ਦੱਖਣੀ ਆਸਟ੍ਰੇਲੀਆਈ ਸਰਕਾਰ ਵੱਲੋਂ ਬਹੁ ਸਭਿਅਕ ਗਤੀਵਿਧੀਆਂ ਲਈ ਨਵੀਆਂ ਗ੍ਰਾਂਟਾਂ

ਪ੍ਰੀਮੀਅਰ ਸਟੀਵਨ ਮਾਰਸ਼ਲ ਅਤੇ ਸਹਾਇਕ ਮੰਤਰੀ ਜਿੰਗ ਲੀ ਵੱਲੋਂ ਜਾਰੀ ਕੀਤੇ ਗਏ ਸਾਂਝੇ ਬਿਆਨ ਵਿੱਚ ਦਰਸਾਇਆ ਗਿਆ ਹੈ ਕਿ ਦੱਖਣੀ ਆਸਟ੍ਰੇਲੀਆ ਰਾਜ ਸਰਕਾਰ ਵੱਲੋਂ ਸਾਲ 2021-22 ਦੇ ਬਜਟ ਵਿੱਚ, ਬਹੁ-ਸਭਿਅਕ ਗਤੀਵਿਧੀਆਂ ਆਦਿ ਲਈ 2 ਮਿਲੀਅਨ ਦੀ ਗ੍ਰਾਂਟ ਵੱਖਰੇ ਤੌਰ ਤੇ ਜਾਰੀ ਕੀਤੀ ਗਈ ਹੈ।
ਉਕਤ ਗ੍ਰਾਂਟ ਦੇ ਚਾਹਵਾਨ, ਆਪਣੀਆਂ ਅਰਜ਼ੀਆਂ ਜੁਲਾਈ 31, 2021 ਤੱਕ ਜਮ੍ਹਾਂ ਕਰਵਾ ਸਕਦੇ ਹਨ।
ਬਜਟ ਬਾਰੇ ਗੱਲਬਾਤ ਵਿੱਚ ਉਨ੍ਹਾਂ ਦੱਸਿਆ ਕਿ ਸਾਲ 2021-22 ਦਾ ਬਜਟ ਇਸ ਤਰ੍ਹਾਂ ਨਾਲ ਬਣਾਇਆ ਗਿਆ ਹੈ ਕਿ ਲੋਕਾਂ ਨੂੰ ਵਧੇਰੇ ਰੌਜ਼ਗਾਰ ਮਿਲੇ ਅਤੇ ਸਰਕਾਰ ਹੋਰ ਬਿਹਤਰ ਸੇਵਾਵਾਂ ਲੋਕਾਂ ਦੀ ਸੇਵਾ ਵਿੱਚ ਲੈ ਕੇ ਹਾਜ਼ਰ ਹੋ ਸਕੇ। ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks