ਆਸਟ੍ਰੇਲੀਆ ਵੱਲੋਂ ਅੰਤਰ ਰਾਸ਼ਟਰੀ ਫਲਾਈਟਾਂ ਉਪਰ ਪਾਬੰਧੀ ਜ਼ਿਆਦਾ ਤਰ ਲੋਕਾਂ ਦੇ ਭਾਈ, ਅੱਗੇ ਆਏ ਇਸ ਦੇ ਹੱਕ ਵਿੱਚ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਕਰੋਨਾ ਕਾਰਨ, ਆਸਟ੍ਰੇਲੀਆ ਵੱਲੋਂ ਅੰਤਰ ਰਾਸ਼ਟਰੀ ਪੱਧਰ ਉਪਰ ਫਲਾਈਟਾਂ ਉਪਰ ਲਗਾਈ ਗਈ ਪਾਬੰਧੀ ਤੋਂ ਜਿੱਥੇ ਕਈ ਲੋਕ ਦੁੱਖ ਮਹਿਸੂਸ ਕਰ ਰਹੇ ਹਨ, ਉਥੇ ਹੀ ਜ਼ਿਆਦਾਤਰ ਸਰਕਾਰ ਦੀ ਇਸ ਨੀਤੀ ਤੋਂ ਖੁਸ਼ ਹਨ ਕਿਉਂਕਿ ਸਰਕਾਰ ਦੀ ਮਨਸ਼ਾ ਅਸਲ ਵਿੱਚ ਤਾਂ ਜਨਤਕ ਸਿਹਤ ਦੇ ਮੱਦੇਨਜ਼ਰ ਹੈ ਅਤੇ ਇਸ ਵਾਸਤੇ ਹੁਣੇ ਹੋਏ ਇੱਕ ਸਰਵੇਖਣ ਵਿੱਚ ਉਨ੍ਹਾਂ ਖੁੱਲ੍ਹ ਕੇ ਇਸ ਦੇ ਹੱਕ ਵਿੱਚ ਵੋਟ ਪਾਈ ਅਤੇ 60% ਦਾ ਤਾਂ ਇਹ ਵੀ ਮੰਨਣਾ ਹੈ ਕਿ ਸਰਕਾਰ ਨੇ ਬਾਹਰੀ ਦੇਸ਼ਾਂ ਵਿੱਚ ਫਸੇ ਹੋਏ ਲੋਕਾਂ ਨੂੰ ਆਸਟ੍ਰੇਲੀਆ ਵਾਪਿਸ ਬੁਲਾਉਣ ਲਈ ਜੋ ਯਤਨ ਕੀਤੇ ਉਹ ਬਿਹਤਰ ਸਨ ਅਤੇ ਇਸਤੋਂ ਵੱਧ ਹੋਰ ਕੁੱਝ ਕੀਤਾ ਜਾ ਵੀ ਨਹੀਂ ਸੀ ਸਕਦਾ।
ਬੀਤੇ ਇੱਕ ਸਾਲ ਤੋਂ ਆਸਟ੍ਰੇਲੀਆ ਦੇ ਬਾਰਡਰਾਂ ਨੂੰ ਬਾਹਰਲੇ ਦੇਸ਼ਾਂ ਲਈ ਬੰਦ ਕੀਤਾ ਹੋਇਆ ਹੈ ਅਤੇ ਲੋਵੀ ਅਦਾਰੇ ਵੱਲੋਂ ਕਰਵਾਏ ਗਏ ਇੱਕ ਸਰਵੇਖਣ, ਜੋ ਕਿ ਮਾਰਚ ਦੀ 15 ਤੋਂ 29 ਤਾਰੀਖ ਤੱਕ ਕਰਵਾਇਆ ਗਿਆ ਅਤੇ ਜਿਸ ਵਿੱਚ 2,222 ਬਾਲਿਗ ਲੋਕਾਂ ਨੇ ਭਾਗ ਲਿਆ -ਦੀ ਰਿਪੋਰਟ ਸਾਂਝੀ ਕਰਦਿਆਂ ਇਹ ਦਰਸਾਇਆ ਗਿਆ ਕਿ ਹਰ 10 ਵਿਚੋਂ 2 (18%) ਲੋਕਾਂ ਦਾ ਮੰਨਣਾ ਹੈ ਕਿ ਸਰਕਾਰ ਨੇ ਜੋ ਕੀਤਾ, ਠੀਕ ਹੀ ਕੀਤਾ।
41% ਦਾ ਹਾਲੇ ਵੀ ਮੰਨਣਾ ਹੈ ਕਿ ਜਿਹੜੇ ਲੋਕ ਇੱਥੇ ਆਸਟ੍ਰੇਲੀਆ ਅੰਦਰ ਫੱਸ ਗਏ ਹਨ, ਉਨ੍ਹਾਂ ਨੂੰ ਬਾਹਰ ਭੇਜਣ ਵਾਸਤੇ ਸਰਕਾਰ ਨੂੰ ਕੁੱਝ ਨਰਮੀ ਵਰਤਣੀ ਚਾਹੀਦੀ ਹੈ ਤਾਂ ਜੋ ਉਹ ਆਪਣੇ ਘਰਾਂ ਨੂੰ ਪਰਤ ਸਕਣ। ਇਸ ਤੋਂ ਇਲਾਵਾ 40% ਦਾ ਇਹ ਵੀ ਮੰਨਣਾ ਹੈ ਕਿ ਅਜਿਹੇ ਲੋਕ ਜਿਨ੍ਹਾਂ ਨੂੰ ਕਿ ਕਰੋਨਾ ਦਾ ਟੀਕਾ ਲਗਾਇਆ ਜਾ ਚੁਕਿਆ ਹੈ, ਉਨ੍ਹਾਂ ਨੂੰ ਪਾਬੰਧੀ ਤੋਂ ਛੋਟ ਦੇ ਦੇਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਹਾਲ ਵਿੱਚ ਹੀ ਭਾਰਤ ਵਿੱਚ ਵੱਧਦੇ ਕਰੋਨਾ ਦੇ ਮਾਮਲਿਆਂ ਅਤੇ ਇਸ ਕਾਰਨ ਹੋ ਰਹੀਆਂ ਮੌਤਾਂ ਦੇ ਮੱਦੇਨਜ਼ਰ, ਆਸਟ੍ਰੇਲੀਆ ਸਰਕਾਰ ਨੇ ਭਾਰਤ ਦੇਸ਼ ਦੇ ਆਵਾਗਮਨ ਉਪਰ ਪੂਰੀ ਤਰ੍ਹਾਂ ਪਾਬੰਧੀ ਲਗਾ ਦਿੱਤੀ ਹੈ ਅਤੇ ਐਲਾਨ ਇਹ ਵੀ ਕੀਤਾ ਹੈ ਕਿ ਜੇਕਰ ਕੋਈ ਭਾਰਤ ਦੀ ਤਰਫੋਂ, ਕਿਸੇ ਪਾਸਿਉਂ ਵੀ ਆਸਟ੍ਰੇਲੀਆ ਅੰਦਰ ਵੜਨ ਦੀ ਕੋਸ਼ਿਸ਼ ਕਰੇਗਾ ਤਾਂ ਉਸਨੂੰ ਭਾਰੀ ਜੁਰਮਾਨਾ ਅਤੇ 5 ਸਾਲ ਦੀ ਜੇਲ੍ਹ ਦੀ ਸਜ਼ਾ ਦਾ ਵੀ ਪ੍ਰਾਵਧਾਨ ਰੱਖਿਆ ਗਿਆ ਹੈ।

Welcome to Punjabi Akhbar

Install Punjabi Akhbar
×