ਅੰਤਰਰਾਸ਼ਟਰੀ ਸਾਹਿਤਕ ਸਾਂਝਾ ਅਤੇ ਪੰਜਾਬ ਸਾਹਿਤ ਅਕਾਦਮੀ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਕਵੀ ਦਰਬਾਰ

(ਸਰੀ) – ਪੰਜਾਬ ਸਾਹਿਤ ਅਕਾਦਮੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਸਲਾਨਾ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ। ਇਸ ਵਿਚ ਭਾਰਤ, ਪਾਕਿਸਤਾਨ, ਕੈਨੇਡਾ, ਇੰਗਲੈਂਡ, ਜਰਮਨੀ, ਸ਼ਿਕਾਗੋ, ਅਮਰੀਕਾ, ਗ੍ਰੀਸ, ਇਟਲੀ ਤੇ ਹੋਰ ਕਈ ਮੁਲਕਾਂ ਤੋਂ ਸ਼ਾਇਰਾਂ ਨੇ ਸ਼ਮੂਲੀਅਤ ਕੀਤੀ। ਕਵੀ ਦਰਬਾਰ ਦੇ ਮੁੱਖ ਮਹਿਮਾਨ ਡਾ. ਲਖਵਿੰਦਰ ਜੌਹਲ (ਪ੍ਰਧਾਨ,ਪੰਜਾਬੀ ਸਾਹਿਤ ਅਕਾਦਮੀ) ਅਤੇ ਕੈਨੇਡਾ ਦੇ ਨਾਮਵਰ ਵਕੀਲ , ਸਮਾਜ ਸੇਵਕ,  ਸ਼ਾਇਰ ਪਰਮਜੀਤ ਸਿੰਘ ਗਿੱਲ ਸਨ ਅਤੇ ਡਾ. ਕੁਲਦੀਪ ਸਿੰਘ ਦੀਪ, ਡਾ. ਪੁਸ਼ਵਿੰਦਰ ਕੌਰ, ਪ੍ਰੋ. ਕੁਲਜੀਤ ਕੌਰ, ਹਰਦੀਪ ਕੌਰ ਜੀ , ਰਕਸ਼ੰਦਾ ਨਾਵੇਦ , ਆਸ਼ਾ ਸ਼ਰਮਾ , ਕਵਿੰਦਰ ਚਾਂਦ ਵਿਸ਼ੇਸ਼ ਮਹਿਮਾਨ ਸਨ ।

ਸ਼ੁਰਆਤ ਵਿਚ ਡਾ. ਸਰਬਜੀਤ ਕੌਰ ਸੋਹਲ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨ ਤੇ ਹੋਰ ਸਤਿਕਾਰਿਤ ਕਵੀਆਂ ਨੂੰ  ਨਿੱਘੀ ਜੀ ਆਇਆਂ ਕਿਹਾ ਅਤੇ ਮਾਂ ਦਿਵਸ ਤੇ ਬਹੁਤ ਹੀ ਭਾਵਪੂਰਤ ਕਵਿਤਾ ਪ‍ੇਸ਼ ਕੀਤੀ। ਮੁੱਖ ਮਹਿਮਾਨ ਡਾ. ਲਖਵਿੰਦਰ ਜੌਹਲ ਨੇ ਕਿਹਾ ਕਿ ਇਨਸਾਨ ਕਿਤੇ ਵੀ ਹੋਵੇ ਆਪਣੀ ਜਨਮ ਭੂਮੀ ਤੇ ਜਨਣੀ ਨੂੰ ਕਦੇ ਨਹੀਂ ਭੁੱਲਦਾ। ਇਸ ਕਵੀ ਦਰਬਾਰ ਰਾਹੀਂ ਦੁਨੀਆਂ ਭਰ ਦੇ ਸਾਹਿਤਕਾਰਾਂ ਤੇ ਕਵੀਆਂ ਨੂੰ ਇਕ ਮੰਚ ਤੇ ਇੱਕਠਾ ਕਰਕੇ ਪੰਜਾਬ ਸਾਹਿਤ ਅਕਾਦਮੀ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਨੇ ਵੱਡਾ ਕਾਰਜ ਕੀਤਾ ਹੈ। ਡਾ. ਜੌਹਲ ਸਾਹਿਬ ਨੇ ਆਪਣੀ ਕਵਿਤਾ ‘ਮਾਂ’ ਵੀ ਸਾਂਝੀ ਕੀਤੀ ।

ਉਪਰੰਤ ਪ੍ਰੋ. ਕੁਲਜੀਤ ਕੌਰ, ਜਗਦੀਪ ਕੌਰ ਨੂਰਾਨੀ, ਬਲਬੀਰ ਰਾਏਕੋਟੀ, ਸੁਰਜੀਤ ਸੁਮਨ, ਗੁਰਪ੍ਰੀਤ ਕੌਰ, ਮਨਜਿੰਦਰ ਕੌਰ ਬਾਠ, ਰਕਸ਼ੰਦਾ ਨਾਵੇਦ, ਹਰਦੀਪ ਕੌਰ, ਰਿੰਟੂ ਭਾਟੀਆ, ਮਨਜੀਤ ਕੌਰ ਸੇਖੋਂ, ਡਾ. ਪੁਸ਼ਵਿੰਦਰ ਕੌਰ, ਕਵਿੰਦਰ ਚਾਂਦ, ਆਸ਼ਾ ਸ਼ਰਮਾ,  ਨੀਲੂ ਜਰਮਨੀ, ਪਰਮਿੰਦਰ ਕੌਰ ਸਵੈਚ, ਦਲਵੀਰ ਕੌਰ ਯੂ.ਕੇ. ਨੇ ਮਾਂ ਦਿਵਸ ਸੰਬੰਧੀ ਬਹੁਤ ਹੀ ਭਾਵਪੂਰਤ ਰਚਨਾਵਾਂ ਪੇਸ਼ ਕੀਤੀਆਂ।

ਡਾ. ਅਜੈਬ ਸਿੰਘ ਚੱਠਾ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਡਾ. ਕੁਲਦੀਪ ਸਿੰਘ ਦੀਪ ਨੇ ਮਾਂ ਦਿਵਸ ਸੰਬੰਧੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਮਾਂ ਦੇ ਅਨੇਕਾਂ ਹੀ ਰੂਪ ਹੁੰਦੇ ਹਨ ਤੇ ਬਹੁਤ ਸਾਰੇ ਵਿਦਵਾਨਾਂ ਤੇ ਲੇਖਕਾਂ ਨੇ ਵੀ ਇਸ ਬਾਰੇ ਬਹੁਤ ਕੁਝ ਲਿਖਿਆ ਹੈ। ਸਾਰੇ ਰਿਸ਼ਤੇ ਮਾਂ ਦੀ ਬਦੌਲਤ ਹੁੰਦੇ ਹਨ। ਉਹਨਾਂ ਕਿਹਾ ਕਿ ਜਨਮ ਦੇਣ ਵਾਲੀ ਮਾਂ, ਮਾਂ ਬੋਲੀ ਤੇ ਧਰਤੀ ਮਾਂ, ਇਹ ਸਾਡੀਆਂ ਤਿੰਨੇ ਹੀ ਮਾਂਵਾਂ ਹਨ। ਉਨ੍ਹਾਂ ‘ਮਾਂ ਨੂੰ ਕੁਝ ਸਵਾਲ’ ਨਾਮੀ ਕਵਿਤਾ ਸਾਂਝੀ ਕੀਤੀ ।

ਮੁੱਖ ਮਹਿਮਾਨ ਪਰਮਜੀਤ ਸਿੰਘ ਗਿੱਲ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਕਵੀਆਂ ਦੀਆਂ ਰਚਨਾਵਾਂ ਬਹੁਤ ਵਧੀਆ ਸਨ। ਰੂਹ ਵਿੱਚੋਂ ਨਿਕਲੇ ਅਲਫ਼ਾਜ਼ ਹਮੇਸ਼ਾਂ ਹੀ ਮਹਾਨ ਹੁੰਦੇ ਹਨ। ਉਨ੍ਹਾਂ ਆਪਣੀ ਬਹੁਤ ਸੁਰੀਲੀ ਅਵਾਜ਼ ਵਿੱਚ ਮਾਂ ਤੇ ਇਕ ਨਜ਼ਮ ਵੀ ਪੇਸ਼ ਕੀਤੀ। ਅੰਤ ਵਿੱਚ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫਾਊਂਡਰ ਤੇ ਪ੍ਰਬੰਧਕ ਰਮਿੰਦਰ ਰਮੀ ਨੇ ਮੁੱਖ ਮਹਿਮਾਨਾਂ, ਵਿਸ਼ੇਸ਼ ਮਹਿਮਾਨਾਂ, ਸਾਰੇ ਕਵੀਆਂ ਅਤੇ ਪ੍ਰੋਗਰਾਮ ਵਿਚ ਸ਼ਾਮਲ ਸਭਨਾਂ ਸ਼ਖ਼ਸੀਅਤਾਂ ਦਾ ਸ਼ੁਕਰੀਆ ਅਦਾ ਕੀਤਾ। ਪ੍ਰੋਗਰਾਮ ਦਾ ਸੰਚਾਲਨ ਡਾ. ਅਮਨਦੀਪ ਕੌਰ ਬਰਾੜ ਨੇ ਬਹੁਤ ਹੀ ਸਹਿਜ ਤੇ ਹਲੀਮੀ ਨਾਲ ਬਾਖੂਬੀ ਕੀਤਾ।

(ਹਰਦਮ ਮਾਨ)
+1 604 308 6663
maanbabushahi@gmail.com

Install Punjabi Akhbar App

Install
×