ਸੋਲੋਮਨ-ਚੀਨ ਦਾ ਗੁਪਤ ਸਮਝੌਤਾ, ਵਿਰੋਧੀਆਂ ਦਾ ਸੇਕ ਝੇਲ ਰਹੇ ਸਕਾਟ ਮੋਰੀਸਨ

ਜਦੋਂ ਦਾ ਸੋਲੋਮਨ ਟਾਪੂਆਂ ਅਤੇ ਚੀਨ ਵਿਚਾਲੇ ਹੋਏ ਗੁੱਪਤ ਸੁਰੱਖਿਆ ਸਮਝੌਤਿਆਂ ਦੀਆਂ ਖ਼ਬਰਾਂ ਲੀਕ ਹੋ ਕੇ ਬਾਹਰ ਆਈਆਂ ਹਨ, ਉਦੋਂ ਤੋਂ ਹੀ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੂੰ ਵਿਰੋਧੀਆਂ ਦੀਆਂ ਗੱਲਾਂ ਦੇ ਤੀਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਜੇਕਰ ਉਨ੍ਹਾਂ ਨੇ ਗੁਆਂਢੀ ਖੇਤਰਾਂ ਆਦਿ ਨਾਲ ਬਣਾ ਕੇ ਰੱਖੀ ਹੁੰਦੀ ਤਾਂ ਅੱਜ ਸੋਲੋਮਨ ਅਤੇ ਚੀਨ ਵਿਚਾਲੇ ਕੋਈ ਅਜਿਹਾ ਸਮਝੌਤਾ ਨਾ ਹੁੰਦਾ ਜਿਸ ਨਾਲ ਆਸਟ੍ਰੇਲੀਆ ਦੀ ਸੁਰੱਖਿਆ ਨੂੰ ਖ਼ਤਰੇ ਪੈਦਾ ਹੋ ਰਹੇ ਹਨ।
ਵਿਰੋਧੀਆਂ ਦਾ ਕਹਿਣਾ ਹੈ ਕਿ ਚੀਨ ਅਤੇ ਸੋਲੋਮਨ ਟਾਪੂਆਂ ਵਿਚਾਲੇ ਗੱਲਾਂਬਾਤਾਂ ਦਾ ਸਿਲਸਿਲਾ ਬੀਤੇ 3 ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ ਅਤੇ ਹੁਣ, ਚੀਨ ਦੀ ਸੈਨਾ, ਪੁਰੇ ਲਾਵ-ਲਸ਼ਕਰ ਨਾਲ, ਸਮੇਂ ਤੋਂ ਪਹਿਲਾਂ ਹੀ ਸੋਲੋਮਨ ਟਾਪੂਆਂ ਤੇ ਆ ਰਹੀ ਹੈ ਅਤੇ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਕੁੱਝ ਵੀ ਗਲਤ ਨਹੀਂ ਹੋ ਰਿਹਾ। ਚੀਨ ਦੀਆਂ ਵਿਦੇਸ਼ ਨੀਤੀਆਂ ਹੀ ਅਜਿਹੀਆਂ ਹਨ ਅਤੇ ਇਨ੍ਹਾਂ ਬਾਰੇ ਉਹ ਕੁੱਝ ਨਹੀਂ ਕਹਿ ਸਕਦੇ। ਪਰੰਤੁ ਉਹ ਇਹ ਜ਼ਰੂਰ ਕਹਿੰਦੇ ਹਨ ਕਿ ਇਸ ਨਾਲ ਆਸਟ੍ਰੇਲੀਆ ਨੂੰ ਕੋਈ ਵੀ ਬਾਹਰੀ ਜਾਂ ਅੰਦਰੂਨੀ ਖ਼ਤਰਾ ਨਹੀਂ ਹੈ।
ਉਧਰ ਚੀਨ ਵੀ ਅਜਿਹੀਆਂ ਕਿਸੇ ਤਰ੍ਹਾਂ ਦੀਆਂ ਭਵਿੱਖੀ ਕਾਰਵਾਈਆਂ ਜਾਂ ਸਮਝੌਤਿਆਂ ਤੋਂ ਮੁਨਕਰ ਹੋ ਰਿਹਾ ਹੈ ਪਰਤੂੰ ਸੋਲੋਮਨ ਟਾਪੂਆਂ ਤੋਂ ਹੀ ਇੱਕ ਐਮ.ਪੀ. ਨੇ ਸੋਲੋਮਨ ਅਤੇ ਚੀਨ ਵਿਚਾਲੇ ਹੋਏ ਸਮਝੌਤੇ ਦੀ ਪੋਲ ਖੋਲ੍ਹੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਸੋਲੋਮਨ ਦੇਸ਼ ਅੰਦਰ ਹੀ ਵਿਰੋਧ ਦੀ ਭਾਵਨਾ ਉਠੀ ਹੋਈ ਹੈ।

Install Punjabi Akhbar App

Install
×