ਨਿਗਮ ਚੋਣਾਂ ਚ ਕਾਂਗਰਸ ਜਿੱਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਵ ਅਨੁਮਾਨ: ਐੱਮ.ਪੀ ਤਿਵਾੜੀ

ਨਿਊਯਾਰਕ/ਲੁਧਿਆਣਾ’ – ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਹਾਲ ਹੀ ਚ ਸੰਪੂਰਨ ਹੋਈਆਂ ਨਿਗਮ ਚੋਣਾਂ ਚ ਕਾਂਗਰਸ ਨੂੰ ਮਿਲੀ ਸ਼ਾਨਦਾਰ ਜਿੱਤ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਪੂਰਵ ਅਨੁਮਾਨ ਕਰਾਰ ਦਿੱਤਾ ਹੈ। ਐਮ.ਪੀ ਤਿਵਾੜੀ ਲੁਧਿਆਣਾ ਦੇ ਸਰਾਭਾ ਨਗਰ ਵਿਖੇ ਆਯੋਜਿਤ ਇਕ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸਨ, ਜਿੱਥੇ ਉਨ੍ਹਾਂ ਦਾ ਅਗਰ ਨਗਰ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਪਵਨ ਗਰਗ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਐਮ.ਪੀ ਤਿਵਾੜੀ ਨੇ ਕਿਹਾ ਕਿ ਨਿਗਮ ਚੋਣਾਂ ਚ ਕਾਂਗਰਸ ਨੂੰ ਮਿਲੀ ਸ਼ਾਨਦਾਰ ਜਿੱਤ ਨੇ ਸਪਸ਼ਟ ਕਰ ਦਿੱਤਾ ਹੈ ਕਿ ਲੋਕਾਂ ਨੇ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਝੂਠ ਨੂੰ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਹੈ, ਜਦਕਿ ਭਾਜਪਾ ਕੇਂਦਰ ਦੀ ਕਿਸਾਨ ਵਿਰੋਧੀ ਨੀਤੀਆਂ ਕਾਰਨ ਪੰਜਾਬ ਅੰਦਰ ਹਾਸ਼ੀਏ ਤੇ ਪਹੁੰਚ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਾਲ 2022 ਚ ਇਕ ਵਾਰ ਫਿਰ ਤੋਂ ਸੂਬੇ ਚ ਕਾਂਗਰਸ ਦੀ ਸਰਕਾਰ ਬਣੇਗੀ।ਇਸ ਮੌਕੇ ਹੋਰਨਾਂ ਤੋਂ ਇਲਾਵਾ, ਗੁਰਮੇਲ ਸਿੰਘ ਪਹਿਲਵਾਨ, ਪਵਨ ਦੀਵਾਨ, ਸੁਸ਼ੀਲ ਮਲਹੋਤਰਾ, ਗੁਰਭੇਜ ਛਾਬੜਾ, ਟੋਨੀ ਕਪੂਰ, ਪਲਵਿੰਦਰ ਤੱਗੜ, ਸਤਵਿੰਦਰ ਜਵੱਦੀ, ਰਾਕੇਸ਼ ਸ਼ਰਮਾ, ਰੋਹਿਤ ਪਾਹਵਾ, ਰਜਨੀਸ਼ ਚੋਪੜਾ, ਜਸਵਿੰਦਰ ਸਿੰਘ ਸੰਧੂ, ਬਲਜੀਤ ਅਹੂਜਾ, ਸੁਨੀਲ ਸ਼ੁਕਲਾ, ਮੋਹਿਤ ਚੁੱਘ, ਆਜ਼ਾਦ ਸ਼ਰਮਾ, ਹਰਭਗਤ ਸਿੰਘ ਗਰੇਵਾਲ, ਦੀਪਕ ਹੰਸ, ਮਨੀ ਖੀਵਾ, ਵਿਵੇਕ ਮੱਗੋ, ਮਨਿੰਦਰ ਪਾਲ ਗੁਲਿਆਣੀ, ਅਭੈ ਪ੍ਰਤਾਪ ਸਿੰਘ, ਕ੍ਰਿਸ਼ਨ ਕੁਮਾਰ ਮੈਨੇਜਰ ਅਗਰ ਨਗਰ ਵੈੱਲਫੇਅਰ ਸੁਸਾਇਟੀ ਵੀ ਮੌਜੂਦ ਰਹੇ।

Welcome to Punjabi Akhbar

Install Punjabi Akhbar
×
Enable Notifications    OK No thanks