ਸਰੀ ‘ਚ ਵਧੇਰੇ ਲੋਕਾਂ ਨੂੰ ਵੈਕਸੀਨ ਦੇਣ ਲਈ ਚਾਰ ਹੋਰ ਕਲੀਨਿਕ ਖੋਲ੍ਹੇ

ਸਰੀ -ਸਰੀ ਦੇ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨ ਪ੍ਰਦਾਨ ਕਰਨ ਲਈ ਬੀਸੀ ਸਰਕਾਰ, ਸਰੀ ਸਿਟੀ ਅਤੇ ਫਰੇਜ਼ਰ ਹੈਲਥ ਵੱਲੋਂ ਉਲੀਕੇ ਸਾਂਝੇ ਪ੍ਰੋਗਰਾਮ ਅਨੁਸਾਰ ਇਸ ਹਫਤੇ ਸਰੀ ਵਿਚ ਚਾਰ ਹੋਰ ਵੈਕਸੀਨ ਕਲੀਨਿਕ ਖੋਲ੍ਹੇ ਜਾ ਰਹੇ ਹਨ ਜਿਨ੍ਹਾਂ ਵਿਚ 4000 ਲੋਕਾਂ ਨੂੰ ਵੈਕਸੀਨ ਟੀਕੇ ਲਾਏ ਜਾਣਗੇ। ਇਹ ਵੈਕਸੀਨ ਕਲੀਨਕ 17 ਅਤੇ  18 ਮਈ ਨੂੰ ਬੀਅਰ ਕਰੀਕ ਪਾਰਕ, ਸਰੀ (13750 88 ਐਵੀਨਿਊ) ਅਤੇ 22 ਅਤੇ 23 ਮਈ ਨੂੰ ਸਰੀ ਸਪੋਰਟ ਐਂਡ ਲਈਅਰ (16555 ਫਰੇਜ਼ਰ ਹਾਈਵੇ, ਯੂਨਿਟ ਨੰਬਰ 100) ਵਿਚ ਸਥਾਪਿਤ ਕੀਤੇ ਜਾਣਗੇ ਅਤੇ ਇਨ੍ਹਾਂ ਵਿਚ ਹਰੇਕ ਦਿਨ ਪਹਿਲਾਂ ਪਹੁੰਚਣ ਵਾਲੇ 1000 ਲੋਕਾਂ ਨੂੰ ਟੀਕੇ ਲਾਏ ਜਾਣਗੇ। ਇਹ ਕਲੀਨਿਕ ਸਵੇਰੇ 8 ਵਜੇ ਤੋਂ ਸ਼ਾਮ  7 ਵਜੇ ਤੱਕ ਖੁੱਲ੍ਹੇ ਰਹਿਣਗੇ ਅਤੇ ਇਨ੍ਹਾਂ ਲਈ ਪਹਿਲਾਂ ਬੁਕਿੰਗ ਦੀ ਲੋੜ ਨਹੀਂ ਹੈ, ਬੁਕਿੰਗ ਉਥੇ ਹੀ ਹੋਵੇਗੀ।

ਫਰੇਜ਼ਰ ਹੈਲਕ ਅਥਾਰਟੀ ਦਾ ਕਹਿਣਾ ਹੈ ਕਿ ਇਨ੍ਹਾਂ ਕਲੀਨਿਕਾਂ ਵਿਚ ਫਾਈਜ਼ਰ ਅਤੇ ਮੌਡਰਨਾ ਕੰਪਨੀਆਂ ਦੀ ਵੈਕਸੀਨ ਲਾਈ ਜਾਵੇਗੀ। ਇਨ੍ਹਾਂ ਆਰਜ਼ੀ ਕਲੀਨਿਕਾਂ ਤੇ ਟੀਕਾ ਲਗਵਾਉਣ ਵਾਲਿਆਂ ਨੂੰ ਸਰੀ ਦੇ ਵਸਨੀਕ ਹੋਣ ਦਾ ਪਹਿਚਾਣ ਪੱਤਰ ਦਿਖਾਉਣਾ ਪਵੇਗਾ।

(ਹਰਦਮ ਮਾਨ) +1 604 308 6663
maanbabushahi@gmail.com

Install Punjabi Akhbar App

Install
×