ਸੰਸਦ ਗੁਰਜੀਤ ਔਜਲਾ ਦਾ ਬ੍ਰਿਸਬੇਨ ਪਹੁੰਚਣ ‘ਤੇ ਲਾਲੀ ਗਿੱਲ ਵਲੋਂ ਸ਼ਾਨਦਾਰ ਸਵਾਗਤ

(ਐਮ.ਪੀ ਗੁਰਜੀਤ ਸਿੰਘ ਔਜਲਾ ਦਾ ਫੁੱਆਲਾਂ ਦੇ ਗੁਲਦਸਤੇ ਨਾਲ ਸਵਾਗਤ ਕਰਦੇ ਅਵਨਿੰਦਰ ਸਿੰਘ ਗਿੱਲ (ਲਾਲੀ), ਪ੍ਰਣਾਮ ਸਿੰਘ ਹੇਅਰ, ਹਰਵਿੰਦਰ ਸਿੰਘ ਗਿੱਲ )
(ਐਮ.ਪੀ ਗੁਰਜੀਤ ਸਿੰਘ ਔਜਲਾ ਦਾ ਫੁੱਆਲਾਂ ਦੇ ਗੁਲਦਸਤੇ ਨਾਲ ਸਵਾਗਤ ਕਰਦੇ ਅਵਨਿੰਦਰ ਸਿੰਘ ਗਿੱਲ (ਲਾਲੀ), ਪ੍ਰਣਾਮ ਸਿੰਘ ਹੇਅਰ, ਹਰਵਿੰਦਰ ਸਿੰਘ ਗਿੱਲ )
ਕਾਂਗਰਸ ਪਾਰਟੀ ਦੇ ਸੰਸਦ ਗੁਰਜੀਤ ਸਿੰਘ ਔਜਲਾ ਦੀ ਆਸਟ੍ਰੇਲੀਆ ਫੇਰੀ ਦੌਰਾਨ ਬ੍ਰਿਸਬੇਨ ਏਅਰਪੋਰਟ ਪਹੁੰਚਣ ‘ਤੇ ਪੰਜਾਬੀ ਕਲਚਰਲ ਐਸੋਸੀਏਸ਼ਨ ਆਫ਼ ਕੁਈਨਜ਼ਲੈਂਡ ਦੇ ਪ੍ਰਧਾਨ ਅਵਨਿੰਦਰ ਸਿੰਘ (ਲਾਲੀ) ਗਿੱਲ, ਪ੍ਰਣਾਮ ਸਿੰਘ ਹੇਅਰ, ਹਰਵਿੰਦਰ ਸਿੰਘ ਗਿੱਲ, ਇੰਦਰਬੀਰ ਸਿੰਘ ਗਿੱਲ, ਅਤਿੰਦਰ ਸਿੰਘ, ਰਗਬੀਰ ਸਿੰਘ ਸਰਾਏ, ਸੁਖਚੈਨ ਸਿੰਘ ਕੋਹਰੀ, ਮਲਕੀਤ ਧਾਲੀਵਾਲ, ਜਸਵਿੰਦਰ ਰਾਣੀਪੁਰ, ਦਵਿੰਦਰ ਵੜੈਚ ਸਮੇਤ  ਕਈ ਕਾਂਗਰਸ ਪਾਰਟੀ ਆਗੂਆਂ ਤੇ ਵਰਕਰਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਏਅਰ ਏਸ਼ੀਆ ਦੀ ਪਹਿਲੀ ਫਲਾਇਟ ਰਾਂਹੀ ਅੰਮ੍ਰਿਤਸਰ ਤੋਂ ਸਿੱਧੇ ਮੈਲਬੋਰਨ ਪਹੁੰਚੇ ਐਮ.ਪੀ ਗੁਰਜੀਤ ਸਿੰਘ ਔਜਲਾ ਨੂੰ ਅਵਨਿੰਦਰ ਸਿੰਘ ਗਿੱਲ (ਲਾਲੀ), ਪ੍ਰਣਾਮ ਸਿੰਘ ਹੇਅਰ, ਹਰਵਿੰਦਰ ਸਿੰਘ ਗਿੱਲ ਆਦਿ ਵੱਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਜੀ ਆਇਆ ਆਖਿਆ ਗਿਆ। ਐਮ.ਪੀ ਗੁਰਜੀਤ ਸਿੰਘ ਔਜਲਾ ਆਸਟ੍ਰੇਲੀਆ ਦੌਰੇ ‘ਤੇ ਆਏ ਹੋਏ ਹਨ, ਜੋ ਬ੍ਰਿਸਬ੍ਰੇਨ, ਸਿਡਨੀ, ਕੈਨਬਰਾ, ਐਡੀਲੇਡ ਵਿਖੇ ਕਾਂਗਰਸ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਨਗੇ ਅਤੇ ਲੋਕ ਸਭਾ ਚੋਣਾਂ ਸੰਬੰਧੀ ਕਾਂਗਰਸ ਪਾਰਟੀ ਦੀਆਂ ਗਤੀਵਿਧੀਆਂ ਸੰਬੰਧੀ ਜਾਣਕਾਰੀ ਦੇਣਗੇ।

Welcome to Punjabi Akhbar

Install Punjabi Akhbar
×