ਮੁਹਾਲੀ ਸਥਿਤ ਏਅਰਪੋਰਟ ਰੋਡ ਤੇ ਟ੍ਰੈਫਿਕ ਸਮੱਸਿਆ ਦਾ ਹੋਵੇਗਾ ਪੱਕਾ ਹੱਲ- ਮਨੀਸ਼ ਤਿਵਾੜੀ

ਕਰੀਬ 700 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਹੋਵੇਗਾ ਪ੍ਰੋਜੈਕਟ

ਨਿਊਯਾਰਕ/ਮੁਹਾਲੀ —ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੀ ਕੋਸ਼ਿਸ਼ਾਂ ਸਦਕਾ ਹੁਣ ਮੁਹਾਲੀ ਸਥਿਤ ਏਅਰਪੋਰਟ ਰੋਡ ਤੇ ਟਰੈਫਿਕ ਦੀ ਸਮੱਸਿਆ ਦਾ ਪੱਕਾ ਹੱਲ ਮਿਲ ਜਾਵੇਗਾ। ਜਿਸ ਗ੍ਰੀਨਫੀਲਡ ਰੋਡ ਨਾਲ ਦਿੱਲੀ ਸਾਈਡ ਤੋਂ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਹਿੱਸਿਆਂ ਵੱਲ ਜਾਣ ਵਾਲੀ ਟ੍ਰੈਫਿਕ ਨੂੰ ਇੱਕ ਵਿਕਲਪਿਕ ਰੂਟ ਮੁਹੱਈਆ ਹੋਵੇਗਾ।ਤੁਹਾਨੂੰ ਦੱਸ ਦਈਏ ਕਿ ਮਨੀਸ਼ ਤਿਵਾੜੀ ਨੇ ਇਹ ਮੁੱਦਾ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਕੋਲ ਚੁੱਕਿਆ ਸੀ ਅਤੇ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਵੱਲੋਂ ਕਰੀਬ 700 ਕਰੋੜ ਰੁਪਏ ਦੀ ਲਾਗਤ ਨਾਲ ਇਸ ਪ੍ਰਾਜੈਕਟ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਜਿਹੜਾ 32 ਕਿਲੋਮੀਟਰ ਲੰਬਾ ਰੋਡ ਏਅਰਪੋਰਟ ਰੋਡ ਨੇੜੇ ਆਈਟੀ ਜੰਕਸ਼ਨ ਤੋਂ ਸ਼ੁਰੂ ਹੋ ਕੇ ਕੁਰਾਲੀ ਚੰਡੀਗਡ਼੍ਹ ਰੋਡ ਤੇ ਜਾ ਕੇ ਮਿਲੇਗਾ । ਇਸ ਪ੍ਰੋਜੈਕਟ ਤੇ ਜਲਦ ਹੀ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕੇ ਦਾ ਸਰਬਪੱਖੀ ਵਿਕਾਸ ਉਨ੍ਹਾਂ ਦੀ ਪ੍ਰਾਥਮਿਕਤਾ ਹੈ ਅਤੇ ਇਸ ਤੋਂ ਪਹਿਲਾਂ ਖਰੜ ਫਲਾਈਓਵਰ ਦੇ ਸ਼ੁਰੂ ਹੋਣ ਨਾਲ ਇੱਥੇ ਲੱਗਣ ਵਾਲਾ ਕਈ ਕਿਲੋਮੀਟਰ ਲੰਬਾ ਟ੍ਰੈਫਿਕ ਜਾਮ ਘੱਟ ਹੋਇਆ ਹੈ।

Welcome to Punjabi Akhbar

Install Punjabi Akhbar
×
Enable Notifications    OK No thanks