ਐਮਪੀ ਮੁਨੀਸ਼ ਤਿਵਾੜੀ ਵੱਲੋਂ ਵਕੀਲ ਭਾਈਚਾਰੇ ਨਾਲ ਮੁਲਾਕਾਤ; ਸੁਣੀਆਂ ਸਮੱਸਿਆਵਾਂ

ਨਿਊਯਾਰਕ/ਮੁਹਾਲੀ —ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅੱਜ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਵੱਲੋਂ ਅੱਜ ਮੁਹਾਲੀ ਵਿਖੇ ਆਯੋਜਿਤ ਇਕ ਪ੍ਰੋਗਰਾਮ ਦੌਰਾਨ ਵਕੀਲ ਭਾਈਚਾਰੇ ਨਾਲ ਮੁਲਾਕਾਤ ਕੀਤੀ ਗਈ। ਜਿਨ੍ਹਾਂ ਨੇ ਇਸ ਮੌਕੇ ਵਕੀਲਾਂ ਨੂੰ ਕੋਰੋਨਾ ਕਾਲ ਦੌਰਾਨ ਪੇਸ਼ ਆਈਆਂ ਸਮੱਸਿਆਵਾਂ ਬਾਰੇ ਜਾਣਿਆ।ਇਸ ਮੌਕੇ ਉਹਨਾਂ ਨੇ ਕਿਹਾ ਕਿ ਕੋਰੋਨਾ ਕਾਲ ਤੋਂ ਸਮਾਜ ਦਾ ਕੋਈ ਵੀ ਵਰਗ ਅਛੂਤਾ ਨਹੀਂ ਰਿਹਾ ਹੈ। ਜਿਸ ਨਾਲ ਵਕੀਲ ਭਾਈਚਾਰਾ ਵੀ ਕਾਫੀ ਪ੍ਰਭਾਵਿਤ ਹੋਇਆ ਹੈ। ਇਸ ਦੌਰਾਨ ਜਿੱਥੇ ਅਦਾਲਤਾਂ ਬੰਦ ਰਹੀਆਂ, ਉਥੇ ਹੀ ਅਰਥ ਵਿਵਸਥਾ ਤੇ ਵੀ ਵੱਡਾ ਅਸਰ ਪਿਆ। ਉਨ੍ਹਾਂ ਕਿਹਾ ਕਿ  ਵਕੀਲ ਭਾਈਚਾਰਾ ਹਮੇਸ਼ਾ ਤੋਂ ਦੇਸ਼ ਦੇ ਨਿਰਮਾਣ ਵਿੱਚ ਅੱਗੇ ਰਿਹਾ ਹੈ ਅਤੇ ਦੇਸ਼ ਦੇ ਮੌਜੂਦਾ ਹਾਲਾਤਾਂ ਵਿੱਚ ਉਨ੍ਹਾਂ ਦੀ ਭੂਮਿਕਾ ਹੋਰ ਵੀ ਵਧ ਗਈ ਹੈ।ਜਿਥੇ ਹੋਰਨਾਂ ਤੋਂ ਇਲਾਵਾ, ਕਰਨਲ ਬੋਪਾਰਾਏ ਸੀਨੀਅਰ ਕਾਂਗਰਸੀ ਆਗੂ, ਅਨਿਲ ਸ਼ਰਾਫ ਮਾਲਕ ਮੋਹਾਲੀ ਸਿਟੀ ਸੈਂਟਰ, ਅਨੁ ਚੰਦ ਕੌੰਸਲਰ ਫੇਜ-7, ਐਡਵੋਕੇਟ ਮਨਪ੍ਰੀਤ ਚਾਹਲ ਪ੍ਰਧਾਨ ਜਿਲਾ ਕੋਰਟ ਮੋਹਾਲੀ, ਐਡਵੋਕੇਟ ਗੁਰਵਿੰਦਰ ਸਿੰਘ ਐਡੀਸ਼ਨਲ ਪੀ.ਪੀ ਜਿਲ੍ਹਾ ਕੋਰਟ, ਅਮਿਤ ਜੈਨ ਮੈਂਬਰ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਮੋਹਾਲੀ, ਸਰਬਜੀਤ ਸਿੰਘ ਪ੍ਰਿੰਸ ਪ੍ਰਧਾਨ ਜਿਲ੍ਹਾ ਟਰੇਡਰਜ ਐਸੋਸੀਏਸ਼ਨ ਮੋਹਾਲੀ, ਐਡਵੋਕੇਟ ਚੌਹਾਨ, ਸਤਵਿੰਦਰ ਸਿੰਘ ਐਡਵੋਕੇਟ ਪੰਜਾਬ ਹਰਿਆਣਾ ਹਾਈ ਕੋਰਟ ਵੀ ਮੌਜੂਦ ਰਹੇ।

Welcome to Punjabi Akhbar

Install Punjabi Akhbar
×