ਮੋਰੀਸਨ ਸਰਕਾਰ ਦਾ ਇੱਕ ਹੋਰ ਚੋਣ ਵਾਅਦਾ -ਛੋਟੇ ਅਤੇ ਘਰੇਲੂ ਕੰਮ ਧੰਦਿਆਂ ਵੱਲ ਵੀ ਪਾਇਆ ਧਿਆਨ

ਮੌਜੂਦਾ ਮੋਰੀਸਨ ਸਰਕਾਰ ਨੇ ਚੋਣ ਮੁਹਿੰਮਾਂ ਦੇ ਚਲਦਿਆਂ, ਵਾਅਦਿਆਂ ਅਤੇ ਦਾਅਵਿਆਂ ਦੀ ਝੜੀ ਲਗਾਈ ਹੋਈ ਹੈ। ਉਹ ਕੋਈ ਵੀ ਮੌਕਾ ਹੱਥੋਂ ਖੋਣਾ ਨਹੀਂ ਚਾਹੁੰਦੇ ਅਤੇ ਹਰ ਤਰ੍ਹਾਂ ਦੇ ਜਨਤਕ ਖੇਤਰ ਦੇ ਮੌਜੂਦਾ ਮਿਆਰ ਨੂੰ ਉਪਰ ਚੁੱਕਣ ਲਈ ਹਰ ਦਿਨ ਨਵੇਂ ਨਵੇਂ ਵਾਅਦੇ ਅਤੇ ਦਾਅਵੇ ਕਰ ਰਹੇ ਹਨ। ਹੁਣ ਮੋਰੀਸਨ ਸਰਕਾਰ ਨੇ ਛੋਟੇ ਅਤੇ ਘਰੇਲੂ ਕੰਮ ਧੰਦਿਆਂ ਵਲ ਆਪਣਾ ਧਿਆਨ ਲਿਆਂਦਾ ਹੈ ਅਤੇ ਵਾਅਦਾ ਕੀਤਾ ਹੈ ਕਿ ਜੇਕਰ ਸਰਕਾਰ ਮੁੜ ਤੋਂ ਸੱਤਾ ਵਿੱਚ ਆਉਂਦੀ ਹੈ ਤਾਂ ਅਗਲੇ 5 ਸਾਲਾਂ ਵਿੱਚ 4 ਲੱਖ ਦੇ ਕਰੀਬ ਛੋਟੇ ਅਤੇ ਘਰੇਲੂ ਉਦਿਯੋਗਾਂ ਨੂੰ ਉਸਾਰਿਆ ਜਾਵੇਗਾ ਅਤੇ ਉਨ੍ਹਾਂ ਦੀ ਹਰ ਤਰ੍ਹਾਂ ਨਾਲ ਮਦਦ ਵੀ ਕੀਤੀ ਜਾਵੇਗੀ।
ਇਸ ਵਾਸਤੇ ਸਰਕਾਰ ਨੇ 18 ਮਿਲੀਅਨ ਡਾਲਰਾਂ ਦੇ ਬਜਟ ਦਾ ਟੀਚਾ ਵੀ ਮਿੱਥਿਆ ਹੈ ਜਿਸ ਨਾਲ ਕਿ ਉਪਰੋਕਤ ਕੰਮ ਧੰਦਿਆਂ ਵਿੱਚ ਇਸਤੇਮਾਲ ਹੋਣ ਵਾਲੀ ਊਰਜਾ ਦੀ ਲਾਗਤ ਨੂੰ ਘਟਾਇਆ ਜਾਵੇਗਾ ਅਤੇ ਨਵੀਆਂ ਤਕਨੀਕਾਂ ਦੇ ਇਸਤੇਮਾਲ ਨਾਲ ਉਤਪਾਦਨ ਨੂੰ ਵਧਾਇਆ ਜਾਵੇਗਾ।

Install Punjabi Akhbar App

Install
×