ਮੂਰੇ ਬਰਿਜ਼ ਦੇ ਮਲਟੀਕਲਚਰਲ ਮੇਲੇ ‘ਚ ਪੰਜਾਬੀ ਭੰਗੜੇ ਨੇ ਬੰਨ੍ਹਿਆ ਸਭਿਆਚਾਰਕ ਰੰਗ  

IMG_4281

 ਸਾਊਥ ਆਸਟਰੇਲੀਆ ਦੇ ਪਿੰਡ ਮੂਰੇ ਬਰਿਜ਼ ਦੀ ਕੌਸਲ ਵੱਲੋਂ ਕਰਵਾਇਆ ਗਿਆ ਮਲਟੀਕਲਚਰਲ ਸਭਿਆਚਾਰਕ ਮੇਲਾ ਯਾਦਗਰੀ ਹੋ ਨਿਬੜਿਆ । ਮੇਲੇ ‘ਚ ਕਰੀਬ ਦੋ ਦਰਜਣ ਦੇਸ਼ਾਂ ਦੀਆਂ ਕਮਿਊਨਿਟੀਆਂ ਨੇ ਆਪੋ ਆਪਣੇ ਸਭਿਆਚਾਰ ਨਾਲ ਸਬੰਧਤ ਲੋਕ ਨਾਚ ਪੇਸ਼ ਕੀਤਾ ਅਤੇ ਆਪਸੀ ਸਭਿਆਚਾਰਕ ਸ਼ਾਂਝ ਪਾਈ । ਇਸ ਪ੍ਰੋਗਰਾਮ ਦੇ ਸ਼ੁਰੂ ਵਿੱਚ ਮੈਂਬਰ ਆਫ ਪਾਰਲੀਮੈਂਟ ਐਡਰੀਅਨ ਪੈਡਰਿਕ ਤੇ ਮੂਰੇ ਬ੍ਰਿਜ਼ ਦੇ ਮੇਅਰ ਬਰੈਂਟਨ ਲੀਵਸ ਨੇ ਆਪਣੇ ਭਾਸ਼ਣ ‘ਚ ਕਮਿਊਨਿਟੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਆਸਟਰੇਲੀਆ ਇਕ ਮਲਟੀਕਲਚਰਲ ਦੇਸ਼ ਹੈ ਅਤੇ ਇਥੇ ਹਰ ਇਕ ਭਾਈਚਾਰੇ ਨੂੰ ਆਪਣੇ ਧਰਮ ਤੇ ਕਲਚਰਲ ਵਿੱਚ ਰਹਿਣ ਦੀ ਅਜ਼ਾਦੀ ਹੈ ਅਤੇ ਸਰਕਾਰ ਵੱਲੋਂ ਮਲਟੀਕਲਚਰਲ ਮੇਲੇ ਲਗਾਉਣ ਦਾ ਮੁੱਖ ਮੰਤਵ ਪ੍ਰਵਾਸੀ ਲੋਕਾਂ ਵਿੱਚ ਆਪਸੀ ਸ਼ਾਂਝ ਨੂੰ ਵਧਾਉਣਾ ਤੇ ਮਜ਼ਬੂਤ ਕਰਨਾ ਹੈ ।
ਇਸ ਮੌਕੇ ਪੰਜਾਬੀ ਭਾਈਚਾਰੇ ਵੱਲੋਂ ਪੰਜਾਬਣ ਮੁਟਿਆਰਾਂ ਨਿਮਨ ਕੌਰ ਤੇ ਜਸਲੀਨ ਕੌਰ ਨੇ ਪੰਜਾਬੀ ਪਹਿਰਾਵੇ  ਵਿੱਚ ਪੰਜਾਬੀ ਸਭਿਆਚਾਰ ਗੀਤਾਂ ‘ਤੇ ਕੋਰੀਓਗ੍ਰਾਫੀ ਕੀਤੀ ਅਤੇ ਮੇਲੇ ਦੇ ਆਖਰ ‘ਚ ਰੂਹ ਪੰਜਾਬ ਦੀ ਭੰਗੜਾ ਅਕਾਦਮੀ ਐਡੀਲੇਡ ਦੀ ਭੰਗੜਾ ਟੀਮ ਵੱਲੋਂ ਪੇਸ਼ ਕੀਤੇ ਗਏ ਭੰਗੜੇ ਨੇ ਦਰਸ਼ਕਾਂ ਨੂੰ ਵੀ ਨੱਚਣ ਲਾ ਦਿੱਤਾ , ਮੇੇਲੇ ‘ਚ ਲੋਕਾਂ ਨੇ ਪੰਜਾਬ ਦੇ ਲੋਕ ਨਾਚ ਭੰਗੜੇ ਦੀ ਸ਼ਿਲਾਘਾ ਵੀ ਕੀਤੀ । ਇਸ ਮੌਕੇ ਮੂਰੇ ਬਰਿਜ਼ ਕੌਂਸਲ ਤੇ ਪੰਜਾਬੀ ਵਿਰਾਸ਼ਤ ਐਸੋਸੀਏਸ਼ਨ ਸਾਊਥ ਆਸਟਰੇਲੀਆ ਵੱਲੋਂ ਭੰਗੜਾ ਟੀਮ ਤੇ ਪੰਜਾਬਣ ਮੁਟਿਆਰਾਂ ਨੂੰ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਮੇਲੇ ਵਿੱਚ ਪੰਜਾਬੀ ਵਿਰਾਸ਼ਤ ਦੇ ਸਰਪ੍ਰਸ਼ਤ ਜਗਤਾਰ ਸਿੰਘ ਨਾਗਰੀ , ਪ੍ਰਧਾਨ ਜਗਜੀਤ ਸਿੰਘ , ਮਾਸਟਰ ਮਨਜੀਤ ਸਿੰਘ , ਕੁਲਜੀਤ ਸਿੰਘ ਅਤੇ ਕੌਸ਼ਾਲ ਗੁਪਤਾ ਆਦਿ ਹਾਜ਼ਰ ਸਨ ।

Welcome to Punjabi Akhbar

Install Punjabi Akhbar
×
Enable Notifications    OK No thanks