ਵਾਤਾਵਰਣ ਦੀ ਸੁੱਧਤਾ ਲਈ ਅਸਥੀਆਂ ਦਬਾ ਕੇ ਉਪਰ ਬੋਹੜ ਦਾ ਦਰਖਤ ਲਾਇਆ

ਉਘੇ ਲੇਖਕ ਤੇ ਗ਼ਜਲਕਾਰ ਸ੍ਰੀ ਘਣੀਆਂ ਨੂੰ ਸਦਮਾ ਮਾਤਾ ਸਵਰਗਵਾਸ

ਬਠਿੰਡਾ — ਪੰਜਾਬੀ ਦੇ ਉੱਘੇ ਲੇਖਕ ਤੇ ਗ਼ਜਲਕਾਰ ਸੁਰਿੰਦਰਪ੍ਰੀਤ ਘਣੀਆਂ ਦੀ ਮਾਤਾ ਸ੍ਰੀਮਤੀ ਪ੍ਰੀਤਮ ਕੌਰ ਦਿਲ ਦੀ ਬੀਮਾਰੀ ਕਾਰਨ ਬੀਤੇ ਦਿਨ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦਾ ਸਸਕਾਰ ਪਿੰਡ ਘਣੀਆਂ ਜਿਲ੍ਹਾ ਫਰੀਦਕੋਟ ਵਿਖੇ ਕੀਤਾ ਗਿਆ, ਮਾਤਾ ਦੀ ਚਿਤਾ ਨੂੰ ਅਗਨੀ ਉਹਨਾਂ ਦੇ ਵੱਡੇ ਸਪੁੱਤਰ ਸੂਬੇਦਾਰ ਰਾਜਿੰਦਰ ਸਿੰਘ ਨੇ ਦਿਖਾਈ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸਾਹਿਤ, ਸਿੱਖਿਆ ਤੇ ਰਾਜਨੀਤੀ ਖੇਤਰ ਨਾਲ ਜੁੜੀਆਂ ਉੱਘੀਆਂ ਸਖ਼ਸੀਅਤਾਂ ਨੇ ਸਿਰਕਤ ਕੀਤੀ। ਜਿਹਨਾਂ ਵਿੱਚ ਡਾ: ਗੁਰਮੀਤ ਸਿੰਘ ਧਾਲੀਵਾਲ ਚੇਅਰਮੈਨ ਬਾਬਾ ਫਰੀਦ ਗਰੁੱਪ ਆਫ ਐਜੂਕੇਸ਼ਨ, ਪ੍ਰੋ: ਅਵਤਾਰ ਸਿਘ, ਸਰਪੰਚ ਨੈਬ ਸਿੰਘ, ਪੰਜਾਬੀ ਸਾਹਿਤ ਸਭਾ ਨਾਲ ਸਬੰਧਤ ਡਾ: ਅਜੀਤਪਾਲ ਸਿੰਘ, ਜੇ ਸੀ ਪਰਿੰਦਾ, ਜਸਪਾਲ ਮਾਨਖੇੜਾ, ਅਮਰਜੀਤ ਪੇਂਟਰ, ਭੁਪਿੰਦਰ ਸੰਧੂ, ਰਣਬੀਰ ਰਾਣਾ, ਡਾ: ਜਸਪਾਲਜੀਤ, ਅਮਰ ਸਿੰਘ ਸਿੱਧੂ, ਅਮਰਜੀਤ ਕੌਰ ਹਰੜ, ਰਾਜਦੇਵ ਕੌਰ ਸਿੱਧੂ, ਟੀਚਰਜ ਹੋਮ ਟਰਸਟ ਦੇ ਆਗੂ ਲਛਮਣ ਸਿੰਘ ਮਲੂਕਾ, ਪੈਨਸਨਰ ਐਸੋਸੀਏਸਨ ਦੇ ਜਿਲ੍ਹਾ ਪ੍ਰਧਾ ਦਰਸਨ ਮੌੜ, ਡੀ ਟੀ ਐਫ ਦੇ ਜਿਲ੍ਹਾ ਪ੍ਰਧਾਨ ਜਗਪਾਲ ਬੰਗੀ, ਚਿੱਤਰਕਾਰ ਹਰਦਰਸਨ ਸੋਹਲ ਸਾਮਲ ਸਨ। ਇਸਤੋਂ ਇਲਾਵਾ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸਨ ਬੁੱਟਰ, ਜਨਰਲ ਸਕੱਤਰ ਡਾ: ਸੁਖਦੇਵ ਸਿੰਘ ਸਿਰਸਾ, ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਕਮਿਊਨਿਟ ਆਗੂ ਸਾਬਕਾ ਵਿਧਾਇਕ ਹਰਦੇਵ ਅਰਸੀ, ਕਹਾਣੀਕਾਰ ਅਤਰਜੀਤ ਤੇ ਸੂਬਾ ਸਿੰਘ ਬਾਦਲ ਨੇ ਮਾਤਾ ਪ੍ਰੀਤਮ ਕੌਰ ਦੇ ਅਕਾਲ ਚਲਾਣੇ ਤੇ ਦੁੱਖ ਪ੍ਰਗਟ ਕੀਤਾ ਤੇ ਪਰਿਵਾਰ ਨਾਲ ਹਮਦਰਦੀ ਜਿਤਾਈ।
ਅੱਜ ਮਾਤਾ ਪ੍ਰੀਤਮ ਕੌਰ ਦੀਆਂ ਅਸਥੀਆਂ ਇਕੱਤਰ ਕਰਨ ਉਪਰੰਤ ਪਿੰਡ ਘਣੀਆ ਦੇ ਨਿਰਮਲੇ ਸੰਤਾਂ ਦੀ ਕੁਟੀਆ ਵਿੱਚ ਦੱਬ ਕੇ ਉੱਪਰ ਬੋਹੜ ਦਾ ਦਰਖਤ ਲਗਾ ਦਿੱਤਾ ਗਿਆ। ਇਸ ਮੌਕੇ ਸ੍ਰੀ ਸੁਰਿੰਦਰਪ੍ਰੀਤ ਘਣੀਆ ਨੇ ਕਿਹਾ ਕਿ ਸਾਨੂੰ ਕਰਮਕਾਂਡਾਂ ੋਂ ਨਿਕਲ ਕੇ ਹਕੀਕਤ ਦਾ ਸਾਹਮਣਾ ਕਰਨਾ ਚਾਹੀਦਾ ਹੈ, ਵਰਤਮਾਨ ਸਮੇਂ ਹਵਾ ਦਾ ਪ੍ਰਦੂਸਣ ਸਭ ਤੋਂ ਜਿਆਦਾ ਖਤਰਨਾਕ ਹੈ। ਇਸ ਕਰਕੇ ਵੱਧ ਤੋਂ ਵੱਧ ਦਰਖਤ ਲਾਉਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਮ੍ਰਿਤਕਾਂ ਦੀ ਯਾਦ ਵਿੱਚ ਦਰਖਤ ਲਾਉਣ ਨਾਲ ਜਿੱਥੇ ਆਰਥਿਕ ਤੇ ਸਮੇਂ ਦੀ ਬੱਚਤ ਹੁੰਦੀ ਹੈ, ਵਿਅਕਤੀ ਦਾ ਦ੍ਰਿਸ਼ਟੀਕੋਣ ਤਰਕਸ਼ੀਲ ਬਣਦਾ ਹੈ ਤੇ ਹੋਰਨਾਂ ਲੋਕਾਂ ਲਈ ਵੀ ਉਦਾਹਰਣ ਬਣਦੀ ਹੈ ਉੱਥੇ ਵਾਤਾਵਰਣ ਦੀ ਸੁੱਧਤਾ ਲਈ ਦਰਖਤਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਹੈ।

Install Punjabi Akhbar App

Install
×