ਨਿਊਜ਼ੀਲੈਂਡ ‘ਚ ਲੋੜ ਨਹੀਂ ਅਖੌਤੀ ‘ਮੈਸੰਜਰ ਆਫ ਗੌਡ’ ਦੀ

NZ PIC 5 Jan-3ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਨੇ ਇਥ ਦੇ ਫਿਲਮ ਤੇ ਲਿਟਰੇਚਰ ਕਲਾਸੀਫਿਕੇਸ਼ (ਸੈਂਸਰ ਬੋਰਡ) ਦੇ ਨਾਲ ਰਾਬਤਾ ਕਾਇਮ ਕਰਦਿਆਂ ਗੁਰਮੀਤ ਰਾਮ ਰਹੀਮ ਸਿੰਘ (ਡੇਰਾ ਸੱਚਾ ਸੌਦਾ ਸਿਰਸਾ ਮੁਖੀ) ਦੀ ਆ ਰਹੀ ਸਟੰਬਬਾਜ਼ੀ ਫਿਲਮ ‘ਮੈਜੰਸਰ ਆਫ ਗੌਡ’ ਉਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਹੈ। ਸੁਸਾਇਟੀ ਦੇ ਬੁਲਾਰੇ ਵੱਲੋਂ ਕਿਹਾ ਗਿਆ ਹੈ ਕਿ ਨਿਊਜ਼ੀਲੈਂਡ ਦੇ ਵਿਚ ਸੱਚੇ ਸੌਦੇ ਵਰਗੇ ਅਖੌਤੀ ਸਾਧ ਦੀ ‘ਮੈਸੰਜਰ ਆਫ ਗੌਡ’ ਦੀ ਕੋਈ ਲੋੜ ਨਹੀਂ ਹੈ। ਪੱਤਰ ਦੇ ਰਾਹੀਂ ਇਥੇ ਦੇ ਸੈਂਸਰ ਬੋਰਡ ਨੂੰ ਦੱਸਿਆ ਕਿ ਇਸ ਫਿਲਮ ਦਾ ਹੀਰੋ ਅਪਰਾਧਿਕ ਮਾਮਲਿਆਂ ਵਿਚ ਘਿਰਿਆ ਹੋਇਆ ਹੈ, ਬਲਾਤਕਾਰ ਦੇ ਕੇਸ ਉਸ ਉਪਰ ਦਰਜ ਹਨ ਅਤੇ ਉਹ ਸਟੰਟਬਾਜ਼ੀ ਕਰਦਾ ਵਿਖਾਇਆ ਗਿਆ ਹੈ। ਇਸ ਫਿਲਮ ਦੇ ਦੁਰਪ੍ਰਭਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਹੈ ਅਤੇ ਇਸ ਫਿਲਮ ਨੂੰ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਬਰਾਬਰ ਆਖਿਆ ਗਿਆ ਹੈ। ਚਿੱਠੀ ਦੇ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਜੇਕਰ ਇਸ ਅਖੌਤੀ ਸੰਤ ਨੂੰ ਇਸ ਫਿਲਮ ਦੇ ਰਾਹੀਂ ਪੇਸ਼ ਕੀਤਾ ਜਾਂਦਾ ਹੈ ਤਾਂ ਸੰਤ ਦੇ ਅਰਥ ਵੀ ਬਦਲ ਜਾਣਗੇ।

Install Punjabi Akhbar App

Install
×