ਮਲਟੀਪਲ ਭੁਚਾਲਾਂ ਨੇ ਹਿਲਾਇਆ ਨਿਊਜ਼ੀਲੈਂਡ

ਨਿਊਜ਼ੀਲੈਂਡ ਦੇ ਉਤਰੀ ਟਾਪੂ ਅਤੇ ਨਾਲ ਲਗਦੇ ਟਾਪੂਆਂ ਨੂੰ ਭੁਚਾਲ ਬਾਅਦ ਬਣਿਆ ਰਿਹਾ ਟੀ ਸੁਨਾਮੀ ਦਾ ਖਤਰਾ
-ਔਕਲੈਂਡ, ਗਿਸਬੌਰਨ ਅਤੇ ਹੇਸਟਿੰਗਜ਼ ਵਿਖੇ ਝਟਕੇ ਮਹਿਸੂਸ ਕੀਤੇ ਗਏ
-ਅਜਿਹੀ ਭਵਿੱਖ ਬਾਣੀ ਕਰਨੀ ਮੁਸ਼ਕਿਲ ਹੈ

ਆਕਲੈਂਡ :-ਅੱਜ ਤੜਕੇ 2.28 ਕੁ ਵਜੇ ਨਿਊਜ਼ੀਲੈਂਡ ਦੇ ਉਤਰੀ ਟਾਪੂ ਦੇ ਬਹੁਤ ਸਾਰੇ ਹਿੱਸਿਆਂ (‘ਟੀ ਆਰੋਹਾ ਦੇ ਪੂਰਬੀ ਪਾਸੇ 95 ਕਿਲੋਮੀਟਰ ਡੂੰਘਾਈ) ਅਤੇ ਅਤੇ ਦੱਖਣੀ ਟਾਪੂ ਦੇ ਕੁਝ ਹਿਸਿਆਂ ’ਚ 7.3 ਤੀਬਰਤਾ ਤੱਕ ਭੁਚਾਲ ਦਾ ਪਹਿਲਾ ਝਟਕਾ ਮਹਿਸੂਸ ਕੀਤਾ ਗਿਆ।  ਦੂਜਾ ਝਟਕਾ 6.41 ਮਿੰਟ ਉਤੇ 7.4 ਤੱਕ ਮਹਿਸੂਸ ਕੀਤਾ ਗਿਆ। ਹੁਣ ਤੱਕ 52000 ਲੋਕਾਂ ਨੇ ਅਜਿਹੇ ਝਟਕਿਆਂ ਸਬੰਧੀ ਜਾਣਕਾਰੀ ਦਿੱਤੀ।  ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ (ਨੇਮਾ) ਨੇ ਟੀ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਜੋ ਬਾਅਦ ਵਿਚ ਉਠਾ ਲਈ ਗਈ।
ਤੀਜਾ ਭੁਚਾਲ 8.28 ਮਿੰਟ ਉਤੇ ਆਇਆ ਜੋ ਕਿ 8.1 ਤੀਬਰਤਾਾਸੀ ਸੀ ਅਤੇ ਉਹ ਔਕਲੈਂਡ ਤੋਂ 1000 ਕਿਲੋਮੀਟਰ ਦੂਰ ਨੇੜਲੇ ਸਮੁੰਦਰੀ ਟਾਪੂ ਕਿਰਮਾਡੇਕ ਵਿਖੇ ਆਇਆ ਅਤੇ ਦੁਬਾਰਾ ਚੇਤਾਵਨੀ ਜਾਰੀ ਕੀਤੀ ਗਈ। ਸਾਇੰਸਦਾਨਾਂ ਦਾ ਕਹਿਣਾ ਹੈ ਕਿ 8.1 ਤੀਬਰਤਾ ਵਾਲਾ ਭੁਚਾਲ ਬਹੁਤ ਗੰਭੀਰ ਅਵਸਥਾ ਵਿਚ ਹੁੰਦਾ ਹੈ। ਇਸ ਤੋਂ ਇਲਾਵਾ ਕਈ ਹੋਰ ਸਮੁੰਦਰੀ ਟਾਪੂਆਂ ਦੇ ਵਿਚ ਵੀ ਭੁਚਾਲ ਦੀਆਂ ਖਬਰਾਂ ਹਨ। 

ਟੀ ਸੁਨਾਮੀ ਦੀ ਚੇਤਾਵਨੀ ਉਤਰੀ ਟਾਪੂ ਦੇ ਬਹੁਤ ਸਾਰੇ ਹਿੱਸਿਆਂ ਦੇ ਵਿਚ ਜਾਰੀ ਕੀਤੀ ਗਈ ਸੀ ਜੋ ਕਿ ਦੁਪਹਿਰ 1.17 ਵਜੇ ਚੁੱਕ ਲਈ ਗਈ। ਸਮੁੰਦਰ ਕੰਢੇ ਵਸੇ ਲੋਕਾਂ ਨੂੰ ਪਾਣੀ ਤੋਂ ਦੂਰ ਚਲੇ ਜਾਣ ਲਈ ਕਿਹਾ ਗਿਆ। ਬੇਅ ਆਫ ਆਈਲੈਂਡ, ਫਾਂਗਾਰਾਈ, ਮਟਾਟਾ ਤੋਂ ਟੋਲਾਗਾ ਬੇਅ, ਗ੍ਰੇਟ ਬੈਰੀਅਰ ਆਈਲੈਂਡ, ਵੈਸਟ ਕੋਸਟ, ਕੇਪ ਰਇੰਗਾ ਤੋਂ ਅਹੀਪਾਰਾ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਹਵਾਦਾਰ ਥਾਵਾਂ ਉਤੇ ਜਾਣ ਲਈ ਕਿਹਾ ਗਿਆ ਹੈ।  ਦੇ ਵੱਖਰੀ ਤਰ੍ਹਾਂ ਦੀਆਂ ਟੀ ਸੁਨਾਮੀ ਚੇਤਾਵਨੀਆ ਦਿੱਤੀਆਂ ਗਈਆਂ ਹਨ। ਇਹ ਚੇਤਾਵਨੀਆਂ ਨੂੰ ਬਹੁਤ ਹੀ ਗੰਭੀਰ ਲੈਣ ਲਈ ਕਿਹਾ ਗਿਆ ਹੈ।  ਅੱਜ ਹਜ਼ਾਰਾਂ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਲਈ ਮਜ਼ਬੂਰ ਹੋਏ। ਬੇਅ ਆਫ ਪਲੈਂਟੀ, ਈਸਟ ਕੋਸਟ ਅਤੇ ਅੱਪਰ ਵੈਸਟ ਕੋਸਟ ਵਿਖੇ ਖਤਰਾ ਬਣਿਆ ਰਿਹਾ ਹੈ।
ਤੜਕੇ ਆਏ ਭੁਚਾਲ ਨੂੰ ਔਕਲੈਂਡ ਦੇ ਬਹੁਤ ਸਾਰੇ ਖੇਤਰਾਂ ਵਿਚ ਮਹਿਸੂਸ ਕੀਤਾ ਗਿਆ। ਸਿਵਲ ਡਿਫੈਂਸ ਵੱਲੋਂ ਪੂਰੇ ਦੇਸ਼ ਦੇ ਵਿਚ ਐਮਰਜੈਂਸੀ ਸੰਦੇਸ਼ ਭੇਜੇ ਗੇ ਹਨ। ਲੋਕਾਂ ਨੂੰ ਸਾਈਟ ਸੀਨ ਵੇਖਣ ਜਾਣ ਤੋਂ ਰੋਕਿਆ ਗਿਆ ਹੈ। ਗੰਭੀਰ ਸਥਿਤੀਆਂ ਵੇਖਣ ਵਾਲੀ ਮੰਤਰੀ ਕਿਰੀਤਾਪੂ ਐਲਨ ਨੇ ਪਾਰਲੀਮੈਂਟ ਦੇ ਵਿਚ ਭੁਚਾਲ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਤਰੀ ਟਾਪੂ ਦੇ ਇਕ ਨਗਰ ਓਪੋਟੀਕੀ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ, ਪਰ ਕੁਝ ਨੇ ਇਨਕਾਰ ਵੀ ਕੀਤਾ ਤੇ ਪਰਮਾਤਮਾ ਅਗੇ ਬੇਨਤੀ ਕੀਤੀ। ਪੈਸੇਫਿਕ ਆਈਲੈਂਡ ਲਈ ਵੀ ਟੀ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਫੀਜੀ, ਟੌਂਗਾ ਅਤੇ ਨਿਊਕੈਲੀਡੋਨੀਆ ਆਦਿ ਟਾਪੂ ਇਸ ਖਤਰੇ ਵਿਚ ਆਉਂਦੇ ਹਨ। ਸਾਮੋਆ ਟਾਪੂ ਨੂੰ ਵੀ ਟੀ ਸੁਨਾਮੀ ਦੀ ਚੇਤਾਵਨੀ ਦਿੱਤੀ ਗਈ ਸੀ ਜੋ ਕਿ ਦੁਪਹਿਰ 12.35 ਉਤੇ ਕੈਂਸਲ ਕਰ ਦਿੱਤੀ ਗਈ।

ਵਰਨਣਯੋਗ ਹੈ ਕਿ 10 ਸਾਲ ਪਹਿਲਾਂ 22 ਫਰਵਰੀ 2011 ਨੂੰ ਦੱਖਣੀ ਟਾਪੂ ਕ੍ਰਾਈਸਟਚਰਚ ਵਿਖੇ ਵੱਡਾ ਭੁਚਾਲ ਆਇਆ ਸੀ ਅਤੇ 185 ਲੋਕ ਮਾਰੇ ਗਏ ਅਤੇ ਮਿਲੀਅਨ ਡਾਲਰ ਦੀਆਂ ਬਿਲਡਿੰਗਾਂ ਢਹਿ ਗਈਆਂ ਜਾਂ ਖਰਾਬ ਹੋ ਗਈਆਂ। ਇਸ ਭੁਚਾਲ ਦੀ 10ਵੀਂ ਸਾਲਗਿਰਾ ਉਤੇ ਮਹਾਰਾਣੀ ਐਲਿਜ਼ਾਬੇਥ ਦਾ ਭਾਵਪੂਰਤ ਸੰਦੇਸ਼ ਵੀ ਨਿਊਜ਼ੀਲੈਂਡ ਆਇਆ ਸੀ ਅਤੇ ਅੱਜ ਦੁਬਾਰਾ ਆਏ ਭੁਚਾਲ ਨੇ 10 ਸਾਲ ਪਹਿਲਾਂ ਵਰਗੀ ਦਹਿਸ਼ਤ ਪੈਦਾ ਕਰ ਦਿੱਤੀ ਹੈ।
ਕੁਦਰਤ ਦੇ ਭੇਦ ਦਾ ਕੋਈ ਅੰਦਾਜ਼ਾ ਨਹੀਂ: ਜੀ. ਐਨ. ਐਸ, ਸਾਇੰਦਸਾਨ ਬਿਲ ਫ੍ਰਾਈ ਦਾ ਕਹਿਣਾ ਹੈ ਕਿ ਅਜਿਹੇ ਭੁਚਾਲ ਸਬੰਧੀ ਭਵਿੱਖਬਾਣੀ ਕਰਨਾ ਮੁਸ਼ਕਿਲ ਹੈ। ਬੀਤੀ 18 ਫਰਵਰੀ ਨੂੰ ਮਨੁੱਖ ਨੇ ਮੰਗਲ ਗ੍ਰਹਿ ਉਤੇ ਮਾਰਸ 2020 ਰੋਵਰ ਅਤੇ ਡ੍ਰੋਨ ਹੈਲੀਕਾਪਟਰ ਭੇਜ ਕੇ ਕੁਦਰਤ ਦੇ ਭੇਤਾਂ ਨੂੰ ਜਾਨਣ ਦਾ ਉਪਰਾਲਾ ਕੀਤਾ ਹੈ ਪਰ ਕੁਦਰਤ ਕਿਸ ਵੇਲੇ ਕਿਹੜੀ ਸ਼ਕਤੀ ਦਾ ਪ੍ਰਦਰਸ਼ਨ ਕਰ ਦੇਵੇ ਕੋਈ ਅੰਤ ਨਹੀਂ ਕੋਈ ਅੰਦਾਜ਼ਾ ਨਹੀਂ।

Install Punjabi Akhbar App

Install
×