
ਭਾਰਤ ਵਿੱਚ ਪਿਛਲੇ 24 ਘੰਟੇ ਵਿੱਚ ਕੋਵਿਡ-19 ਦੇ ਸਭ ਤੋਂ ਜ਼ਿਆਦਾ 75,760 ਨਵੇਂ ਮਾਮਲੇ ਆਉਣ ਨਾਲ ਕੁਲ ਮਾਮਲੇ ਵੀਰਵਾਰ ਸਵੇਰੇ ਵੱਧ ਕੇ 33,10,234 ਹੋ ਗਏ ਜਿਨ੍ਹਾਂ ਵਿਚੋਂ 7,25,991 ਮਾਮਲੇ ਸਰਗਰਮ ਹਨ। ਜ਼ਿਕਰਯੋਗ ਹੈ, ਦੇਸ਼ ਵਿੱਚ ਪਹਿਲੀ ਵਾਰ 75,000 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਹਨ। ਉਥੇ ਹੀ, ਦੇਸ਼ ਵਿੱਚ ਮ੍ਰਿਤਕਾਂ ਦੀ ਗਿਣਤੀ ਵਧਕੇ 60,472 ਹੋ ਗਈ ਜਦੋਂ ਕਿ 25,23,771 ਲੋਕ ਹੁਣ ਤੱਕ ਠੀਕ ਹੋ ਚੁੱਕੇ ਹਨ।