ਮੋਰਟਨ ਫੈਡਰਲ ਹਲਕੇ ਵਿੱਚ ਗ੍ਰੀਨ ਪਾਰਟੀ ਦੇ ਬਾਰਬੀਕਿਊ ਵਿੱਚ ਵੱਖ ਵੱਖ ਭਾਈਚਾਰੇ ਦੇ ਨੁਮਾਇੰਦਿਆਂ ਨੇ ਕੀਤੀ ਸ਼ਿਰਕਤ

WhatsApp Image 2019-04-10 at 4.24.25 PM

ਬੀਤੇ ਦਿਨੀਂ ਮੋਰਟਨ ਫੈਡਰਲ ਹਲਕੇ ਵਿੱਚ ਹੋਏ ਗ੍ਰੀਨ ਪਾਰਟੀ ਦੇ ਬਾਰਬੀਕਿਊ ਵਿੱਚ ਵੱਖ ਵੱਖ ਭਾਈਚਾਰੇ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ । ਇੱਥੇ ਬੋਲਦਿਆਂ ਮੋਰਟਨ ਹਲਕੇ ਦੇ ਉਮੀਦਵਾਰ ਬੀਬੀ ਪੈਟਸੀ ਓ’ਬਰਾਇਨ ਨੇ ਕਿਹਾ ਸਰਕਾਰ ਮਾਪਿਆ ਦੇ ਮੁੱਦੇ ਨੂੰ ਪੈਸੇ ਕਮਾਉਣ ਦਾ ਜ਼ਰੀਆ ਬਣਾ ਰਹੀ ਹੈ। ਸਮੇਂ ਸਮੇਂ ਵੱਖੋ ਵੱਖ ਭਾਈਚਾਰਿਆਂ ਨੂੰ ਆਨੇ-ਬਹਾਨੇ ਨਿਸ਼ਾਨਾ ਬਣਾ ਕੇ ਪੁਰਅਮਨ ਭਾਈਚਾਰਕ ਤੰਦਾਂ ਨੂੰ ਕਮਜ਼ੋਰ ਕਰ ਰਹੀ ਹੈ। ਸਰਕਾਰ ਦੇ ਵਾਧੇ ਵਾਲੇ ਪੇਸ਼ ਕੀਤੇ ਬਜਟ ਨੂੰ ਛਲਾਵਾ ਦੱਸਦਿਆਂ ਉਨ੍ਹਾਂ ਕਿਹਾ ਇਸ ਵੇਲੇ ਬਹੁਤੇ ਕਾਰੋਬਾਰ ਇਸ ਵੇਲੇ ਮੰਦੀ ਦਾ ਸ਼ਿਕਾਰ ਹਨ ਅਤੇ ਆਸਟਰੇਲੀਆ ਵਿੱਚ ਘਰੇਲੂ ਕਰਜ਼ੇ ਸਾਰੀ ਦੁਨੀਆਂ ਤੋਂ ਵੱਧ ਹਨ।

ਇੱਥੇ ਭਾਈਚਾਰੇ ਨੂੰ ਸੰਬੋਧਨ ਕਰਦੇ ਗ੍ਰੀਨ ਪਾਰਟੀ ਦੇ ਸੈਨੇਟ ਉਮੀਦਵਾਰ ਨਵਦੀਪ ਸਿੰਘ ਨੇ ਕਿਹਾ ਕਿ ਗ੍ਰੀਨ ਪਾਰਟੀ ਕਾਰਪੋਰੇਸ਼ਨਾਂ ਦੇ ਚੋਣ ਫੰਡ ਨਹੀਂ ਲੈਂਦੇ ਸਗੋਂ ਲੋਕਾਂ ਦੇ ਫੰਡਾਂ ਨਾਲ ਚੋਣ ਲੜ ਲੋਕਾਂ ਦੀ ਸਹੀ ਨੁਮਾਇੰਦਗੀ ਕਰਦੀ ਹੈ, ਉਨ੍ਹਾਂ ਦੱਸਿਆ ਕਿ ਪਿਛਲੇ ਸਾਲਾਂ ਦੌਰਾਨ ਸੈਨੇਟ ਵਿੱਚ ਗ੍ਰੀਨ ਪਾਰਟੀ ਨੇ ਸਿਟੀਜ਼ਨਸ਼ਿਪ ਲਈ ਸਖ਼ਤ ਅੰਗਰੇਜ਼ੀ ਦੀ ਸ਼ਰਤ ਨੂੰ ਲਾਗੂ ਹੋਣੋਂ ਰੋਕਣ,  ਮਾਪਿਆਂ ਨੂੰ ਬੁਲਾਉਣ ਲਈ ਆਮਦਨ ਦੀ ਘੱਟੋ ਘੱਟ ਹੱਦ ਹੱਦ ਵਧਣ ਤੋਂ ਰੋਕਣ, ਅਤੇ ਕਿਸੇ ਨੂੰ ਵੀ ਧਰਮ ਜਾਂ ਨਸਲ ਦੇ ਆਧਾਰ ਤੇ ਬੇਇੱਜਤ ਕਰਨ ਤੋਂ ਰੋਕਣ ਵਾਲੇ ਕਾਨੂੰਨ ਨੂੰ ਖ਼ਤਮ ਹੋਣ ਤੋਂ ਰੋਕਣ ਆਦਿ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ। ਗਰੀਨ ਪਾਰਟੀ ਆਸਟਰੇਲੀਆ ਦੇ ਦੇ ਵਿੱਚ ਘੱਟ ਗਿਣਤੀਆਂ ਅਤੇ ਪ੍ਰਵਾਸੀਆਂ ਦੇ ਹੱਕਾਂ ਦੀ ਡਟ ਕੇ ਰਾਖੀ ਕੀਤੀ ਹੈ। ਲੇਬਰ ਅਤੇ ਲਿਬਰਲ ਪਾਰਟੀ ਨੇ ਕੱਚੇ ਤੌਰ ਤੇ ਰਹਿਣ ਵਾਲੇ ਮਾਪਿਆਂ ਦਾ ਬੀਮਾ ਕਰਨ ਵਾਲੀ ਕੰਪਨੀ ਬੂਪਾ ਤੋਂ ਛੇ ਲੱਖ ਦੇ ਕਰੀਬ ਚੋਣ ਫੰਡ ਵਿੱਚ ਲਏ ਹਨ ਅਤੇ ਇਸੇ ਲਈ ਉਹ ਕੰਮ ਪਾਰਟੀਆਂ ਮਾਪਿਆਂ ਨੂੰ ਪੱਕੇ ਤੌਰ ਤੇ ਵਸਣ ਤੋਂ ਰੋਕਣ ਲਈ ਤਰ੍ਹਾਂ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀਆਂ ਹਨ। ਹੋਰ ਭਾਈਚਾਰਿਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਇਸ ਸਮਾਗਮ ਵਿੱਚ ਪ੍ਰਣਾਮ ਸਿੰਘ ਹੇਅਰ ਗੁਰਪ੍ਰੀਤ ਸਿੰਘ ਬੱਲ ਐੱਸਪੀ ਸਿੰਘ ਮਨਦੀਪ ਸਿੰਘ ਦਲਜੀਤ ਸਿੰਘ ਗੁਰਪ੍ਰੀਤ ਸਿੰਘ ਨਵਤੇਜਿੰਦਰ ਸੰਧੂ ਅਤੇ ਰੱਬੀ ਤੂਰ ਅਤੇ ਹੋਰ ਸ਼ਖ਼ਸ਼ੀਅਤਾਂ ਨੇ ਸ਼ਮੂਲੀਅਤ ਕੀਤੀ।

Install Punjabi Akhbar App

Install
×