ਮੈਲਬੋਰਨ ਦੇ ਘਰ ਅੰਦਰੋਂ ਮਾਂ ਅਤੇ ਤਿੰਨ ਬੱਚਿਆਂ ਦੀਆਂ ਮਿਲੀਆਂ ਮ੍ਰਿਤਕ ਦੇਹਾਂ -ਖੇਤਰ ਵਿੱਚ ਛਾਇਆ ਸੋਗ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਮੈਲਬੋਰਨ ਦੇ ਤੁਲਾਮੈਰੀਨ ਖੇਤਰ ਵਿਚਲੇ ਇੱਕ ਘਰ ਅੰਦਰੋਂ ਜਦੋਂ 42 ਸਾਲਾਂ ਦੀ ਕੈਟੀ ਪੈਰੀਨੋਵਿਕ ਅਤੇ ਉਸਦੇ ਤਿੰਨ ਮਾਸੂਮ ਬੱਚਿਆਂ -ਜਿਨ੍ਹਾਂ ਦੀ ਉਮਰ ਮਹਿਜ਼ 7, 5, ਅਤੇ 3 ਸਾਲ ਸੀ, ਦੀਆਂ ਮ੍ਰਿਤਕ ਦੇਹਾਂ ਪੁਲਿਸ ਨੇ ਬਰਾਮਦ ਕੀਤੀਆਂ ਤਾਂ ਇਲਾਕੇ ਵਿੱਚ ਇੱਕ ਦਮ ਸੋਗ ਦੀ ਲਹਿਰ ਦੌੜ ਪਈ ਅਤੇ ਹਰ ਕੋਈ ਇਸ ਘਟਨਾ ਤੋਂ ਹੈਰਾਨ ਪ੍ਰੇਸ਼ਾਨ ਦਿਖਾਈ ਦਿੱਤਾ। ਬੱਚਿਆਂ ਵਿੱਚ ਸਭ ਤੋਂ ਛੋਟਾ ਲੜਕਾ (ਮੈਥਿਊ) ਸੀ ਅਤੇ ਬਾਕੀ ਦੋਹੇਂ ਲੜਕੀਆਂ (ਕਲੇਅਰ ਅਤੇ ਆਨਾ) ਹਨ। 48 ਸਾਲਾਂ ਦੇ ਟੋਮੀਸਲੇਵ ਪੈਰੀਨੋਵਿਕ (ਕੈਟੀ ਦਾ ਪਤੀ) ਨੇ ਪੁਲਿਸ ਨੂੰ ਫੋਨ ਕਰਕੇ ਬੀਤੇ ਦਿਨ ਵੀਰਵਾਰ ਨੂੰ ਬੁਲਾਇਆ ਅਤੇ ਪੁਲਿਸ ਨੇ ਸਾਰੀਆਂ ਲਾਸ਼ਾਂ ਘਰ ਵਿੱਚੋਂ ਬਰਾਮਦ ਕੀਤੀਆਂ। ਪੁਲਿਸ ਵੱਲੋਂ ਕੈਟੀ ਦਾ ਪਤੀ ਵੀ ਜ਼ਖ਼ਮੀ ਹਾਲਤ ਵਿੱਚ ਪਾਇਆ ਗਿਆ ਹੈ ਪਰੰਤੂ ਉਸ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ। ਕਾਰਜਕਾਰੀ ਵਧੀਕ ਕਮਿਸ਼ਨਰ ਰੋਬਰਟ ਹਿਲ ਨੇ ਇਸ ਘਟਨਾ ਦਾ ਸੰਘਿਆਨ ਲੈਂਦਿਆਂ ਦੱਸਿਆ ਹੈ ਕਿ ਘਰ ਦੇ ਮਾਲਕ ਅਤੇ ਕੈਟੀ ਦਾ ਪਤੀ ਟੋਮੀਸਵੇਲ ਹੀ ਇਸ ਘਟਨਾ ਉਪਰ ਸਾਰੀ ਰੌਸ਼ਨੀ ਪਾ ਸਕਦਾ ਹੈ ਅਤੇ ਪੁਲਿਸ ਅਤੇ ਜਾਸੂਸ ਮਿਲ ਕੇ ਉਸ ਕੋਲੋਂ ਪੁੱਛ-ਪੜਤਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਮਲਾ ਗੁੰਝਲਦਾਰ ਲੱਗ ਰਿਹਾ ਹੈ ਕਿਉਂਕਿ ਇਸ ਘਰ ਵਿਚੋਂ ਇਸ ਤੋਂ ਪਹਿਲਾਂ ਕਦੀ ਵੀ ਕਿਸੇ ਕਿਸਮ ਦੀ ਘਰੇਲੂ ਹਿੰਸਾ ਨਾਲ ਸਬੰਧਤ ਤੰਗੀ ਜਾਂ ਪ੍ਰੇਸ਼ਾਨੀ ਦੀ ਕੋਈ ਰਿਪੋਰਟ ਨਹੀਂ ਲਿਖਾਈ ਗਈ ਅਤੇ ਇਸ ਵਾਸਤੇ ਖੁਦਕਸ਼ੀ ਜਾਂ ਕਤਲ -ਇਸ ਬਾਰੇ ਵਿੱਚ ਪੜਤਾਲ ਕੀਤੀ ਜਾ ਰਹੀ ਹੈ।

Install Punjabi Akhbar App

Install
×