ ਦੀਵਾਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਨੋਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਦਾ ਉਪਰਾਲਾ, ਪੰਜਾਬ ਦੇ ਨੋਜਵਾਨਾਂ ਲਈ ਵਰਦਾਨ ਸਿੱਧ ਹੋ ਰਿਹਾ ਹੈ। ਉਦਯੋਗਿਕ ਇਕਾਈਆਂ ਵਲੋ ਖੇਡ ਕਿੱਟਾਂ ਉਪਲੱਬਧ ਕਰਵਾ ਕੇ ਪੰਜਾਬ ਸਰਕਾਰ ਦੇ ਖੇਡਾਂ ਵੱਲ ਨੋਜਵਾਨਾਂ ਨੂੰ ਉਤਸ਼ਾਹਿਤ ਕਰਨ ਦਾ ਚੁੱਕਿਆਂ ਕਦਮ ਸ਼ਲਾਘਾਯੋਗ ਹੈ। ਇਸ ਮੋਕੇ ਪ੍ਰਸਾਸ਼ਕ ਕਮ ਐਸ.ਡੀ.ਐਮ ਕਨੂੰ ਗਰਗ, ਕਾਰਜ ਸਾਧਕ ਅਫਸਰ ਨੰਗਲ ਮਨਜਿੰਦਰ ਸਿੰਘ ਵੀ ਹਾਜ਼ਰ ਸਨ।

Install Punjabi Akhbar App

Install
×