ਇੱਕ ਹੋਰ ਐਮ.ਪੀ. ਵੱਲੋਂ ਫੈਡਰਲ ਸਰਕਾਰ ਦੀ ਫਜ਼ੀਹਤ, ਸਰਕਾਰ ਦੇ ਖ਼ਿਲਾਫ਼ ਦਿਤੇ ਬਿਆਨ

ਤਸਮਾਨੀਆ ਤੋਂ ਲਿਬਰਲ ਐਮ.ਪੀ. ਬ੍ਰਿਜੇਟ ਆਰਚਰ ਨੇ ਹਾਊਸ ਆਫ ਰਿਪ੍ਰਿਜ਼ੈਂਟੇਟਿਵਜ਼ ਵਿਚ ਰੱਖੀ ਗਈ ‘ਇੰਟੈਗ੍ਰਿਟੀ ਕਮਿਸ਼ਨ ਬਿਲ’ ਦੀ ਡਿਬੇਟ ਜੋ ਕਿ ਆਜ਼ਾਦ ਐਮ.ਪੀ. ਹੈਲਨ ਹੇਨਜ਼ ਵੱਲੋਂ ਕਰਵਾਈ ਗਈ ਸੀ, ਦੇ ਹੱਕ ਵਿੱਚ ਬੋਲ ਕੇ ਫੈਡਰਲ ਸਰਕਾਰ ਦੀ ਫਜ਼ੀਹਤ ਕਰਵਾ ਦਿੱਤੀ।
ਉਕਤ ਡਿਬੇਟ ਨੂੰ ਵਿਰੋਧੀ ਧਿਰ ਦੇ ਨੇਤਾ ਗਰੀਨ ਪਾਰਟੀ ਦੇ ਐਡਮ ਬੈਂਟ ਅਤੇ ਆਜ਼ਾਦ ਐਮ.ਪੀ. ਕਰੇਗ ਕੈਲੀ, ਬਾਬ ਕਾਟਰ, ਜ਼ੈਲੀ ਸਟੈਗਲ ਅਤੇ ਰੈਬੇਖਾ ਸ਼ਾਰਕੀ ਨੇ ਵੀ ਆਪਣੇ ਸੰਬੋਧਨ ਰਾਹੀਂ ਸਮਰਥਨ ਦਿੱਤਾ ਹੈ।
ਇਸ ਤੋਂ ਪਹਿਲਾਂ ਵੀ ਸਰਕਾਰ ਨੇ ਇਸ ਉਪਰ ਡਿਬੇਟ ਹੋਣ ਤੋਂ ਰੋਕੀ ਸੀ ਅਤੇ ਹਵਾਲਾ ਦਿੱਤਾ ਸੀ ਕਿ ਕਾਮਨਵੈਲਥ ਇੰਟੈਗ੍ਰਿਟੀ ਕਮਿਸ਼ਨ ਦੀ ਥਾਂ ਤੇ ਸਰਕਾਰ ਕੋਲ ਹੋਰ ਵੀ ਬਹੁਤ ਸਾਰੇ ਵਿਕਲਪ ਮੌਜੂਦ ਹਨ।
ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਕੁਈਨਜ਼ਲੈਂਡ ਤੋਂ ਐਮ.ਪੀ. ਜੋਰਜ ਕ੍ਰਿਸਟਨਸੇਨ ਵੀ ਸਰਕਾਰ ਦੇ ਵਿਰੋਧ ਵਿੱਚ ਹੀ ਭੁਗਤ ਚੁਕੇ ਹਨ।

Install Punjabi Akhbar App

Install
×