ਭਾਜਪਾ ਡਾ ਅੰਬੇਦਕਰ ਦੀ ਵਿਰਾਸਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ : ਮਨੀਸ਼ ਤਿਵਾੜੀ 

IMG_0124

ਨਿਊਯਾਰਕ/ਨਵਾਂ ਸ਼ਹਿਰ, 24 ਅਗਸਤ —ਬੀਤੇਂ ਦਿਨ ਸੀਨੀਅਰ ਕਾਂਗਰਸੀ ਆਗੂ ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਦੀ ਕੇਂਦਰ ਸਰਕਾਰ ਸੰਵਿਧਾਨ ਨਾਲ ਛੇੜਛਾੜ ਕਰਕੇ ਡਾ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਵਿਰਾਸਤ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।ਇੱਥੇ ਇੱਕ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ, ਤਿਵਾੜੀ ਨੇ ਕਿਹਾ ਕਿ ਭਾਜਪਾ ਆਪਣੀ ਪਾਰਟੀ ਦੇ ਉਸ ਏਜੰਡੇ ਨੂੰ ਲਾਗੂ ਕਰ ਰਹੀ ਹੈ, ਜਿਹੜਾ ਸਿੱਧੇ ਤੌਰ ਤੇ ਡਾ ਅੰਬੇਦਕਰ ਵਰਗੇ ਆਗੂਆਂ ਦੀ ਭਾਰਤ ਪ੍ਰਤੀ ਸੋਚ ਦੇ ਖ਼ਿਲਾਫ਼ ਹੈ।

IMG_0125

ਉਨ੍ਹਾਂ ਕਿਹਾ ਕਿ ਡਾ ਅੰਬੇਦਕਰ ਨੇ ਦੇਸ਼ ਨੂੰ ਦੁਨੀਆ ਦੇ ਬਿਹਤਰ ਸੰਵਿਧਾਨਾਂ ਚੋਂ ਇਕ ਅਜਿਹਾ ਸੰਵਿਧਾਨ ਦਿੱਤਾ, ਜਿਹੜਾ ਹਰ ਕਿਸੇ ਨੂੰ ਮਨਜ਼ੂਰ ਹੈ, ਕਿਉਂਕਿ ਇਹ ਦੇਸ਼ ਚ ਰਹਿਣ ਵਾਲੇ ਹਰੇਕ ਵਿਅਕਤੀ ਨਾਲ ਜਾਤ, ਨਸਲ, ਰੰਗ ਜਾਂ ਧਰਮ ਦੇ ਆਧਾਰ ਤੇ ਭੇਦਭਾਵ ਕੀਤੇ ਬਗੈਰ ਉਸ ਦੇ ਹਿੱਤਾਂ ਦੀ ਰਾਖੀ ਕਰਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹੁਣ ਭਾਜਪਾ ਉਸੇ ਸੰਵਿਧਾਨ ਨੂੰ ਆਪਣੇ ਸੰਵਿਧਾਨ ਨਾਲ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ।ਤਿਵਾੜੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਕਾਂਗਰਸ ਅਤੇ ਦੇਸ਼ ਦੀਆਂ ਹੋਰ ਧਰਮ ਨਿਰਪੱਖ ਤਾਕਤਾਂ ਅਜਿਹਾ ਕਦੇ ਵੀ ਨਹੀਂ ਹੋਣ ਦੇਣਗੀਆਂ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ ਹਰੇਕ ਭਾਰਤ ਵਾਸੀ ਦਾ ਹੈ, ਕਿਉਂਕਿ ਹਰ ਕਿਸੇ ਨੇ ਇਸ ਦੇਸ਼ ਲਈ ਆਪਣਾ ਖੂਨ ਤੇ ਪਸੀਨਾ ਵਹਾਇਆ ਹੈ। ਉਨ੍ਹਾਂ ਕਿਹਾ ਕਿ ਅਨੇਕਤਾ ਇਸ ਰਾਸ਼ਟਰ ਦੀ ਮਜ਼ਬੂਤੀ ਹੈ ਅਤੇ ਇਸਦੀ ਹਰ ਕੀਮਤ ਤੇ ਰੱਖਿਆ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਤਵੀਰ ਸਿੰਘ ਪੱਲੀਝਿੱਕੀ, ਤਰਲੋਚਨ ਸੂੰਦ ਸਾਬਕਾ ਐਮਐਲਏ, ਮੋਹਨ ਸਿੰਘ ਸਾਬਕਾ ਐਮਐਲਏ, ਮਲਕੀਤ ਸਿੰਘ ਭਰੋਵਾਲ, ਡਾ ਬਖਸ਼ੀਸ਼ ਸਿੰਘ, ਰਾਜਿੰਦਰ ਠੇਕੇਦਾਰ, ਦਰਵਜੀਤ ਸਿੰਘ ਪੂਨੀਆ, ਰਘਵੀਰ ਸਿੰਘ ਬਿੱਲਾ, ਕਮਲਜੀਤ ਬੰਗਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਲਾਲੀ ਗਦਾਨੀ, ਅਮਨਦੀਪ ਸਿੰਘ, ਸੋਖੀ ਰਾਮ ਬਾਜੋਂ, ਪਵਨ ਦੀਵਾਨ, ਗੁਰਮੇਲ ਸਿੰਘ ਪਹਿਲਵਾਨ, ਸਤਵਿੰਦਰ ਜਵੱਦੀ ਵੀ ਮੌਜੂਦ ਰਹੇ।

Install Punjabi Akhbar App

Install
×