ਵਿਕਟੋਰੀਆ ਵਿਚਲੇ ਕਰੋਨਾ ਪਾਜ਼ਿਟਿਵ ਆਏ ਬੱਚੇ ਦੀ ਮਾਂ ਦੇ ਕਰੋਨਾ ਟੈਸਟਾਂ ਦੀ ਸਥਿਤੀ ਸ਼ੱਕੀ

(ਦ ਏਜ ਮੁਤਾਬਿਕ) ਵਿਕਟੋਰੀਆ ਦੇ ਕੋਬਰਗ ਵਾਲੇ ਮਾਮਲਿਆਂ ਵਿੱਚ ਜਿਹੜਾ ਬੱਚਾ ਸ਼ਾਮਿਲ ਹੈ ਉਸਦੀ ਉਮਰ ਮਹਿਜ਼ 3 ਸਾਲਾਂ ਦੀ ਹੈ ਅਤੇ ਇਸ ਵਜ੍ਹਾ ਕਾਰਨ ਉਸਦੀ ਮਾਂ ਦੇ ਵੀ ਤਿੰਨ ਕਰੋਨਾ ਟੈਸਟ ਕੀਤੇ ਗਏ ਅਤੇ ਤਿੰਨਾਂ ਦੀ ਰਿਪੋਰਟ ਅਲੱਗ ਅਲੱਗ ਆ ਜਾਣ ਕਾਰਨ ਮਾਮਲਾ ਸ਼ੱਕੀ ਹੋ ਗਿਆ ਹੈ ਅਤੇ ਸਿਹਤ ਅਧਿਕਾਰੀ ਇਸ ਦੀ ਗੰਭੀਰਤਾ ਨਾਲ ਜਾਂਚ ਵਿੱਚ ਜੁੱਟ ਗਏ ਹਨ। ਇਸ ਤੋਂ ਇਲਾਵਾ ਬੱਚੇ ਨੇ ਮੈਲਬੋਰਨ ਦੇ ਨਾਰਥ ਵਿੱਚ ਇੱਕ ਗੁਡਸਟਾਰਟ ਅਰਲੀ ਲਰਨਿੰਗ ਸੈਂਟਰ ਵਿੱਚ ਵੀ ਆਵਾਗਮਨ ਕੀਤਾ ਹੈ। ਵੈਸੇ ਅਧਿਕਾਰੀਆਂ ਦੀ ਜਾਂਚ ਸਭ ਤੋਂ ਪਹਿਲਾਂ ਬੱਚੇ ਦੀ ਮਾਂ ਵਾਲੀ ਰਿਪੋਰਟ ਉਪਰ ਚੱਲ ਰਹੀ ਹੈ ਕਿਉਂਕਿ ਮਹਿਜ਼ 24 ਘੰਟਿਆਂ ਵਿੱਚ 3 ਵਾਰੀ ਕੀਤੇ ਗਏ ਕਰੋਨਾ ਟੈਸਟਾਂ ਦੇ ਨਤੀਜੇ ਵੱਖਰੇ ਵੱਖਰੇ ਹਨ ਅਤੇ ਚਿੰਤਾ ਦਾ ਵਿਸ਼ਾ ਵੀ ਬਣ ਗਏ ਹਨ। ਸਿਹਤ ਅਧਿਕਾਰੀ ਅਤੇ ਟੈਸਟਿੰਗ ਕਮਾਂਡਰ ਜੈਰਨ ਵੇਮਰ ਨੇ ਕਿਹਾ ਕਿ ਜਾਂਚ ਹੁਣ ਇਸ ਗੱਲ ਦੀ ਚੱਲ ਰਹੀ ਹੈ ਕਿ ਕੀ ਉਕਤ ਮਹਿਲਾ ਦੇ ਕਰੋਨਾ ਇਨਫੈਕਸ਼ਨ ਦੀ ਇਹ ਸ਼ੁਰੂਆਤ ਹੈ ਜਾਂ ਇਸ ਨੂੰ ਇਨਫੈਕਸ਼ਨ ਦਾ ਅੰਤ ਮੰਨਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਵਾਸਤੇ ‘ਸੀਰਾਲੋਜੀ’ ਚੱਲ ਰਹੀ ਹੈ ਅਤੇ ਕੁੱਝ ਘੰਟਿਆਂ ਵਿੱਚ ਹੀ ਇਸ ਦੇ ਨਤੀਜੇ ਆ ਜਾਣਗੇ ਤਾਂ ਪਤਾ ਇਹੋ ਲਗਾਇਆ ਜਾਵੇਗਾ ਕਿ ਉਕਤ ਮਹਿਲਾ ਕਿੱਥੇ ਕਿੱਥੇ ਅਤੇ ਕਦੋਂ ਕਦੋਂ ਗਈ ਅਤੇ ਇਸ ਵਿੱਚ ਉਸਦੇ ਕੰਮ ਦੀਆਂ ਥਾਵਾਂ, ਨਜ਼ਦੀਕੀ ਸੰਪਰਕ ਆਦਿ ਸ਼ਾਮਿਲ ਹੋਣਗੇ।

Install Punjabi Akhbar App

Install
×