ਨਿਊਯਾਰਕ ਦੀ ਕੈਪੀਟਲ ਸਿਟੀ ਐਲਬਨੀ ਦੇ ਨੇੜੇ ਸ਼ੋਡੈਕ ਕਸਬੇ ’ਚ ਇਕ ਪੰਜਾਬੀ ਵੱਲੋਂ ਆਪਣੀ ਧੀ ਅਤੇ ਸੱਸ ਦੇ ਕਤਲ ਮਗਰੋਂ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ

ਨਿਊਯਾਰਕ — ਬੀਤੀ ਰਾਤ ਨਿਊਯਾਰਕ ਦੀ ਰਾਜਧਾਨੀ ਐਲਬਨੀ ਦੇ ਨੇੜੇ ਸ਼ੋਡੈਕ ਟਾਊਨ ਚ’ ਇਕ ਭਾਰਤੀ ਮੂਲ ਦੇ ਭੁਪਿੰਦਰ ਸਿੰਘ ਨਾਮੀ  ਪੰਜਾਬੀ ਵਿਅਕਤੀ ਨੇ ਆਪਣੀ 14 ਸਾਲਾ ਦੀ ਧੀ ਜਸਲੀਨ ਕੋਰ ਅਤੇ ਬਜ਼ੁਰਗ ਸੱਸ ਮਨਜੀਤ ਕੋਰ ਦਾ ਗੋਲ਼ੀਆਂ  ਮਾਰ ਕੇ ਕਤਲ ਕਰਨ ਮਗਰੋਂ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਵੀ ਖਤਮ ਕਰ ਲਈ. ਜਦ ਕਿ ਭੁਪਿੰਦਰ ਸਿੰਘ ਦੀ ਪਤਨੀ ਰਸ਼ਪਾਲ  ਕੋਰ ਦੇ  ਹੱਥ ਤੇ ਗੋਲੀ ਲੱਗੀ ਪਰ ਉਹ ਬਚ ਕੇ ਭੱਜਣ ਚ’ ਕਾਮਯਾਬ ਰਹੀ ਜੋ ਐਲਬਨੀ ਦੇ ਹਸਪਤਾਲ ਚ’ ਦਾਖਿਲ ਹੈ ਜਿਸ ਦੀ ਹਾਲਤ ਖ਼ਤਰੇ ਤੋ ਬਾਹਰ ਹੈ । ਪੁਲਸ ਨੇ ਦੱਸਿਆ ਕਿ ਅਲਬਾਨੀ ਤੋਂ 19 ਕਿਲੋਮੀਟਰ ਦੂਰ ਦੱਖਣ ਵਿੱਚ ਸ਼ੋਡੈਕ ਕਸਬੇ ਵਿਚ ਆਪਣੇ ਘਰ ਵਿਚ ਭੂਪਿੰਦਰ ਸਿੰਘ ਨੇ ਆਪਣੀ ਧੀ ਜਸਲੀਨ ਕੌਰ ਅਤੇ ਸੱਸ ਮਨਜੀਤ ਕੌਰ ਨੂੰ ਗੋਲੀ ਮਾਰ ਦਿੱਤੀ। ਨਿਊਯਾਰਕ ਪੁਲਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਚੱਲਿਆ ਹੈ ਕਿ ਜਸਲੀਨ ਕੌਰ ਅਤੇ ਮਨਜੀਤ ਕੌਰ ਦੋਹਾਂ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ ਅਤੇ ਦੋਹਾਂ ਨੂੰ  ਬੀਤੀ ਰਾਤ ਕਰੀਬ ਸਾਢੇ 9 :15 ਵਜੇ ਘਰ ਚ’ ਘਰੇਲੂ ਹਿੰਸਾ ਦੇ ਦੌਰਾਨ ਗੋਲੀ ਲੱਗੀ। ਜਦ ਕਿ ਭੁਪਿੰਦਰ ਸਿੰਘ ਦੀ ਪਤਨੀ ਰਸਪਾਲ ਕੌਰ ਦੇ ਹੱਥ ਤੇ ਗੋਲੀ ਲੱਗੀ ਹੈ ਪਰ ਉਹ ਬਚ ਨਿਕਲਣ ਵਿਚ ਸਮਰੱਥ ਰਹੀ। ਪੁਲਸ ਨੇ ਦੱਸਿਆ ਕਿ ਰਸਪਾਲ ਕੌਰ ਦਾ ਅਲਬਾਨੀ ਮੈਡੀਕਲ ਸੈਂਟਰ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਜਾਨ ਨੂੰ ਕੋਈ ਵੀ ਖਤਰਾ ਨਹੀਂ ਹੈ।

Install Punjabi Akhbar App

Install
×