ਆਪਣੇ ਬਿਆਨ ‘ਤੇ ਅੜੇ ਮੁਫ਼ਤੀ

saeedਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਦੇ ਚੋਣ ਮਾਹੌਲ ‘ਤੇ ਦਿੱਤੇ ਗਏ ਬਿਆਨ ‘ਤੇ ਹੰਗਾਮਾ ਮੱਚਿਆ ਹੋਇਆ ਹੈ, ਲੇਕਿਨ ਉਹ ਆਪਣੇ ਬਿਆਨ ‘ਤੇ ਅੜੇ ਹੋਏ ਹਨ। ਮੁਫ਼ਤੀ ਮੁਹੰਮਦ ਸਈਦ ਨੇ ਉਨ੍ਹਾਂ ਦੇ ਬਿਆਨ ਨੂੰ ਲੈ ਕੇ ਕੀਤੇ ਗਏ ਸਵਾਲ ‘ਤੇ ਕਿਹਾ ਕਿ ਉਨ੍ਹਾਂ ਨੇ ਜੋ ਕਹਿ ਦਿੱਤਾ ਉਹ ਕਹਿ ਦਿੱਤਾ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਸਹੁੰ ਚੁੱਕਣ ਤੋਂ ਬਾਅਦ ਸਈਦ ਨੇ ਕਿਹਾ ਸੀ ਕਿ ਪਾਕਿਸਤਾਨ, ਹੁਰੀਅਤ ਤੇ ਅੱਤਵਾਦੀਆਂ ਨੇ ਚੋਣ ਲਈ ਪ੍ਰਦੇਸ਼ ‘ਚ ਬਿਹਤਰ ਮਾਹੌਲ ਬਣਾਇਆ। ਮੁਹੰਮਦ ਸਈਦ ਦੇ ਇਸ ਵਿਵਾਦਿਤ ਬਿਆਨ ‘ਤੇ ਲੋਕਸਭਾ ‘ਚ ਅੱਜ ਜੰਮ ਕੇ ਹੰਗਾਮਾ ਹੋਇਆ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲੋਕਸਭਾ ‘ਚ ਕਿਹਾ ਕਿ ਸਾਡੀ ਸਰਕਾਰ ਤੇ ਭਾਜਪਾ ਜੰਮੂ – ਕਸ਼ਮੀਰ ਦੇ ਮੁੱਖ ਮੰਤਰੀ ਮੁਫ਼ਤੀ ਮੁਹੰਮਦ ਸਈਦ ਦੇ ਉਸ ਬਿਆਨ ਤੋਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਅਲੱਗ ਕਰਦੀ ਹੈ।

Install Punjabi Akhbar App

Install
×