ਸਾਡੀਆਂ ਜ਼ਰੂਰਤਾਂ “ਨਹੀਂ” ਹੁੰਦੀਆਂ ਪੂਰੀਆਂ, ਏਜਡ ਕੇਅਰ ਵਿਚਲੇ ਜ਼ਿਆਦਾ ਤਰ ਬਜ਼ੁਰਗਾਂ ਦਾ ਕਹਿਣਾ: ਇੱਕ ਸਰਵੇਖਣ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਏਜਡ ਕੇਅਰ ਰਾਇਲ ਕਮਿਸ਼ਨ ਵੱਲੋਂ ਛਾਪੀ ਗਈ ਇੱਕ ਸਰਵੇਖਣ ਦੀ ਰਿਪੋਰਟ ਅਨੁਸਾਰ ਇਹ ਖੁਲਾਸਾ ਕੀਤਾ ਗਿਆ ਹੈ ਕਿ ਦੇਸ਼ ਦੇ (ਰੈਜ਼ੀਡੈਂਸ਼ੀਅਲ) ਏਜਡ ਕੇਅਰ ਵਿੱਚ ਰਹਿੰਦੇ ਹੋਏ ਬਜ਼ੁਰਗਾਂ ਦੀਆਂ ਪੂਰੀਆਂ ਜ਼ਰੂਰਤਾਂ ਆਦਿ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਅਤੇ ਉਹ ਬਹੁਤ ਸਾਰੀਆਂ ਉਨ੍ਹਾਂ ਦੀਆਂ ਇਛਾਵਾਂ ਤੋਂ ਅਧੂਰੇ ਹੀ ਰਹਿ ਜਾਂਦੇ ਹਨ ਅਤੇ ਦੂਸਰੇ ਪਾਸੇ ਘਰਾਂ ਅੰਦਰ ਰਹਿੰਦੇ ਬਜ਼ੁਰਗਾਂ ਦੀ ਗਿਣਤੀ ਵੀ ਕੋਈ ਜ਼ਿਆਦਾ ਅਜਿਹੀ ਨਹੀਂ ਜੋ ਕਹਿੰਦੇ ਹੋਣ ਕਿ ਉਨ੍ਹਾਂ ਦਾ ਪੂਰਨ ਧਿਆਨ ਰੱਖਿਆ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਲੋੜਾਂ ਵੀ ਜ਼ਰੂਰਤ ਮੁਤਾਬਿਕ ਪੂਰੀਆਂ ਹੁੰਦੀਆਂ ਹੀ ਹਨ। ਫਲਿੰਡਰਜ਼ ਯੂਨੀਵਰਸਿਟੀ ਦੇ ਇੱਕ ਸਰਵੇਖਣ ਅਨੁਸਾਰ, ਉਨ੍ਹਾਂ ਨੇ ਇਸ ਵਾਸਤੇ 1,000 ਦੇ ਕਰੀਬ ਬਜ਼ੁਰਗਾਂ (ਆਦਮੀ ਅਤੇ ਔਰਤਾਂ) ਦਾ ਸਰਵੇਖਣ ਕੀਤਾ ਅਤੇ ਨਤੀਜਾ ਇਹੀ ਕਿ 25% ਹੀ ਕਹਿੰਦੇ ਹਨ ਕਿ ਉਨ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਹਨ ਅਤੇ ਹੋਮ ਕੇਅਰ ਵਿੱਚਲੀ ਗਿਣਤੀ ਇਸ ਤੋਂ ਵੀ ਘੱਟ ਹੀ ਹੈ। ਅਜਿਹੇ ਬਜ਼ੁਰਗਾਂ ਕੋਲੋਂ ਜਿਹੜੇ ਸਵਾਲ ਆਦਿ ਪੁੱਛੇ ਗਏ ਸਨ, ਉਨ੍ਹਾਂ ਵਿੱਚ ਉਨ੍ਹਾਂ ਦੀ ਦੇਖਪਾਲ, ਮਦਦ, ਰੋਜ਼-ਮਰਾਹ ਦੀ ਜੀਵਨ ਸ਼ੈਲੀ ਅਤੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਆਦਿ ਪ੍ਰਤੀ ਧਿਆਨ ਬਾਰੇ ਗੱਲਾਂ ਕੀਤੀਆਂ ਗਈਆਂ ਹਨ। ਰੈਜ਼ੀਡੈਂਸ਼ੀਅਲ ਕੇਅਰ ਵਿਚਲੇ ਤਾਂ 24% ਲੋਕਾਂ ਨੇ ਹੀ ਆਪਣੀ ਪ੍ਰਤੀਕਿਰਿਆ ਹਾਂ-ਵਾਚਕ ਦਿੱਤੀ ਪਰੰਤੂ ਹੋਮ ਕੇਅਰ ਵਿਚਲੇ ਤਾਂ 20% ਤੇ ਅਜਿਹੇ ਬਜ਼ੁਰਗ ਸਨ ਜਿਨ੍ਹਾਂ ਕਿਹਾ ਕਿ ਉਹ ਆਪਣੀ ਜੀਵਨ ਸ਼ੈਲੀ ਤੋਂ ਸੰਤੁਸ਼ਟ ਹਨ -ਅਤੇ ਸਰਵੇਖਣ ਮੁਤਾਬਿਕ ਇਹ ਆਂਕੜੇ ਚਿੰਤਾਜਨਕ ਹਨ। ਇਸ ਤੋਂ ਇਲਾਵਾ ਇੱਕ ਦੂਸਰੇ ਸਰਵੇਖਣ ਵਿੱਚ, ਜਿਸ ਵਿੱਚ ਕਿ 10,000 ਅਜਿਹੇ ਟੈਕਸ-ਦਾਤਾਵਾਂ ਵਿਚੋਂ 61% ਦਾ ਕਹਿਣਾ ਹੈ ਕਿ ਉਹ ਅਜਿਹੀਆਂ ਸਹੂਲਤਾਂ ਵਾਸਤੇ ਹੋਰ ਪੈਸੇ ਦੇਣ ਨੂੰ ਵੀ ਤਿਆਰ ਹਨ ਪਰੰਤੂ ਜਿਵੇਂ ਕਿ ਏਜਡ ਕੇਅਰ ਸਿਸਟਮ ਦੀ ਦਿਨ ਪ੍ਰਤੀ ਦਿਨ ਲੋੜ ਵੱਧਦੀ ਹੀ ਜਾ ਰਹੀ ਹੈ ਤਾਂ ਉਥੇ ਸਹੂਲਤਾਂ ਵੀ ਜ਼ਿਆਦਾ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਪਹਿਲਾਂ ਵੀ ਏਜਡ ਕੇਅਰ ਹੋਮਾਂ ਦੀ ਕਾਰਗੁਜ਼ਾਰੀ ਨੂੰ ਕਰੋਨਾ ਕਾਲ ਵਿੱਚ ਕਾਫੀ ਨਿੰਦਾ ਦਾ ਸਾਹਮਣਾ ਕਰਨਾ ਪਿਆ ਹੈ ਜਦੋਂ ਕਿ 685 ਬਜ਼ੁਰਗ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਸਨ। ਇਸ ਸਰਵੇਖਣ ਦੀ ਪੂਰੀ ਰਿਪੋਰਟ 26 ਫਰਵਰੀ ਨੂੰ ਪ੍ਰਕਾਸ਼ਿਤ ਹੋਣ ਦੀ ਉਮੀਦ ਹੈ।

Install Punjabi Akhbar App

Install
×