ਡੀ.ਏ.ਵੀ. ਸਕੂਲ ਪਟਿਆਲਾ ਵਿਚ ਵਿਸ਼ਵ ਮਾਤ-ਭਾਸ਼ਾ ਸਮਾਗਮ

dav 6

ਭੁਪਿੰਦਰਾ ਰੋਡ ਤੇ ਸਥਿਤ ਡੀ.ਏ.ਵੀ. ਪਬਲਿਕ ਸਕੂਲ, ਪਟਿਆਲਾ ਵਿਖੇ ਵਿਸ਼ਵ ਮਾਤ-ਭਾਸ਼ਾ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਸ਼੍ਰੇਣੀਆਂ ਦੇ 250 ਤੋਂ ਵੱਧ ਵਿਦਿਆਰਥੀਆਂ ਸ਼ਾਮਿਲ ਹੋਏ। ਇਸ ਸਮਾਗਮ ਦੇ ਮੁੱਖ ਮਹਿਮਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ ਵਿਸ਼ੇਸ਼ ਤੌਰ ਤੇ ਪੁੱਜੇ। ਇਸ ਸਮਾਗਮ ਦੀ ਸ਼ੁਰੂਆਤ ਡਾ. ਦਰਸ਼ਨ ਸਿੰਘ ‘ਆਸ਼ਟ’ ਨੂੰ ਫੁੱਲਾਂ ਦੇ ਬੁੱਕੇ ਭੇਂਟ ਕਰਨ ਨਾਲ ਹੋਈ। ਨੇ ਵਿਦਿਆਰਥੀਆਂ ਨੂੰ ਪੰਜਾਬੀ ਮਾਂ ਬੋਲੀ ਦੇ ਮਹੱਤਵ ਉਪਰ ਚਾਨਣਾ ਪਾਉਂਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੁਨੀਆ ਦੀਆਂ ਮਹਾਨ ਭਾਸ਼ਾਵਾਂ ਵਿਚੋਂ ਇਕ ਹੈ ਅਤੇ ਇਸ ਨੂੰ ਬੋਲਣ ਵਾਲੇ ਪੂਰੀ ਦੁਨੀਆ ਵਿਚ ਫੈਲੇ ਹੋਏ ਹਨ।
ਸਮਾਗਮ ਦੌਰਾਨ ਵਿਦਿਆਰਥੀਆਂ ਦੇ ਕਾਵਿ ਉਚਾਰਣ ਮੁਕਾਬਲੇ ਵਿਚ 25 ਵਿਦਿਆਰਥੀ -ਕਵੀਆਂ ਨੇ ‘ਮਾਂ ਬੋਲੀ ਪੰਜਾਬੀ’ ਸਿਰਲੇਖ ਅਧੀਨ ਪੰਜਾਬੀ ਭਾਸ਼ਾ ਨਾਲ ਸੰਬੰਧਤ ਵੱਖ ਵੱਖ ਕਵਿਤਾਵਾਂ ਸੁਣਾ ਕੇ ਆਪਣੇ ਕੋਮਲ ਹਾਵ ਭਾਵਾਂ ਬੜੇ ਉਤਸਾਹ ਨਾਲ ਸਭਨਾਂ ਦਾ ਮਨ ਮੋਹ ਲਿਆ। ਇਹਨਾਂ ਮੁਕਾਬਲਿਆਂ ਵਿਚ ਤੀਜੀ ਜਮਾਤ ਦੀ ਵਿਦਿਆਰਥਣ ਕੀਰਤਮੀਤ ਕੌਰ ਨੇ ਪਹਿਲਾ, ਦੂਜਾ ਸਥਾਨ ਚੈਤੰਨਿਆ, ਤੀਜਾ ਸਥਾਨ ਭਵਿਆ ਮਲਹੋਤਰਾ ਨੇ ਪ੍ਰਾਪਤ ਕੀਤਾ ਜਦੋਂ ਕਿ ਹੌਸਲਾ ਵਧਾਊ ਇਨਾਮ ਚਰਨਜੋਤ ਸਿੰਘ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਚੌਥੀ ਜਮਾਤ ਦੇ ਵਿਦਿਆਰਥੀਆਂ ਵਿਚੋਂ ਪਹਿਲਾ ਸਥਾਨ ਮਨਰੀਤ ਕੌਰ, ਦੂਜਾ ਸਥਾਨ ਅਰੁਨ ਕਾਂਸਲ ਅਤੇ ਤੀਜਾ ਸਥਾਨ ਨਿਵਰਤੀ ਗਰਗ ਨੇ ਪ੍ਰਾਪਤ ਕੀਤਾ ਜਦੋਂ ਕਿ ਸੁਖਮਨ ਭੁੱਲਰ ਨੇ ਹੌਸਲਾ ਵਧਾਊ ਇਨਾਮ ਪ੍ਰਾਪਤ ਕੀਤਾ।ਇਹਨਾਂ ਮੁਕਾਬਲਿਆਂ ਵਿਚ ਜੱਜਾਂ ਦੀ ਭੂਮਿਕਾ ਮੈਡਮ ਹਰਵਿੰਦਰ ਕੌਰ ਅਤੇ ਪੂਨਮ ਚੋਪੜਾ ਨੇ ਨਿਭਾਈ।
ਅੰਤ ਵਿਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਐਸ.ਆਰ. ਪ੍ਰਭਾਕਰ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂਜ਼ ਪੰਜਾਬੀ ਵਿਭਾਗ ਦੀ ਅਧਿਆਪਕਾ ਕੁਲਦੀਪ ਕੌਰ ਭੁੱਲਰ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ। ਅੰਤ ਵਿਚ ਡਾ. ‘ਆਸ਼ਟ’ ਨੇ ਜੇਤੂ ਵਿਦਿਆਰਥੀਆਂ ਨੂੰ ਪ੍ਰਮਾਣ ਪੱਤਰ ਵੀ ਪ੍ਰਦਾਨ ਕੀਤੇ। ਸਮਾਗਮ ਦਾ ਮੰਚ ਸੰਚਾਲਨ ਸ੍ਰੀ ਰਜਨੀਸ਼ ਕੁਮਾਰ ਨੇ ਨਿਭਾਇਆ।

Install Punjabi Akhbar App

Install
×