ਵਿਕਟੋਰੀਅਨ ਸੰਸਦ ਵਿੱਚ ਮਹਾਰਾਣੀ ਪ੍ਰਨੀਤ ਕੌਰ ਦਾ ਸਨਮਾਨ

parneet kaur

ਬੀਤੇ ਸੋਮਵਾਰ ਨੂੰ ਸਾਬਕਾ ਵਿਦੇਸ਼ ਮੰਤਰੀ ਅਤੇ ਕਾਂਗਰਸ ਆਗੂ ਮਹਾਰਾਣੀ ਪ੍ਰਨੀਤ ਕੌਰ ਦਾ ਵਿਕਟੋਰੀਆ ਪਾਰਲੀਮੈਂਟ ਵਿੱੱਚ ਸਨਮਾਨ ਕੀਤਾ ਗਿਆ।ਇਸ ਸਰਕਾਰੀ ਸਮਾਗਮ ਵਿਕਟੋਰੀਅਨ ਸੰਸਦ ਦੇ ਮੁੱਖ ਸਪੀਕਰ ਟੈਲਮੋ ਲੈਂਗੂਈਲਰ,ਸੈਨੇਟਰ ਸਟੀਫਨ ਕੌਨਰੋਏ,ਸੰਸਦ ਮੈਂਬਰ ਜੂਡੀਹ ਗਰਾਲੇ ਅਤੇ ਡੌਨ ਨਾਰਡੇਲਾ ਸਮੇਤ ਵਿਕਟੋਰੀਆ ਸਰਕਾਰ ਦੇ ਕਈ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਕਾਂਗਰਸੀ ਆਗੂ ਬੀਬੀ ਕਰਨ ਕੌਰ ਬਰਾੜ ਨੇ ਵੀ ਇਸ ਸਨਮਾਨ ਸਮਾਰੋਹ ਵਿੱਚ ਹਾਜ਼ਰੀ ਭਰੀ।

ਮੁੱੱਖ ਸਪੀਕਰ ਟੈਲਮੋ ਲੈਂਗੁਈਲਰ ਨੇ ਉਕਤ ਆਗੂਆਂ ਦਾ ਸਵਾਗਤ ਕਰਦਿਆਂ ਆਸਟ੍ਰੇਲੀਆਈ ਰਾਜਨੀਤੀ ਨਾਲ ਜੁੜੇ ਹੋਏ ਨੁਕਤਿਆਂ ਤੇ ਸਾਂਝ ਪਾਈ।ਮਹਾਰਾਣੀ ਪ੍ਰਨੀਤ ਕੌਰ ਨੇ ਵਿਕਟੋਰੀਆ ਸੰਸਦ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਆਸਟ੍ਰੇਲੀਆਈ ਪ੍ਰਬੰਧਕੀ ਢਾਂਚੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੀ ਮੁਬਾਰਕਬਾਦ ਦਿੱੱਤੀ।ਇਸ ਮੌਕੇ ਹਾਜ਼ਰ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਪ੍ਰਨੀਤ ਕੌਰ ਨੇ ਪ੍ਰਵਾਸੀਆਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ  ਦਾ ਸਾਥ ਦੇਣ ਦੀ ਪੁਰਜ਼ੋਰ ਅਪੀਲ ਕੀਤੀ।ਵਿਕਟੋਰੀਆ ਸੰਸਦ ਵਲੋਂ ਕਾਂਗਰਸੀ ਆਗੂਆਂ ਨੂੰ ਯਾਦਗਾਰੀ ਚਿੰਨ ਭੇਂਟ ਕੀਤੇ ਗਏ।ਇਸ ਮੌਕੇ ਪੰਜਾਬੀ ਭਾਈਚਾਰੇ ਦੇ ਆਗੂ ਜਸਵਿੰਦਰ ਸਿੱਧੂ,ਵਿਕਰਾਂਤ ਸ਼ਰਮਾ,ਸੰਜੀਵ ਗਰਗ ਸਮੇਤ ਕਈ ਲੋਕ ਹਾਜ਼ਰ ਸਨ।

(ਮੈਲਬੌਰਨ,ਮਨਦੀਪ ਸਿੰਘ ਸੈਣੀ)-

mandeepsaini@live.in

Install Punjabi Akhbar App

Install
×