ਕੈਲਗਰੀ ਤੋਂ ਭਾਰਤੀ ਮੂਲ ਦੇ ਕੰਜ਼ਰਵੇਟਿਵ ਪਾਰਟੀ ਦੇ ਐਮ. ਪੀ. ਦੀਪਕ ੳਬਰਾਏ ਨਹੀਂ ਰਹੇ

FullSizeRender (2)

ਨਿਊਯਾਰਕ/ ਕੈਲਗਰੀ 4 ਅਗਸਤ —ਬੀਤੇਂ ਦਿਨ ਕੈਲਗਰੀ ਫੌਰੈਸਟ ਲੌਨ ਰਾਈਡਿੰਗ ਤੋਂ ਮੈਂਬਰ ਪਾਰਲੀਮੈਂਟ ਦੀਪਕ ੳਬਰਾਏ ਨਹੀਂ ਰਹੇ। ਉਹ 69 ਸਾਲ ਦੇ ਸਨ ਤੇ ਉਹ ਕੈਂਸਰ ਦੇ ਭਿਆਨਕ ਰੋਗ ਤੋਂ ਪੀੜ੍ਹਤ ਸਨ। ਬੀਤੀ ਸ਼ੁੱਕਰਵਾਰ ਦੀ  ਰਾਤ ਨੂੰ ਉਹਨਾਂ ਦੇ ਅਚਾਨਕ ਬਿਮਾਰ ਹੋ ਜਾਣ ਮਗਰੋਂ ਉਹਨਾਂ ਨੂੰ ਕੈਲਗਰੀ ਦੇ ਸਾਊਥ ਹੈਲਥ ਕੈਂਪਸ ਵਿਖੇਂ ਲਿਜਾਇਆ ਗਿਆ ਸੀ, ਜਿਥੇ ਉਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਆਖ਼ਰੀ ਸਾਹ ਲਿਆ। ਸਵ:ਦੀਪਕ ਉਬਰਾਏ ਕੈਨੇਡਾ ਚ’ ਪਹਿਲੇ ਹਿੰਦੂ ਸਨ ਜੋ ਸੰਸਦ ਮੈਂਬਰ ਬਣੇ ਸਨ। 1950 ਵਿੱਚ ਤਨਜ਼ਾਨੀਆ ਵਿੱਚ ਪੈਦਾ ਹੋਏ ਦੀਪਕ ਉਬਰਾਏ ਨੇ ਅਫ਼ਰੀਕਾ ਦੇ ਕਿਲੀਮਨਜੈਰੋ ਅਤੇ ਭਾਰਤ ਦੇ ਇੰਦੌਰ ਤੋਂ ਆਪਣੀ ਮੁੱਢਲੀ ਸਿੱਖਿਆ ਹਾਸਲ ਕੀਤੀ ਸੀ।ਅਤੇ ਉਹਨਾਂ ਦਾ ਪਰਿਵਾਰ ਸੰਨ 1977 ਚ’ ਕੈਨੇਡਾ ਚ’ ਆ ਕੇ ਵੱਸੇ ਸਨ। ਸਵ: ਦੀਪਕ ੳਬਰਾਏ ਨੇ 1993 ਵਿੱਚ ਉਹਨਾਂ ਨੇ ਕੈਨੇਡਾ ਦੇ ਸਿਟੀ ਐਲਡਰਮੈਨ ਦੀ ਅਤੇ 1995 ਵਿੱਚ ਕੈਲਗਰੀ ਮੈਕੌਲ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਐਮ.ਐਲ.ਏ ਦੀ  ਚੋਣ ਲੜੀ ਸੀ ਤੇ ਉਹ ਇਹ ਚੋਣ ਹਾਰ ਗਏ ਸਨ। 1997 ਵਿੱਚ ਉਹ  ਕੈਲਗਰੀ ਈਸਟ ਤੋਂ  ਫਿਰ 2015 ਵਿੱਚ ਕੈਲਗਰੀ ਫੌਰੈਸਟ ਲੌਨ ਤੋਂ ਲਗਾਤਾਰ ਫੈਡਰਲ ਚੋਣ ਜਿੱਤਦੇ ਆ ਰਹੇ ਸਨ। ਉਹ ਕਈ ਸਾਲ ਦੇਸ਼ ਦੇ ਵਿਦੇਸ਼ ਮੰਤਰੀ ਦੇ ਪਾਰਲੀਮੈਂਟਰੀ ਸੈਕਟਰੀ ਦੇ ਅਹੁਦੇ ਤੇ ਵੀ ਰਹੇ ਸਨ।

Install Punjabi Akhbar App

Install
×