7000 ਤੋਂ ਵੀ ਜ਼ਿਆਦਾ ਯੂਕਰੇਨ ਦੇ ਨਿਵਾਸੀਆਂ ਨੂੰ ਦਿੱਤੇ ਗਏ ਆਸਟ੍ਰੇਲੀਆਈ ਵੀਜ਼ੇ ਅਤੇ ਹੋਰ ਵੀ ਮਦਦ ਜਾਰੀ -ਪ੍ਰਧਾਨ ਮੰਤਰੀ

ਘਰੇਲੂ ਮਾਮਲਿਆਂ ਦੇ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਆਂਕੜੇ ਦਰਸਾਉਂਦੇ ਹਨ ਕਿ ਫਰਵਰੀ ਦੇ ਅਖੀਰਲੇ ਦਿਨਾਂ ਵਿੱਚ ਜਦੋਂ ਰੂਸ ਨੇ ਯੂਕਰੇਨ ਤੇ ਹਮਲਾ ਕੀਤਾ ਸੀ, ਉਦੋਂ ਤੋਂ ਹੁਣ ਤੱਕ, 7000 ਤੋਂ ਵੀ ਵੱਧ ਯੂਕਰੇਨੀਆਂ ਨੂੰ ਆਸਟ੍ਰੇਲੀਆਈ ਵੀਜ਼ੇ ਦਿੱਤੇ ਜਾ ਚੁਕੇ ਹਨ। ਹਾਲਾਂਕਿ ਜ਼ਿਆਦਾਤਰ ਵੀਜ਼ੇ ਆਰਜ਼ੀ ਤੌਰ ਤੇ ਹੀ ਦਿੱਤੇ ਗਏ ਹਨ ਪਰੰਤੂ ਇਨ੍ਹਾਂ ਦੀ ਮਿਆਦ ਆਰਜ਼ੀ ਹੋਣ ਦੇ ਬਾਵਜੂਦ ਵੀ 3 ਸਾਲਾਂ ਤੱਕ ਦੀ ਹੈ ਅਤੇ ਇਸ ਦੌਰਾਨ ਵੀਜ਼ਾ ਧਾਰਕ ਪੜ੍ਹਾਈ ਵੀ ਕਰ ਸਕਦਾ ਹੈ, ਕੰਮ ਵੀ ਕਰ ਸਕਦਾ ਹੈ ਅਤੇ ਮੈਡੀਕੇਅਰ ਵਰਗੀਆਂ ਸਹੂਲਤਾਂ ਦਾ ਲਾਭ ਵੀ ਪ੍ਰਾਪਤ ਕਰ ਸਕਦਾ ਹੈ।
ਪ੍ਰਧਾਨ ਮੰਤਰੀ ਸਕਾਟ ਮੋਰੀਸਨ ਅਤੇ ਰੱਖਿਆ ਮੰਤਰੀ ਪੀਟਰ ਡਟਨ ਨੇ ਕਿਹਾ ਹੈ ਕਿ ਇਸਤੋਂ ਇਲਾਵਾ ਆਸਟ੍ਰੇਲੀਆ ਵੱਲੋਂ ਯੂਕਰੇਨ ਨੂੰ ਭਾਰੀ ਮਾਤਰਾ ਵਿੱਚ ਹਥਿਆਰ ਆਦਿ ਵੀ ਮੁਹੱਈਆ ਕਰਵਾਏ ਗਏ ਹਨ ਅਤੇ ਇਸਦੇ ਵਾਸਤੇ 26.7 ਮਿਲੀਅਨ ਮਦਦ ਦਾ ਪੈਕੇਜ ਰੱਖਿਆ ਗਿਆ ਸੀ ਅਤੇ ਇਸ ਪੈਕੇਜ ਵਿੱਚ ਛੇ ਦੀ ਗਿਣਤੀ ਵਿੱਚ ਐਮ777 ਲਾਈਟ ਵੇਟ ਤੋਪਾਂ (M777 lightweight towed howitzers) ਆਦਿ ਸ਼ਾਮਿਲ ਹਨ।
ਆਸਟ੍ਰੇਲੀਆ ਹੁਣ ਤੱਕ ਯੂਕਰੇਨ ਦੀ ਮਦਦ ਲਈ 225 ਮਿਲੀਅਨ ਡਾਲਰ ਖਰਚ ਚੁਕਿਆ ਹੈ ਅਤੇ ਇਸਤੋਂ ਇਲਾਵਾ 65 ਮਿਲੀਅਨ ਡਾਲਰਾਂ ਦੀ ਮਨੁੱਖੀ ਆਧਾਰ ਤੇ ਮਦਦ ਅਤੇ 70,000 ਟਨ ਥਰਮਲ ਕੋਲਾ ਵੀ ਦੇ ਚੁਕਿਆ ਹੈ।

Install Punjabi Akhbar App

Install
×