ਗੁਰਪ੍ਰੀਤ ਕੌਰ ਮਿਸਿਜ਼ ਅਤੇ ਜਸਨੀਤ ਕੌਰ ਢਿਲੋਂ ਮਿਸ ਪੰਜਾਬਣ ਕੁਇਜਲੈਂਡ ਮੁਕਾਬਲੇ ਵਿੱਚ ਜੇਤੂ

image-30-05-16-07-55-2

ਅਮਨਦੀਪ ਕੌਰ ਅਤੇ ਸੁਖਵੀਰ ਸਿੰਘ ਦੀ ਅਗਵਾਹੀ ਹੇਠ ,ਸਾਂਝੀ ਅਵਾਜ ਰੇਡੀਓ ਅਤੇ ਨਿਉ ਇੰਗਲੈਡ ਕਾਲਜ ਆਫ ਟੈੱਕਨੌਲਜੀ ਦੇ ਸਹਿਯੋਗ ਨਾਲ 29 ਮਈ ਦੀ ਸ਼ਾਮ ਨੰੁ ਕੈਵਣਡਿਸ਼ ਰੋਡ ਸਟੇਟ ਹਾਈ ਸਕੂਲ ,ਨਿਉ ਹਾਲੈਡ ਪਾਰਕ ,ਬਰਿਸਬੇਨ ਵਿੱਚ ਸੈਂਕੜੇ ਸ੍ਰੋਤਿਆਂ ਦੀ ਹਾਜ਼ਰੀ ਵਿੱਚ ਹੋਏ ,ਵੱਖ-ਵੱਖ ਪੰਜ ਪੜਾਵਾਂ ਵਿਚੋਂ ਗੁਜਰਣ ਉਪਰੰਤ ਕ੍ਰਮਵਾਰ ਗੁਰਪ੍ਰੀਤ ਕੌਰ ਮਿਸਿਜ਼ ਤੇ ਜਸਨੀਤ ਕੌਰ ਮਿਸ ਪੰਜਾਬਣ ਕੁਰੀਨਸਲੈਡ ਚੁਣੇ ਗਏ। ਮੁਕਾਬਲੇ ਦੁਰਾਣ ਅਮਨਦੀਪ ਕੌਰ ਨੇ ਆਏ ਹੋਏ ਸ੍ਰੋਤਿਆਂ ਤੋਂ ਪ੍ਰਸ਼ਨਾਂ ਦੇ ਰੂਪ ਵਿੱਚ ਪੰਜਾਬੀ ਵਿਰਸੇ ਤੇ ਪੰਜਾਬੀ ਬੋਲੀ ਚੋ ਅਲੋਪ ਹੁੰਦੇ ਜਾ ਰਹੇ ਸ਼ਬਦਾਂ ਦਾ ਚੇਤਾ ਕਰਾਉਂਦਿਆਂ ਕਈ ਦਿਲਚਸਪ ਸਵਾਲ ਵੀ ਪੁੱਛੇ ਜਿਨ੍ਹਾਂ ਦਾ ਦਰਸ਼ਕਾਂ ਨੇ ਬੜੀ ਦਿਲਚਸਪੀ ਨਾਲ ਅਨੰਦ ਮਾਣਿਆ। ਉਘੀ ਅਦਾਕਾਰਾ ਸੁੱਖੀ ਬੱਲ ਨੇ ਗਿੱਧਾ ਪਾ ਕੇ ਪ੍ਰੋਗਰਾਮ ਨੁੰ ਸ਼ਿਖਰ ਤੇ ਲੈ ਗਏ । ਇਸ ਮੌਕੇ ਅਮਨਦੀਪ ਨੇ ਭਾਵੁਕ ਸਪੀਚ ਰਾਂਹੀ ਦਰਸ਼ਕਾਂ ਨਾਲ ਦਿਲ ਦੀ ਗੱਲ ਸਾਂਝੀ ਕਰਦੇ ਹੋਏ ਕਿਹਾ ,”ਕਿ ਇਸ ਸਾਰੇ ਕਾਸੇ ਦਾ ਸਿਹਰਾ ਮੇਰੇ ਪਿਤਾ ਸ. ਰਣਜੀਤ ਸਿੰਘ ਮਾਨ (ਸਰਪੰਚ ਮਸੀਤਾਂ,ਡਬਵਾਲੀ), ਮਾਤਾ ਕਰਮਜੀਤ ਕੌਰ ਅਤੇ ਮੇਰੇ ਪਤੀ ਸ.ਸੁਖਵੀਰ ਸਿੰਘ ਨੁੰ ਜਾਂਦਾ ਹੈ , ਜਿਨਾਂ ‘ਉਸ ਨੁੰ ਪੰਜਾਬੀ ਸਭਿਅਤਚਾਰ ਦੀ ਗੁੜਤੀ ਦਿੱਤੀ ਅਤੇ ਹਮੇਸ਼ਾ ਪੰਜਾਬੀ ਮਾਂ ਬੋਲੀ ਦੀ ਸਦਾ ਸੇਵਾ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਨਵੇਕਲੇ ਪੰਜਾਬੀ ਗਹਿਣਿਆਂ ਤੇ ਪੰਜਾਬੀ ਸੂਟਾਂ ਵਿੱਚ ਜਦੋਂ ਕੁੜੀਆਂ ਫ਼ੈਸ਼ਨ ਰੈਂਪ ਤੇ ਉਤਰੀਆਂ ਤਾਂ ਦਰਸ਼ਕ ਮੰਤਰ ਮੁਗਧ ਹੋ ਗਏ। ਲੋਕਲ ਪੰਜਾਬੀ ਗਾਇਕ ਮਲਕੀਤ ਸਿੰਘ ਨੇ ਆਪਣੀ ਨਵੀਂ ਐਲਬੰਬ ਸਰਦਾਰ ਚੋਂ ਕੁਝ ਚੋਣਵੇਂ ਗੀਤ ਦਰਸ਼ਕਾਂ ਦੀ ਝੋਲੀ ਪਾਏ ।ਅਮਨਦੀਪ ਕੌਰ ਨੇ ਐਲਾਨ ਕੀਤਾ ਕਿ ਓਹ ਪੰਜਾਬੀ ਮਾਂ ਬੋਲੀ ਨੁੰ ਜਿਉ ਦਾ ਤਿਉ ਰੱਖਣ ਲਈ ਬਹੁਤ ਜਲਦੀ ਬਰੇਸਬੇਨ ਵਿੱਚ ਇਕ ਵਹੁਤ ਵੱਡੀ ਪੰਜਾਬੀ ਅਕੈਡਮੀਂ ਖੋਲਣ ਜਾ ਰਹੇ ਹਨ,ਉਨਾਂ ਆਏ ਹੋਏ ਤਮਾਮ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ।ਹੋਰਨਾਂ ਤੋਂ ਇਲਾਵਾ ਉਥੇ ਸ਼ਮਾਂ ਭੰਗੂ,ਗੁਰਦੀਪ ਸਿੰਘ ,ਅਜੀਤ ਪਾਲ , ਕਮਲਪ੍ਰੀਤ ਚਿਮਨੇਵਾਲ ਹੋਰੀ ਵੀ ਮਜੂਦ ਸਨ।