ਬੀਬੀ ਪ੍ਰਨੀਤ ਕੌਰ ਦੀ ਨਿਊਜ਼ੀਲੈਂਡ ਫੇਰੀ: ਗੁਰਦੁਆਰਾ ਸਾਹਿਬ ਬੰਬੇ ਹਿੱਲ ਵਿਖੇ ਮੱਥਾ ਟੇਕਿਆ ਅਤੇ ਕੀਤੀਆਂ ਆਪਸੀ ਵਿਚਾਰਾਂ

NZ PIC 28 March-1ਬੀਬੀ ਪ੍ਰਨੀਤ ਕੌਰ ਅਤੇ ਬੀਬੀ ਕਰਨ ਕੌਰ ਬਰਾੜ ਸਨਿਚਰਵਾਰ 26 ਮਾਰਚ ਤੋਂ ਨਿਊਜ਼ੀਲੈਂਡ ਦੌਰੇ ‘ਤੇ ਹਨ। ਇਸ ਦੌਰੇ ਦੌਰਾਨ ਉਹ ਹੁਣ ਤੱਕ ਪੰਜਾਬੀ ਮੀਡੀਆ, ਸਭਿਆਚਾਰਕ ਮੇਲਾ,  ਸ੍ਰੀ ਦਸਮੇਸ਼ ਦਰਬਾਰ ਗੁਰਦੁਆਰਾ ਸਾਹਿਬ, ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਅਤੇ ਫਿਰ ਗੁਰਦੁਆਰਾ ਸਾਹਿਬ ਬੰਬੇ ਹਿੱਲ ਵਿਖੇ ਸੰਗਤਾਂ ਅਤੇ ਪ੍ਰਬੰਧਕਾਂ ਨਾਲ ਵਿਚਾਰ-ਵਿਮਰਸ਼ ਕਰ ਚੁਕੇ ਹਨ। ਗੁਰਦੁਆਰਾ ਸਾਹਿਬ ਵਿਖੇ ਬੀਬੀ ਪ੍ਰਨੀਤ ਕੌਰ, ਬੀਬੀ ਕਰਨ ਕੌਰ ਬਰਾੜ, ਸ. ਅੰਮ੍ਰਿਤ ਪ੍ਰਤਾਪ ਸਿੰਘ ਸੇਖੋਂ ਅਤੇ ਸ. ਹਰਮਿੰਦਰ ਸਿੰਘ ਚੀਮਾ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਚਰਨਜੀਤ ਸਿੰਘ ਚੰਨੀ ਦਾ ਸਿਰੋਪਾਓ ਵੀ ਸ੍ਰੀ ਸੇਖੋਂ ਨੂੰ ਭੇਟ ਕੀਤਾ ਗਿਆ।
ਬੀਤੀ ਰਾਤ ਅੰਬੇਡਕਰ ਸਪਰੋਟਸ ਐਂਡ ਕਲਚਰਲ ਕਲੱਬ ਵੱਲੋਂ ਉਨ੍ਹਾਂ ਨੂੰ ਰਾਤਰੀ ਭੋਜ ਦਿੱਤਾ ਗਿਆ। ਇਸ ਭੋਜ ਦੌਰਾਨ ਪੰਜਾਬ ਦੇ ਵਿਕਾਸ਼ਸ਼ੀਲ ਮੁੱਦਿਆਂ ਦੇ ਉਤੇ ਉਨ੍ਹਾਂ ਆਪਣੇ ਅਤੇ ਕਾਂਗਰਸ ਪਾਰਟੀ ਦੇ ਸਾਰੇ ਪ੍ਰੋਗਰਾਮ ਨੂੰ ਦੱਸਿਆ। ਐਨ. ਆਰ. ਆਈ. ਸਮੱਸਿਆਵਾਂ ਅਤੇ ਮੰਗਾਂ ਨੂੰ ਉਨ੍ਹਾਂ ਧਿਆਨ ਨਾਲ ਸੁਣਿਆ। ਵਿਆਹ ਸਰਟੀਫਿਕੇਟ ਲੈਣ ਸਬੰਧੀ ਹੋਣ ਵਾਲੀ ਖੱਜਲ ਖੁਆਰੀ ਵੀ ਉਨ੍ਹਾਂ ਨਾਲ ਸਾਂਝੀ ਕੀਤੀ ਗਈ। ਇਸ ਮੌਕੇ ਕਰਨੇਲ ਬੱਧਣ, ਜਸਵਿੰਦਰ ਸੰਧੂ,  ਪਰਮਜੀਤ ਸਿੰਘ ਮਹਿਮੀ ਅਤੇ ਸ. ਮਲਕੀਅਤ ਸਿੰਘ ਸਹੋਤਾ ਹੋਰਾਂ ਨੇ ਆਪਣੇ-ਆਪਣੇ ਵਿਚਾਰ ਰੱਖੇ। ਲੋਕਲ ਐਮ. ਪੀ. ਸ੍ਰੀਮਤੀ ਪਰਮਜੀਤ ਕੌਰ ਪਰਮਾਰ ਨੇ ਵੀ ਨਿਊਜ਼ੀਲੈਂਡ ਸਰਕਾਰ ਅਤੇ ਭਾਰਤੀ ਸਰਕਾਰ ਦਰਮਿਆਨ ਪੈਦਾ ਹੋ ਰਹੇ ਨਿੱਘੇ ਸਬੰਧਾਂ ਦੀ ਗੱਲ ਕੀਤੀ। ਬਾਬਾ ਅੰਬੇਡਕਰ ਸਾਹਿਬ ਦੀ ਫੋਟੋ ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿਚ ਲਗਾਉਣ ਸਬੰਧੀ ਵੀ ਉਨ੍ਹਾਂ ਕਿਹਾ ਕਿ ਉਹ ਇਸਦੀ ਕੋਸ਼ਿਸ਼ ਕਰਨਗੇ।
ਨਿਊਜ਼ੀਲੈਂਡ ਕਾਂਗਰਸ ਦੇ ਪ੍ਰਧਾਨ ਸ. ਹਰਮਿੰਦਰ ਸਿੰਘ ਚੀਮਾ ਹੋਰਾਂ ਨੇ ਇਸ ਸਾਰੇ ਪ੍ਰੋਗਰਾਮ ਨੂੰ ਇਕ ਲੜੀ ਵਿਚ ਪਰੋਇਆ ਹੋਇਆ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਇਹ ਨੇਤਾ ਇਸੀ ਤਰ੍ਹਾਂ ਬਿਜ਼ੀ ਰਹਿਣਗੇ। ਇਸ ਮੌਕੇ ਸੰਨੀ ਕੌਸ਼ਿਲ, ਸ੍ਰੀ ਦੀਪਕ ਸ਼ਰਮਾ, ਐਨ. ਕੇ. ਸਿੰਗਲਾ, ਸ੍ਰੀ ਕੁਲਵਿੰਦਰ ਝਮਟ ਅਤੇ ਅੰਬੇਡਕਰ ਸਪੋਰਟਸ ਕਲੱਬ ਦੇ ਹੋਰ ਮੈਂਬਰ ਵੀ ਹਾਜ਼ਿਰ ਸਨ।

Install Punjabi Akhbar App

Install
×