6 ਲੱਖ ਲੋਕਾਂ ਨੂੰ ‘ਨਿਬ’ ਦੁਆਰਾ ਮਿਲਣਗੇ 40 ਮਿਲੀਅਨ ਡਾਲਰ

ਦੇਸ਼ ਦੀ ਸਿਹਤ ਬੀਮਾ ਕੰਪਨੀ ‘ਨਿਬ’ ਨੇ ਇੱਕ ਐਲਾਨਨਾਮੇ ਰਾਹੀਂ ਦੱਸਿਆ ਹੈ ਕਿ ਉਹ ਦੇਸ਼ ਦੇ 6 ਲੱਖ ਤੋਂ ਵੀ ਜ਼ਿਆਦਾ ਨਿਬ ਦੇ ਮੈਂਬਰਾਂ ਦਾ 40 ਮਿਲੀਅਨ ਡਾਲਰ ਵਾਪਿਸ ਮੋੜ ਰਹੀ ਹੈ ਜੋ ਕਿ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਇਸੇ ਸਾਲ ਨਵੰਬਰ ਦੇ ਮਹੀਨੇ ਤੱਕ ਆ ਜਾਵੇਗਾ।
ਇਹ ਪੈਸਾ ਕੋਵਿਡ-19 ਬਿਮਾਰੀ ਦੇ ਕਾਲ਼ ਦੌਰਾਨ ਇਨ੍ਹਾਂ ਮੈਂਬਰਾਂ ਦਾ ਜਮਾਂ ਰਹਿ ਗਿਆ ਸੀ ਜੋ ਕਿ ਹੁਣ ਕੰਪਨੀ ਵੱਲੋਂ ਮੋੜਿਆ ਜਾ ਰਿਹਾ ਹੈ।