‘ਮਾਨਸਕ ਤੌਰ ‘ਤੇ ਭਗਤ ਜੀ ਦੇ ਸੇਵਾ ਭਾਵ ਨੂੰ ਸਮਝਣ ਦੀ ਕੋਸ਼ਿਸ਼ ਕੀਤੀ’

DSC_0349ਪੰਜਾਬ ਦੇ ਇਤਿਹਾਸ ਵਿਚ ਦਰਜ ਭਗਤ ਪੂਰਣ ਸਿੰਘ ਨੇ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਆਪਣੀ ਜ਼ਿੰਦਗੀ ਦੂਜਿਆਂ ਦੀ ਭਲਾਈ ਲਈ ਕੱਟੀ। ਉਨ੍ਹਾਂ ਦੇ ਤਿਆਗ ਅਤੇ ਸੇਵਾ ਭਾਵ ‘ਤੇ ਅਧਾਰਤ ਪੰਜਾਬੀ ਫ਼ਿਲਮ ‘ਇਹੁ ਜਨਮ੍ਹ ਤੁਮ੍ਹਾਰੇ ਲੇਖੇ’ 30 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਵ੍ਹਾਈਟ ਹਿੱਲ ਪ੍ਰੋਡਕਸ਼ੰਸ ਅਤੇ ਪੂਨੀਲੈਂਡ ਸਟੂਡੀਓ ਦੀ ਇਸ ਪੇਸ਼ਕਾਰੀ ਨੂੰ ਬਣਾਇਆ ਹੈ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਨੇ। ਫ਼ਿਲਮ ਵਿਚ ਮੁੱਖ ਭੂਮਿਕਾ ਨਿਭਾਅ ਰਹੇ ਹਨ ਬਾਲੀਵੁੱਡ ਐਕਟਰ ਪਵਨ ਰਾਜ ਮਲਹੋਤਰਾ, ਜਿਹੜੇ ਕਿ ਇਸ ਤੋਂ ਪਹਿਲਾਂ ‘ਪੰਜਾਬ 1984’ ਵਿਚ ਇੱਕ ਜੋਰਦਾਰ ਕਿਰਦਾਰ ਵਿਚ ਨਜ਼ਰ ਆ ਏ ਸਨ। ਉਨ੍ਹਾਂ ਦੇ ਨਾਲ ਨਜ਼ਰ ਆਉਣਗੇ ਅਰਜੁਨਾ ਭੱਲਾ, ਅਰਵਿੰਦਰ ਕੌਰ, ਮਾਸਟਰ ਯੁਵਰਾਜ ਅਤੇ ਸੁਧਾਂਸ਼ੂ ਅੱਗਰਵਾਲ। ਅੱਜ ਫ਼ਿਲਮ ਦੇ ਮੁੱਖ ਅਦਾਕਾਰ ਪਵਨ ਮਲਹੋਤਰਾ ਅਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਪ੍ਰੈਜੀਡੈਂਟ ਬੀਬੀ (ਡਾਕਟਰ) ਇੰਦਰਜੀਤ ਕੌਰ ਜਲੰਧਰ ਪੁੱਜੇ ਅਤੇ ਮੀਡੀਆ ਨਾਲ ਮੁਲਾਕਾਤ ਕੀਤੀ।
ਭਗਤ ਪੂਰਣ ਸਿੰਘ ਦੀ ਪ੍ਰੇਰਕ ਕਹਾਣੀ, ਪਵਨ ਮਲਹੋਤਰਾ ਦੀ ਲਾਜਵਾਬ ਅਦਾਕਾਰੀ ਅਤੇ ਫ਼ਿਲਮ ਦਾ ਹਾਲ ਵਿਚ ਹੀ ਰਿਲੀਜ਼ ਹੋਇਆ ਸੰਗੀਤ ਬਿਹਤਰੀਨ ਸੁਮੇਲ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਪੰਜਾਬੀ ਸਿਨੇਮਾ ਨੂੰ ਇੱਕ ਨਵੀਂ ਦਿਸ਼ਾ ਦੇਵੇਗੀ। ਬੀਬੀ (ਡਾਕਟਰ) ਇੰਦਰਜੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਅਜਿਹੇ ਕਈ ਨਾਂ ਸ਼ਾਮਲ ਹਨ, ਜਿਨ੍ਹਾਂ ਦੀ ਗਾਥਾ ਗਾਉਣ ਲੱਗਿਆਂ ਤਾਂ ਕਈ ਸਾਲ ਵੀ ਘੱਟ ਲੱਗਣ। ਭਗਤ ਪੂਰਣ ਸਿੰਘ ਜੀ ਦਾ ਦੂਜਿਆਂ ਦੀ ਭਲਾਈ ਲਈ ਜੋ ਯੋਗਦਾਨ ਰਿਹਾ, ਉਸ ਨੂੰ ਇੱਕ ਫ਼ਿਲਮ ਵਿਚ ਬਿਆਨ ਕਰਨਾ ਲਗਭਗ ਅਸੰਭਵ ਹੀ ਹੈ। ਫ਼ੇਰ ਵੀ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਸ ਮਹਾਨ ਸਖ਼ਸ਼ੀਅਤ ਦੀ ਜ਼ਿੰਦਗੀ ਦੇ ਕੁਝ ਪੰਨਿਆਂ ਨੂੰ ਪਰਦੇ ‘ਤੇ ਪੇਸ਼ ਕਰ ਕਰੀਏ।
ਫ਼ਿਲਮ ਦੇ ਪ੍ਰੋਮੋ ਵਿਚ ਪਵਨ ਆਪਣੇ ਕਿਰਦਾਰ ਵਿਚ ਬੇਹੱਦ ਰੁੱਝੇ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬ ਦੇ ਇਤਿਹਾਸ ਨਾਲ ਜੁੜੀ ਇਹ ਉਨ੍ਹਾਂ ਦੀ ਦੂਜੀ ਫ਼ਿਲਮ ਹੈ। ਫ਼ਰਕ ਬੱਸ ਇੰਨਾ ਹੈ ਕਿ ਪਿਛਲੀ ਫ਼ਿਲਮ (ਪੰਜਾਬ 1984) ਕਲਪਨਾ ਭਰੀ ਸੀ ਅਤੇ ਇਹ ਫ਼ਿਲਮ ਸੱਚੀ ਘਟਨਾ ‘ਤੇ ਅਧਾਰਤ ਹੈ। ਇਸ ਕਿਰਦਾਰ ਲਈ ਮੇਰੇ ‘ਤੇ ਭਰੋਸਾ ਬਣਾਈ ਰੱਖਣ ਲਈ ਮੈਂ ਸਮੁੱਚੀ ਟੀਮ ਦਾ ਦਿਲੋਂ ਸ਼ੁਕਰਾਨਾ ਅਦਾ ਕਰਦਾ ਹਾਂ। ਭਗਤ ਪੂਰਣ ਸਿੰਘ ਜੀ ਦੀ ਸਖ਼ਸ਼ੀਅਤ ਦੇ ਸਾਹਮਣੇ ਮੈਂ ਮਿੱਟੀ ਦੇ ਕਣਾਂ ਜਿਹਾ ਹਾਂ। ਫ਼ੇਰ ਵੀ ਉਮੀਦ ਕਰਦਾ ਹਾਂ ਕਿ ਦਰਸ਼ਕਾਂ ਨੂੰ ਮੇਰਾ ਕੰਮ ਪਸੰਦ ਆਵੇਗਾ। ਇਸ ਫਿਞਲਮ ਦੇ ਲਈ ਮੈਂ ਮਾਨਸਕ ਤੌਰ ‘ਤੇ ਖਾਸੀ ਤਿਆਰੀ ਕੀਤੀ ਹੈ, ਤਾਂਕਿ ਭਗਤ ਜੀ ਦੇ ਸੇਵਾ ਭਾਵ ਦਾ ਕੁਝ ਅੰਦਾਜਾ ਲਗਾ ਸਕਾਂ।
ਫ਼ਿਲਮ ਦੀ ਕਹਾਣਈ, ਪਟਕਥਾ ਅਤੇ ਸੰਵਾਦ ਡਾਕਟਰ ਹਰਜੀਤ ਸਿੰਘ ਅਤੇ ਤੇਜਿੰਦਰ ਹਰਜੀਤ ਨੇ ਮਿਲ ਕੇ ਲਿਖੇ ੇਹਨ। ਫ਼ਿਲਮ ਦਾ ਸੰਗੀਤ ਤਿਆਰ ਕੀਤਾ ਹੈ ਗੁਰਮੋਹ ਅਤੇ ਵਿੱਕੀ ਭੋਈ ਨੇ ਅਤੇ ਇਸ ਦੇ ਗੀਤਾਂ ਨੂੰ ਖਾਸਾ ਪਸੰਦ ਕੀਤਾ ਜਾ ਰਿਹਾ ਹੈ। ਫ਼ਿਲਮ ਦੇ ਐਡੀਟਰ ਅਤੇ ਐਸੋਸੀਏਟ ਡਾਇਰੈਕਟਰ ਪਰਮ ਸ਼ਿਵ ਹਨ।

Install Punjabi Akhbar App

Install
×