ਦੋਵਾਂ ਸਦਨਾਂ ਵਿੱਚ ਬਹਿਸ ਹੋਣੀ ਚਾਹੀਦੀ ਹੈ: ਐਮ.ਪੀ ਤਿਵਾੜੀ

ਨਿਊਯਾਰਕ/ ਰੂਪਨਗਰ —ਕਾਂਗਰਸ ਪਾਰਟੀ ਵੱਲੋਂ ਮੌਨਸੂਨ ਇਜਲਾਸ ਦੌਰਾਨ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਸਦਨ ਦੇ ਅੰਦਰ ਅਤੇ ਬਾਹਰ ਲਗਾਾਤਾਰ ਇਸ ਮਸਲੇ ‘ਤੇ ਆਵਾਜ਼ ਉਠਾ ਰਹੇ ਹਨ। ਕਾਂਗਰਸ ਦੇ ਸੰਸਦ ਮੈਂਬਰ ਹੱਥਾਂ ਵਿੱਚ ਕਿਸਾਨ ਪੱਖੀ ਤਖ਼ਤੀਆਂ ਫ਼ੜੀ ਨਾਅਰੇ ਮਾਰਦੇ ਨਜ਼ਰ ਆਏ।ਐਮ.ਪੀ ਮਨੀਸ਼ ਤਿਵਾੜੀ ਨੇ ਕਿਹਾ ਕਿ ਸਾਡੀਆਂ ਦੋ ਮੰਗਾਂ ਹਨ। ਸਾਡੀ ਪਹਿਲੀ ਮੰਗ ਇਹ ਹੈ ਕਿ ਜੋ ਇਹ ਕਾਲੇ ਕਾਨੂੰਨ ਹਨ ਕਿਸਾਨ ਵਿਰੋਧੀ ਇਹ ਵਾਪਸ ਹੋਣੇ ਚਾਹੀਦੇ ਹਨ ਅਤੇ ਸਾਡੀ ਦੂਜੀ ਮੰਗ ਇਹ ਹੈ ਕਿ ਦੋਨਾਂ ਸਦਨਾਂ ਵਿੱਚ ਬਹਿਸ ਹੋਣੀ ਚਾਹੀਦੀ ਹੈ। ਮੋਦੀ ਸਰਕਾਰ ਨੇ ਜਿਸ ਗੱਲ ਉਪਰ ਵੀ ਚਰਚਾ ਕਰਨੀ ਹੋਵੇ, ਅਸੀਂ ਉਸ ਉਪਰ ਦੋਨਾਂ ਸਦਨਾਂ ਵਿੱਚ ਗੱਲ ਕਰਨ ਨੂੰ ਤਿਆਰ ਹਨ। ਅਸੀਂ ਮਹਿੰਗਾਈ ਦੇ ਉੱਪਰ, ਕੋਵਿਡ ਦੇ ਉੱਪਰ ਚਰਚਾ ਕਰਨ ਨੂੰ ਤਿਆਰ ਹਾਂ।ਉਨ੍ਹਾਂ ਕਿਹਾ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਜਾਰੀ ਕਿਸਾਨ ਅੰਦੋਲਨ ਦੇਸ਼ ਦੇ ਲੋਕਾਂ ‘ਚ ਵੱਡੇ ਪੱਧਰ ‘ਤੇ ਜਾਗ੍ਰਿਤੀ ਪੈਦਾ ਕਰ ਰਿਹਾ ਹੈ।ਐਮ.ਪੀ ਤਿਵਾੜੀ ਨੇ ਕਿਹਾ ਕਿ ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅੰਗਰੇਜ਼ੀ ਹਕੂਮਤ ਦੀ ‘ਫੁੱਟ ਪਾਓ ਤੇ ਰਾਜ ਕਰੋ’ ਨੀਤੀ ਤੋਂ ਚਾਰ ਕਦਮ ਅੱਗੇ ਵਧਦੀ ਹੋਈ, ਲੜਾਓ ਅਤੇ ਰਾਜ ਕਰੋ ਦੀ ਨਫ਼ਰਤ ਭਰੀ ਨੀਤੀ ‘ਤੇ ਉਤਰ ਆਈ ਹੈ।

Welcome to Punjabi Akhbar

Install Punjabi Akhbar
×
Enable Notifications    OK No thanks