ਹੱਸਦਾ-ਵਸਦਾ ਪੰਜਾਬ ਵੇਖਣਾ ਚਾਹੁੰਦੇ ਹਾਂ-ਪ੍ਰਨੀਤ ਕੌਰ

‘ਪੰਜਾਬ ਤੋਂ ਬਾਹਰ ਬੈਠੇ ਪੰਜਾਬੀ ਭਾਈਚਾਰੇ ਦੇ ਲੋਕ ਪੰਜਾਬ ਨੂੰ ਹੱਸਦਾ-ਵਸਦਾ ਤੇ ਖਸ਼ਹਾਲ ਵੇਖਣਾ ਚਾਹੁੰਦੇ ਹਨ |’ ਇਹ ਵਿਚਾਰ ਸਾਬਕਾ ਵਿਦੇਸ਼ ਮੰਤਰੀ ਪ੍ਰਨੀਤ ਕੌਰ (ਸਾਬਕਾ ਮੈਂਬਰ ਲੋਕ ਸਭਾ ਪਟਿਆਲਾ) ਨੇ ਕੀਤੇ | ਪੱਤਰਕਾਰਾਂ ਦੇ ਸਵਾਲ-ਜਵਾਬ ਦੌਰਾਨ ਮਹਾਰਾਣੀ ਨੇ ਕਿਹਾ ਕਿ ਉਹ 29ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ (ਬਿ੍ਸਬੇਨ) ਵਿਖੇ ਕਾਂਗਰਸ ਦੇ ਪੰਜਾਬ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦਾ ਸੁਨੇਹਾ ਐਨ. ਆਰ. ਆਈ. ਲੋਕਾਂ ਤੱਕ ਪਹੁੰਚਾਉਣ ਲਈ ਆਈ ਹਾਂ ਕਿ ਉਹ ਪੰਜਾਬ ‘ਚ ਤਜਰਬੇਕਾਰ ਸਰਕਾਰ ਚਲਾਉਣ ਵਾਲਿਆਂ ਨੂੰ ਤਰਜੀਹ ਦੇਣ | ਉਨ੍ਹਾਂ ‘ਆਪ’ ਪਾਰਟੀ ‘ਤੇ ਕਰੜੇ ਹਮਲੇ ਕਰਦੇ ਹੋਏ 4 ਮੈਂਬਰ ਪਾਰਲੀਮੈਂਟਾਂ ਦੀ ਫੁੱਟ ਦਾ ਹਵਾਲਾ ਦਿੱਤਾ | ਆਪਣੇ ਪੁੱਤਰ ‘ਤੇ ਸਵਿਸ ਬੈਂਕ ਖਾਤਿਆਂ ਬਾਰੇ ਬੋਲਦਿਆਂ ਕਿਹਾ ਕਿ ਇਹ ਇਲਜ਼ਾਮ ਵੋਟਾਂ ਸਮੇਂ ਹੀ ਕਿਉਂ ਨਿਕਲ ਆ ਰਹੇ ਹਨ ਅਤੇ ਇਸ ਤੋਂ ਇਲਾਵਾ ਸੈਂਕੜੇ ਲੋਕਾਂ ਦੇ ਨਾਂਅ ਇਨ੍ਹਾਂ ਖਾਤਿਆਂ ਵਿਚ ਹਨ | ਉਨ੍ਹਾਂ ਨੂੰ ਜਨਤਕ ਨਹੀਂ ਕੀਤਾ, ਸਾਨੂੰ ਹੀ ਕਿਉਂ? ਇਸ ਮੌਕੇ ਮੁਕਤਸਰ ਤੋਂ ਵਿਧਾਇਕ ਕਰਨ ਬਰਾੜ ਵੀ ਹਾਜ਼ਰ ਸਨ | ਕਿੰਗਜ਼ ਇੰਸਟੀਚਿਊਟ ਤੋਂ ਨਰਿੰਦਰ ਸਿੰਘ ਗਿੱਲ, ਫਾਈਵ ਵਾਟਰ ਤੋਂ ਜਸਪਾਲ ਸੰਧੂ, ਮਨਦੀਪ ਸਿੰਘ, ਰਜਿੰਦਰ ਸਿੰਘ ਰਾਜੂ, ਰੁਪਿੰਦਰ ਸਿੰਘ ਸਮੇਤ ਕਈ ਨਾਮਵਰ ਹਸਤੀਆਂ ਨੇ ਮਹਾਰਾਣੀ ਦਾ ਧੰਨਵਾਦ ਕੀਤਾ |

(ਹਰਪ੍ਰੀਤ ਸਿੰਘ ਕੋਹਲੀ)

harpreetsinghkohli73@gmail.com

Install Punjabi Akhbar App

Install
×