ਜ਼ਿਆਦਾਤਰ ਆਸਟ੍ਰੇਲੀਆਈ ਲੋਕ ‘ਸੁਰੱਖਿਅਤ ਅਤੇ ਅਸਰਦਾਰ’ ਕੋਵਿਡ ਵੈਕਸੀਨ ਲੈਣ ਨੂੰ ਤਿਆਰ, ਪਰੰਤੂ ਸ਼ੰਕਾਵਾਂ ਬਰਕਰਾਰ -ਇੱਕ ਰਿਪੋਰਟ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਨੈਸ਼ਨਲ ਯੂਨੀਵਰਸਿਟੀ ਦੇ ਇੱਕ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਜਦੋਂ ਦਾ ਐਸਟਰੇਜੈਨੈਕਾ ਕੋਵਿਡ-19 ਵੈਕਸੀਨ ਦਾ ਸੰਬੰਧ, ਕਈ ਲੋਕਾਂ ਦੇ ਸਰੀਰ ਵਿੱਚ ਇਸਨੂੰ ਲੈਣ ਤੋਂ ਬਾਅਦ ਹੋ ਰਹੇ ‘ਬਲੱਡ-ਕਲਾਟਿੰਗ’ ਨਾਲ ਜੁੜਿਆ ਹੈ, ਉਦੋਂ ਤੋਂ ਹੀ ਲੋਕਾਂ ਦੇ ਮਨਾਂ ਵਿੱਚ ਇਸ ਪ੍ਰਤੀ ਸ਼ੰਕਾਵਾਂ ਪੈਦਾ ਹੋ ਚੁਕੀਆਂ ਹਨ ਅਤੇ ਲੋਕ ਸਿਰਫ ‘ਸੁਰੱਖਿਅਤ ਅਤੇ ਅਸਰਦਾਰ’ ਕੋਵਿਡ ਵੈਕਸੀਨ ਲੈਣ ਵਿੱਚ ਹੀ ਰੁਚੀ ਦਿਖਾ ਰਹੇ ਹਨ।
ਆਸਟ੍ਰੇਲੀਆਈ ਨੈਸ਼ਨਲ ਯੂਨੀਵਰਸਿਟੀ ਨੇ ਆਪਣੇ ਉਕਤ ਸਰਵੇਖਣ, ਜਿਸ ਦੀ ਰਿਪੋਰਟ ਅੱਜ ਜਨਤਕ ਕੀਤੀ ਗਈ ਹੈ, ਰਾਹੀਂ 3,000 ਤੋਂ ਵੀ ਜ਼ਿਆਦਾ ਲੋਕਾਂ ਨਾਲ ਇਸ ਦੀ ਚਰਚਾ ਕੀਤੀ ਅਤੇ ਪਹਿਲੇ ਪੜਾਅ ਦੇ ਦੌਰਾਨ ਐਸਟਰੇਜੈਨੇਕਾ ਦੇ ਵਿਤਰਣ ਵਾਲੇ ਸਮੇਂ ਨੂੰ ਪੜਤਾਲਿਆ।
ਸਰਵੇਖਣ ਵਿੱਚ ਪਾਇਆ ਗਿਆ ਲੋਕ ਇਸ ਸਬੰਧੀ ਕਾਫੀ ਸ਼ਸ਼ੋਪੰਜ ਵਿੱਚ ਹਨ ਅਤੇ ਸਭ ਤੋਂ ਪਹਿਲਾ ਮੁੱਦਾ ਉਨ੍ਹਾਂ ਦੀ ਆਪਣੀ ਸਿਹਤ ਦਾ ਹੀ ਹੈ। ਦੋ ਤਿਹਾਈ ਦੇ ਲੱਗਭਗ, 64% ਲੋਕਾਂ ਤਾਂ ਇਹੋ ਕਹਿੰਦੇ ਹਨ ਕਿ ਉਕਤ ਦਵਾਈ ਨੂੰ ਸਹੀ ਤਰ੍ਹਾਂ ਨਾਲ ਸੰਭਾਲਿਆ, ਵਿਤਰਣ ਕੀਤਾ ਹੀ ਨਹੀਂ ਜਾ ਰਿਹਾ ਅਤੇ ਸਰਕਾਰ ਨੂੰ ਫੌਰਨ ਇਸ ਵੱਲ ਆਪਣੀ ਤਵੱਜੋ ਦੇਣੀ ਚਾਹੀਦੀ ਹੈ।
ਸਰਵੇਖਣ ਦੌਰਾਨ ਇਹ ਵੀ ਪਾਇਆ ਗਿਆ ਕਿ ਅਪ੍ਰੈਲ ਦੇ ਮਹੀਨੇ ਵਿੱਚ 54.7% ਲੋਕ ਤਾਂ ਕਹਿੰਦੇ ਸਨ ਕਿ ਉਹ ‘ਸੁਰੱਖਿਅਤ ਅਤੇ ਅਸਰਦਾਰ’ ਕੋਵਿਡ ਵੈਕਸੀਨ ਲੈਣ ਨੂੰ ਤਿਆਰ ਹਨ ਅਤੇ ਇਹ ਆਂਕੜਾ ਜਨਵਰੀ ਦੇ ਮਹੀਨੇ ਵਿੱਚ 43.7% ਦਾ ਸੀ। 28% ਦਾ ਕਹਿਣਾ ਹੈ ਕਿ ਉਹ ਸਥਿਤੀਆਂ ਨੂੰ ਵਾਚਣਗੇ ਅਤੇ ਦਵਾਈ ਲੈ ਵੀ ਸਕਦੇ ਹਨ ਪਰੰਤੂ 11% ਹਾਲੇ ਵੀ ਅਜਿਹੇ ਲੋਕ ਹਨ ਜੋ ਕਿ ਕਹਿੰਦੇ ਹਨ ਕਿ ਉਹ ਇਸ ਦਵਾਈ ਨੂੰ ਬਿਲਕੁਲ ਵੀ ਨਹੀਂ ਲੈਣਗੇ। ਵੈਸੇ ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਹੈ ਕਿ ਅੰਗ੍ਰੇਜ਼ੀ ਭਾਸ਼ਾ ਦੀ ਜਾਣਕਾਰੀ ਉਕਤ ਆਂਕੜਿਆਂ ਵਿੱਚ ਬਹੁਤ ਜ਼ਿਆਦਾ ਅਸਰਦਾਰ ਸਾਬਿਤ ਹੋ ਰਹੀ ਹੈ ਅਤੇ ਆਂਕੜੇ ਇਸ ਭਾਸ਼ਾ ਦਾ ਗਿਆਨ ਜਾਂ ਇਸ ਭਾਸ਼ਾ ਨੂੰ ਨਾ ਸਮਝਣਾ ਆਦਿ ਉਪਰ ਕਾਫੀ ਮਹੱਤਵਪੂਰਨ ਹਿੱਸਾ ਪਾ ਰਹੇ ਹਨ।
ਇਸ ਦਵਾਈ ਨੂੰ ਨਕਾਰਨ ਜਾਂ ਇਸਦੇ ਇਸਤੇਮਾਲ ਦੇ ਭਰਮ-ਭੁਲੇਖਿਆਂ ਲਈ ਐਸਟਰੇਜ਼ੈਨੇਕਾ ਦੇ ਸਾਈਡ ਇਫੈਕਟ ਹੀ ਇਸ ਦਾ ਮੁੱਖ ਕਾਰਨ ਹਨ ਅਤੇ ਇਹ ਕਹਿਣਾ 63.3% ਲੋਕਾਂ ਦਾ ਹੈ।

Install Punjabi Akhbar App

Install
×