ਨਿਊ ਸਾਊਥ ਵੇਲਜ਼ ਦੇ ਤਾਜ਼ੇ ਪਾਣੀ ਦੀਆਂ ਨਦੀਆਂ ਆਦਿ ਅੰਦਰ ਸਥਾਪਤ ਕੀਤਾ ਗਿਆ 6 ਮਿਲੀਅਨ ਮੱਛੀਆਂ ਦਾ ਸਟਾਕ

ਖੇਤੀਬਾੜੀ ਮੰਤਰੀ ਐਡਮ ਮਾਰਸ਼ਲ ਨੇ ਨਿਊ ਸਾਊਥ ਵੇਲਜ਼ ਵਿਚਲੀਆਂ ਨਦੀਆਂ, ਝੀਲਾਂ ਵਿੱਚ ਮੱਛੀਆਂ ਦੇ ਸਟਾਕ ਨੂੰ ਸਹੀਬੱਧ ਕਰਨ ਦੀ ਸ਼ੁਰੂਆਤ ਕਰਦਿਆਂ ਟੈਵਮਰਥ ਦੇ ਨਜ਼ਦੀਕ ਮੁਰੇ ਕੋਡ ਮੱਛੀਆਂ ਦੇ ਰਿਵਾਇਤੀ ਘਰ ਵਾਲੀ ਨਦੀ ਅੰਦਰ 130 ਦੇ ਕਰੀਬ ਇੱਕ ਮੀਟਰ ਲੰਬੀਆਂ ਮੁਰੇ ਮੱਛੀਆਂ ਨੂੰ ਤਾਜ਼ੇ ਪਾਣੀਆਂ ਅੰਦਰ ਛੱਡਿਆ।
ਇਸ ਮੌਕੇ ਉਪਰ ਉਨ੍ਹਾਂ ਗੱਲਬਾਤ ਦੌਰਾਨ ਦੱਸਿਆ ਕਿ ਰਾਜ ਸਰਕਾਰ ਨੇ 10 ਮਿਲੀਅਨ ਡਾਲਰਾਂ ਦਾ ਅਜਿਹਾ ਪ੍ਰੋਗਰਾਮ (‘Noah’s Ark) ਚਲਾਇਆ ਹੋਇਆ ਹੈ ਜਿਸ ਰਾਹੀਂ ਕਿ ਰਾਜ ਅੰਦਰ ਤਾਜ਼ੇ ਪਾਣੀਆਂ ਦੀਆਂ ਘੱਟ ਰਹੀਆਂ ਮੱਛੀਆਂ ਦੀ ਗਿਣਤੀ ਵਿੱਚ ਇਜ਼ਾਫਾ ਕੀਤਾ ਜਾਂਦਾ ਹੈ ਅਤੇ ਇਸ ਵਾਸਤੇ ਸਮੇਂ ਸਮੇਂ ਉਪਰ ਅਜਿਹੀਆਂ ਮੱਛੀਆਂ ਨੂੰ ਪਾਣੀ ਵਿੱਚ ਛੱਡਿਆ ਜਾਂਦਾ ਹੈ ਅਤੇ ਆਪਣੇ ਕੁਦਰਤੀ ਜੀਵਨ ਦੌਰਾਨ ਤਾਜ਼ੇ ਪਾਣੀਆਂ ਅੰਦਰ ਮੱਛੀਆਂ ਆਪਣੀ ਜਨਸੰਖਿਆ ਨੂੰ ਵਧਾਉਂਦੇ ਰਹਿੰਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਮੈਨਿੰਡੀ ਤੋਂ ਟੈਮਵਰਥ ਅਤੇ ਈਡਨ ਤੱਕ ਅਜਿਹੇ ਪ੍ਰਗਰਾਮਾਂ ਨੂੰ ਮੱਛੀਆਂ ਦੀ ਗਿਣਤੀ ਨੂੰ ਵਧਾਉਣ ਲਈ ਚਲਾਇਆ ਜਾ ਰਿਹਾ ਹੈ।
ਰਾਜ ਦਾ ਡੀ.ਪੀ.ਆਈ. ਵਿਭਾਗ (NSW Department of Primary Industries (DPI)) ਬਹੁਤ ਵਧੀਆ ਕਾਰਗੁਜ਼ਾਰੀ ਕਰ ਰਿਹਾ ਹੈ ਅਤੇ ਇਸ ਨਾਲ ਮੱਛੀਆਂ ਦੀ ਲੋੜੀਂਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਅਤੇ ਅਜਿਹੀਆਂ ਮੱਛੀਆਂ ਵਿੱਚ ਮੁਰੇ ਕੋਡ, ਟਾਈਗਰ ਪਰਚ ਅਤੇ ਰੇਨਬੋਅ ਟਰਾਉਟ ਸ਼ਾਮਿਲ ਹਨ।
ਟੈਮਵਰਥ ਤੋਂ ਐਮ.ਪੀ. ਕੈਵਿਨ ਐਂਡਰਸਨ ਨੇ ਕਿਹਾ ਕਿ ਰਾਜ ਸਰਕਾਰ ਦਾ ਇਹ ਬਹੁਤ ਹੀ ਉਤਮ ਅਤੇ ਫਾਇਦੇਮੰਦ ਕਾਰਜ ਹੈ ਅਤੇ ਇਸ ਵਾਸਤੇ ਜਿਹੜੀਆਂ ਮੱਛੀਆਂ ਨੂੰ ਹੁਣ ਛੱਡਿਆ ਗਿਆ ਹੈ ਉਨ੍ਹਾਂ ਨੂੰ ਸੋਕੇ ਵਾਲੇ ਇਲਾਕਿਆਂ ਵਿੱਚੋਂ ਬਚਾ ਕੇ ਲਿਆਇਆ ਗਿਆ ਸੀ ਅਤੇ ਨਾਰਾਬਰੀ ਦੀ ਹੈਚਰੀ ਵਿੱਚ ਪਾਲ਼ਿਆ ਗਿਆ ਸੀ।
ਜ਼ਿਕਰਯੋਗ ਹੈ ਕਿ ਡੀ.ਪੀ.ਆਈ. ਵਿਭਾਗ ਦਾ ਅਜਿਹਾ ਪ੍ਰੋਗਰਾਮ ਹਰ ਸਾਲ ਨਵੰਬਰ ਤੋਂ ਮਾਰਚ ਦੇ ਮਹੀਨੇ ਤੱਕ, ਸਮਾਂ, ਸਥਿਤੀਆਂ ਅਤੇ ਆਂਕੜਿਆਂ ਦੇ ਮੁਤਾਬਿਕ ਹੀ ਉਲੀਕਿਆ ਜਾਂਦਾ ਹੈ।
ਰਾਜ ਅੰਦਰ ਫਿਸ਼ਿੰਗ ਆਦਿ ਸਬੰਧੀ ਜਾਣਕਾਰੀ ਲੈਣ ਵਾਸਤੇ https://www.dpi.nsw.gov.au/fishing/recreational/fishing-rules-and-regs ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×