ਕਿਵੇਂ ਲਿਖੀਏ ਮੋਤੀਆਂ ਵਰਗੀ ਪੰਜਾਬੀ ਲਿਖਾਈ

 • 21 ਫਰਵਰੀ ਕੌਮਾਤਰੀ ਮਾਂ ਬੋਲੀ ਦਿਵਸ ਤੇ ਵਿਸ਼ੇਸ

tejinder kainth 190219 articl 21 feb internationl mother language day

ਸਕੂਲੀ ਵਿੱਦਿਆ ਦੇ ਆਧੁਨਿਕੀਕਰਨ ਦੇ ਯੁਗ ਚ ਦੂਜੀਆਂ ਭਾਸ਼ਾਵਾਂ ਦੇ ਮੁਕਾਬਲੇ ਪੰਜਾਬੀ ਨੂੰ ਬੌਣਾ ਸਥਾਨ ਦਿੱਤੇ ਜਾਣ ਕਾਰਨ, ਕੁੱਝ ਸਮਾਜਿਕ ਤੇ ਵੱਡੀਆਂ ਕਮੀਆਂ ਕਾਰਨ, ਪੰਜਾਬੀ ਮਾਂ ਬੋਲੀ ਨੂੰ ਵੱਡੇ ਰੂਪ ਚ ਧਾਹ ਲੱਗੀ ਹੈ ਜਿਸ ਦਾ ਨਤੀਜਾ ਇਹ ਹੈ ਕਿ ਬਹੁਤੇ ਬੱਚੇ ਅੰਤਰਰਾਸ਼ਟਰੀ ਤੇ ਰਾਸ਼ਟਰੀ ਭਾਸ਼ਾ ਦਾ ਗਿਆਨ ਹਾਸਲ ਕਰਦੇ ਰਹੇ ਅਤੇ ਮਾਂ ਬੋਲ਼ੀ ਨਾਲ ਵੀ ਕਿਸੇ ਨਾਂ ਕਿਸੇ ਤਰ੍ਹਾਂ ਰਿਸ਼ਤਾ ਬਣਾਈ ਰੱਖਿਆ ਜਿਸਦਾ ਨਤੀਜਾ ਇਹ ਨਿਕਲਿਆ ਕਿ ਬੱਚੇ ਖਿਚੜੀ ਭਾਸ਼ਾ ਬੋਲਣ ਲੱਗ ਪਏ। ਮੈਂ 2011 ਚ ਅਕਾਲ ਅਕੈਡਮੀ ਉੱਡਤ ਸੈਦੇਵਾਲਾ ਚ ਪੜ੍ਹਾ ਰਿਹਾ ਸੀ ਇੱਕ ਬੱਚੇ ਨੇ ਮੇਰੇ ਕੋਲ ਖੜੇ ਹੋ ਕੇ ਸ਼ਿਕਾਇਤ ਲਗਵਾਈ ਕਿ ”ਸਰ ਇਸਨੇ ਮੇਰੀ ਢੂਈ ਪੇ ਮਾਰਾ” ਇਹ ਵਾਕ ਹਾਸੋਹੀਣਾ ਵੀ ਸੀ ਦਰਦਮਈ ਵੀ ਸੀ। ਉਸ ਬੱਚੇ ਵਾਂਗ ਲਗਭਗ ਪੂਰੇ ਪੰਜਾਬ ਅਤੇ ਹਰਿਆਣਾ ਦੇ ਵੀ ਬਹੁਤੇ ਬੱਚੇ ਆਪਣੇ ਵਾਕਾਂ ਚ ਅਜਿਹੀ ਖਿਚੜੀ ਭਾਸ਼ਾ ਨੂੰ ਹੀ ਤਰਜੀਹ ਦਿੰਦੇ ਹਨ। ਜਿਸਦਾ ਮੁੱਖ ਕਾਰਨ ਸਕੂਲਾਂ ਵੱਲੋਂ ਅੰਗ੍ਰੇਜੀ ਬੋਲਣ ਲਈ ਕਹਿਣਾ ਅਤੇ ਜੇਕਰ ਕੋਈ ਵਾਕ ਅੰਗ੍ਰੇਜੀ ਚ ਨਹੀਂ ਬੋਲ ਸਕਦੇ ਤਾਂ ਦੂਸਰੀ ਭਾਸ਼ਾ ਹਿੰਦੀ ਬੋਲ ਸਕਦੇ ਹੋਂ ਪਰ ਖਬਰਦਾਰ ਪੰਜਾਬੀ ਦੇ ਨੇੜੇ ਤੇੜੇ ਵੀ ਗਏ। ਇਸ ਮਨੋਦਸ਼ਾ ਚ ਬੱਚਾ ਕਈ ਵਾਰ ਸ਼ਬਦਾਂ ਦੀ ਕਮੀ ਕਾਰਨ, ਘਰ ਪੰਜਾਬੀਅਤ ਮਾਹੋਲ ਕਾਰਨ ਤਿੰਨੋਂ ਭਾਸ਼ਾਵਾਂ ਨੂੰ ਘੋਟ ਕੇ ਉਚਾਰਨ ਕਰਦਾ ਹੈ, ਇਹੋ ਕਾਰਨ ਰਿਹਾ ਕਿ ਬੱਚਾ ਕਿਸੇ ਵੀ ਭਾਸ਼ਾ ਦੀ ਮੁਹਾਰਤ ਹਾਸਲ ਨਾ ਕਰ ਸਕਿਆ। ਬੀਤੇ ਵਰ੍ਹੇ ਦਸਵੀਂ ਅਤੇ ਬਾਰਵੀਂ ਜਮਾਤਾਂ ਦੇ ਆਏ ਨਤੀਜਿਆਂ ਚ 22,500 ਵਿਦਿਆਰਥੀ ਮਾਂ ਬੋਲੀ ‘ਚੋ ਫੇਲ੍ਹ ਹੋਣਾ, ਜਿੱਥੇ ਪੰਜਾਬ ਪੰਜਾਬੀਅਤ ਲਈ ਬਹੁਤ ਵੱਡਾ ਦੁਖਾਂਤ ਹੈ ਉੱਥੇ ਇਸ ਗੰਭੀਰ ਮਸਲੇ ਲਈ ਚੇਤੰਨ ਹੋਣ ਲਈ ਵੀ ਧਿਆਨ ਦਿਵਾਉਂਦਾ ਹੈ। ਹੁਣ ਸੁਆਲ ਇਹ ਉੱਠਦਾ ਇੰਨ੍ਹਾਂ ਮੁਸ਼ਕਿਲਾਂ ਦੇ ਦਰਮਿਆਨ ਬਾਕੀ ਭਾਸ਼ਾਵਾਂ ਦਾ ਵੀ ਗਿਆਨ ਦਿਵਾਉਂਦੇ ਹੋਏ ਬੱਚਿਆਂ ਨੁੰ ਠੇਠ ਮਾਂ ਬੋਲੀ ਦੇ ਸ਼ਬਦਾਂ ਨਾਲ ਨਿਰੰਤਰ ਕਿਵੇਂ ਜੋੜ ਕੇ ਰੱਖਿਆ ਜਾਵੇ।

 • ਸਕੂਲ ਦੇ ਹਰ ਬੱਚੇ ਨੂੰ ਪੰਜਾਬੀ ਭਾਸ਼ਾ ਨੂੰ ਸੁੰਦਰ ਲਿਖਣ ਲਈ ਪ੍ਰੇਰਿਤ ਕੀਤਾ ਜਾਵੇ, ਜੇਕਰ ਸੰਭਵ ਹੋਵੇ ਤਾਂ ਵਿਸ਼ੇਸ ਕਲਾਸਾਂ ਵੀ ਲਗਾਈਆਂ ਜਾਣ।
 • ਪੰਜਾਬੀ ਵਿਆਕਰਨ ਦੇ ਨਿਯਮਾਂ ਨੂੰ ਵਿਸਥਾਰ ਚ ਬੱਚਿਆਂ ਨਾਲ ਸਾਂਝਾ ਕੀਤਾ ਜਾਵੇ ਕਿਉਂਕਿ ਬੱਚਿਆਂ ਨੂੰ ਟਿੱਪੀ, ਬਿੰਦੀ ਅੱਧਕ ਦੇ ਸ਼ਬਦ ਚ ਪੈਣ ਅਤੇ ਨਾ ਪੈਣ ਦੇ ਫਰਕ ਨੂੰ ਸਮਝਾਇਆ ਨਹੀਂ ਜਾਂਦਾ।
 • ਬੱਚੇ ਦੀ ਪੰਜਾਬੀ ਲਿਖਤ ਨੂੰ ਵਾਚਦੇ ਵਖਤ ਅਧਿਆਪਕ-ਜਨ ਕਾਹਲੀ ਨਾ ਕਰਨ, ਅਕਸਰ ਦੇਖਿਆ ਜਾਂਦਾ ਹੈ ਕਿ ਅਧਿਆਪਕ ਕਿਸੇ ਖਾਸ ਵੱਡੀ ਗਲਤੀ ਨੂੰ ਤਾਂ ਲਾਲ ਪੈੱਨ ਨਾਲ ਖਾਸ ਨਿਸ਼ਾਨ ਲਗਾ ਜਾਂਦੇ ਹਨ ਅਤੇ ਅੰਤ ਚ ਹਸਤਾਖਰ ਕਰ ਕੇ ਜਿੰਮੇਵਾਰੀ ਤੋਂ ਪਾਸਾ ਵੱਟ ਲਿਆ ਜਾਂਦਾ ਹੈ ਤੇ ਵਿਦਿਆਰਥੀ ਫਿਰ ਇਸੇ ਵਾਂਚੇ ਹੋਏ ਕੰਮ ਨੂੰ ਹੀ ਯਾਦ ਕਰਦਾ ਹੈ ਅਤੇ ਵੱਡੀਆਂ ਗਲਤੀਆਂ ਹੋਰ ਜਨਮ ਲੈਂਦੀਆਂ ਹਨ।
 • ਬੱਚਿਆਂ ਨੂੰ ਜੱਜੇ ਤੇ ਝੱਜੇ ਚ, ਗੱਗੇ ਤੇ ਘੱਘੇ ਚ, ਬੱਬੇ ਤੇ ਭੱਭੇ ਚ, ਡੱਡੇ ਤੇ ਢੱਢੇ ਚ, ਨੰਨੇ ਤੇ ਨਾਣੇ ਚ ਫਰਕ ਬਾਰੇ ਦੱਸਣਾ ਚਾਹੀਦਾ ਹੈ। ਇਹ ਵੀ ਪੰਜਾਬੀ ਬੋਲੀ ਦੀ ਸੁੱਧ ਲਿਖਤ ਦੇ ਰਾਹ ਚ ਵੱਡਾ ਰੋੜਾ ਹੈ।
 • ਬੱਚਿਆਂ ਨੂੰ ਪੰਜਾਬ ਚ ਰਹਿੰਦੇ ਹੋਏ ਪੰਜਾਬੀ ਸੁੱਧ ਲਿਖਣਾ ਨਾ ਆਉਣਾ ਇੱਕ ਸ਼ਰਮਸ਼ਾਰ ਕਰਦੀ ਘਟਨਾ ਹੈ ਇਸ ਲਈ ਸਕੂਲ ਚ ਪੰਜਾਬੀ ਬੋਲੀ ਦੇ ਬੋਲਣ ਪ੍ਰਤੀ ਦਹਿਸ਼ਤ ਦਾ ਮਾਹੋਲ ਨਹੀਂ ਬਣਾਉਣਾ ਚਾਹੀਦਾ।
 • ਸਕੂਲ ਵਿੱਚ ਪੰਜਾਬ ਦੇ ਮਹਾਨ ਕਵੀਆਂ ਦੀਆਂ ਰਚਨਾਵਾਂ ਦੇ ਬੈਨਰ ਵੀ ਲਗਾਉਣੇ ਚਾਹੀਦੇ ਹਨ ਤਾਂ ਜੋ ਮਹਿਸੂਸ ਹੋਵੇ ਕਿ ਪੰਜਾਬੀ ਨੂੰ ਵੀ ਸਕੂਲ ‘ਚ ਬਣਦਾ ਸਥਾਨ ਮਿਲ ਰਿਹਾ।

ਬੱਚੇ ਪੰਜਾਬੀ ਸੁੰਦਰ ਲਿਖਾਈ ਕੀ ਕਰਨ?

 • ਦੋ ਲਾਈਨਾਂ ਵਾਲੀ ਕਾਪੀ ਚ ਪੰਜਾਬੀ ਲਿਖਦੇ ਸਮੇਂ ਹਰ ਅੱਖਰ ਇੱਕ ਦੂਜੇ ਅੱਖਰ ਤੋਂ ਕੁੱਝ ਨਿਸ਼ਚਿਤ ਦੂਰੀ ਤੇ ਹੋਵੇ ਤਾਂ ਜੋ ਹਰ ਅੱਖਰ ਚੰਗੀ ਤਰ੍ਹਾਂ ਸਮਝ ਆ ਸਕੇ
  ਹਰ ਅੱਖਰ ਦੀ ਲੰਬਾਈ ਹੇਠਾਂ ਵਾਲੀ ਲਾਈਨ ਤੱਕ ਨਹੀਂ ਜਾਣੀ ਚਾਹੀਦੀ ਭਾਵ ਅੱਧ ਤੱਕ ਜਾਂਦੇ ਹੀ ਅੱਖਰ ਖਤਮ ਕਰ ਦੇਣਾ ਹੈ ਤਾਂ ਜੋ ਅਗਲੀ ਪੰਕਤੀ ਚ ਜੇਕਰ ਹੋੜੇ ਵਾਲਾ ਕੋਈ ਸ਼ਬਦ ਆ ਜਾਵੇ ਤਾਂ ਲਿਖਾਈ ਦੀ ਸੁੰਦਰ ਬਣਾਵਟ ਨੂੰ ਕੋਈ ਅਸਰ ਨਾ ਪਾਵੇ।
 • ਬੱਚਾ ਅੱਖਰ ਨੂੰ ਲੰਬਾਈ ਚ ਲਿਜਾਣ ਦੀ ਜਗ੍ਹਾ ਹਰ ਅੱਖਰ ਦੀ ਚੌੜਾਈ ਵਧਾ ਦੇਵੇ।
 • ਸਿਹਾਰੀ ਬਿਹਾਰੀ ਨੂੰ ਬਹੁਤਾ ਉਚਾਈ ਚ ਨਹੀ ਲਿਜਾਣਾ ਚਾਹੀਦਾ।
 • ਪੰਜਾਬੀ ਲਿਖਾਈ ਸ਼ੁੱਧਤਾ ਲਈ ਬੱਚਾ ਬਿੰਦੀ ਦੀ ਮਹੱਤਤਾ ਨੂੰ ਸਮਝੇ ਇਸ ਲਈ ਉਹ ਅਧਿਆਪਕ ਜਨ ਤੋਂ ਯੋਗ ਰਹਿਨੁਮਾਈ ਜਰੂਰ ਪ੍ਰਾਪਤ ਕਰ ਲਵੇ ਜਿਵੇਂ ਅਖੀਰ ਚ ਆਂ, ਅੋਂ ਏਂ ਵਾਲੇ ਸ਼ਬਦ।

ਇਸ ਤੋਂ ਇਲਾਵਾ ਵੀ ਕਈ ਅਹਿਮ ਗੱਲਾਂ ਹਨ ਜੋ ਪੰਜਾਬੀ ਸੁੰਦਰ ਤੇ ਸ਼ੁੱਧ ਲਿਖਤ ਲਈ ਸਹਾਈ ਹੋ ਸਕਦੀਆਂ ਹਨ ਜੋ ਲਿਖਤ ਚ ਤਾਂ ਪ੍ਰਗਟ ਨਹੀਂ ਹੋ ਸਕਦੀਆਂ ਪਰ ਅਭਿਆਸ ਕਰਦੇ ਸਮੇਂ ਸਹਾਈ ਹੋਣਗੀਆਂ ਜਿਵੇ ਸੱਸੇ, ਆੜੇ ਦੱਦੇ ਦੀ ਬਣਾਵਟ ਕਿਸ ਤਰ੍ਹਾਂ ਹੋਵੇਗੀ

tejinder kainth 190219 articl 21
ਪਿਛਲੇ ਕੁੱਝ ਸਮੇਂ ਤੋਂ ਪੰਜਾਬ ‘ਚ ਤੇ ਬਾਕੀ ਸੂਬਿਆਂ ਚ , ਜਿੱਥੇ ਪੰਜਾਬੀ ਵੱਡੀ ਗਿਣਤੀ ਚ ਵਸਦਾ, ਪੰਜਾਬੀ ਸੁੰਦਰ ਤੇ ਸ਼ੁੱਧ ਲਿਖਾਈ ਦੀਆਂ ਕਲਾਸਾਂ ਲਗਾਉਣ ਤੇ ਮਹਿਸੂਸ ਹੋਇਆ ਕਿ ਪੰਜਾਬੀ ਆਪਣੀ ਬੋਲੀ ਦੇ ਬਹੁਤੇ ਸ਼ਬਦ ਭੁੱਲ ਚੁੱਕੇ ਹਨ ਸ਼ੋਸਲ ਮੀਡੀਆਂ ਦੇ ਯੁੱਗ ਅਤੇ ਪੱਛਮੀਕਰਨ ਨੇ ਸਾਡੇ ਅਮੀਰ ਵਿਰਸੇ ਦੀ ਰੌਣਕ ਖੋਹ ਲਈ ਹੈ।
ਭਰਾ ਅਤੇ ਭੈਣ ਸ਼ਬਦ ਹੁਣ ਸੁਣਨ ਨੂੰ ਨਹੀਂ ਮਿਲਦੇ ਅੱਜ ਜੇਕਰ ਕੋਈ ਵਿਰਲਾ ਨੌਜਵਾਨ ਭੁੱਲ ਭੁਲੇਖੇ ਆਪਣੀ ਭੈਣ ਨੂੰ ਭੈਣ ਕਹਿ ਵੀ ਦੇਵੇ ਤਾਂ ਉਹ ਇਸ ਗੱਲ ਦਾ ਡਾਹਢਾ ਗੁੱਸਾ ਮਨਾਉਂਦੀ ਹੈ ਕਿ ਉਹ ਉਸਨੂੰ ਜਾਂ ਤਾਂ ਦੀਦੀ ਕਹਿ ਕੇ ਜਾਂ ਨਾਮ ਲੈ ਕੇ ਬੁਲਾਵੇ ਇਸ ਤੋਂ ਇਲਾਵਾ ਬੌਤੇ ਦੀ ਜਗ੍ਹਾ ਊਠ, ਧੀ-ਪੁੱਤ ਦੀ ਜਗ੍ਹਾ ਬੇਟਾ-ਬੇਟੀ, ਬਾਪੂ ਦੀ ਜਗ੍ਹਾ ਡੈਡ ਨੇ ਲਈ ਹੈ। ਇਸ ਤੋਂ ਸਹਿਜੇ ਹੀ ਪੰਜਾਬ ਚ ਪੰਜਾਬੀ ਦੇ ਭਵਿੱਖ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ
ਭਾਵੇਂ ਪੰਜਾਬੀ ਲਈ ਦਰਦ ਰੱਖਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ।ਬੀਤੇ ਮਹੀਨੇ ਪੰਜਾਬੀ ਬੋਲੀ ਨੂੰ ਰਾਹ ਦਸੇਰਿਆਂ ਤੇ ਅਖੀਰਲਾ ਸਥਾਨ ਮਿਲਣ ਤੇ ਪੰਜਾਬੀ ਭਾਸ਼ਾ ਲਈ ਦਰਦ ਰੱਖਣ ਵਾਲੇ ਅਗਾਹਵਧੂ ਨੌਜਵਾਨਾਂ ਨੇ ਆਪੋ ਆਪਣੇ ਪੱਧਰ ਤੇ ਮੁੰਹਿਮਾਂ ਚਲਾਈਆਂ ਹਨ ਜਿੰਨ੍ਹਾਂ ਨੂੰ ਬੂਰ ਪੈਣਾ ਹੁਣ ਸ਼ੁਰੂ ਤਾਂ ਹੋ ਗਿਆ ਹੈ ਪਰ ਅਜੇ ਵੱਡੇ ਨਤੀਜੇ ਬਹੁਤ ਦੂਰ ਦਿਖਾਈ ਦੇ ਰਹੇ ਹਨ ਜੇਕਰ ਪੰਜਾਬ ਦਾ ਬੁੱਧੀਜੀਵੀ, ਅਧਿਆਪਕ, ਲਿਖਾਰੀ ਵਰਗ ਇਸ ਸੇਵਾ ਨੂੰ ਵੱਡੀ ਜਿੰਮੇਂਵਾਰੀ ਵਜੋਂ ਲੈ ਲਵੇ ਤਾਂ ਮੁੜ ਪੰਜਾਬੀ ਦੇ ਸੱਜਰੇ ਦਿਨਾਂ ਦੀ ਵਾਪਸੀ ਦੀ ਉਡੀਕ ਕੀਤੀ ਜਾ ਸਕਦੀ ਹੈ। ਇਹੋ ਸਾਡਾ ਅਸਲ ਚ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਉਣਾ ਹੋਵੇਗਾ।

(ਤੇਜਿੰਦਰ ਸਿੰਘ ਖਾਲਸਾ)
+91 73073-50150

Welcome to Punjabi Akhbar

Install Punjabi Akhbar
×
Enable Notifications    OK No thanks