‘ਮੈਡ ਕਾਓ’ ਵਾਲੀ ਪਾਬੰਧੀ ਹਟਣ ਤੋਂ ਬਾਅਦ 20,711 ਲੋਕ ਆਏ ਖ਼ੂਨਦਾਨ ਕਰਨ ਵਾਸਤੇ -ਲਾਈਫ਼ਬਲੱਡ

ਆਸਟ੍ਰੇਲੀਆਈ ਰੈਡ ਕਰਾਸ ਲਾਈਫ਼ਬਲੱਡ ਨੇ ਇੱਕ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਬੀਤੇ ਸੋਮਵਾਰ ਤੋਂ -ਜਦੋਂ ਦਾ ਸਰਕਾਰ ਵੱਲੋਂ ‘ਮੈਡ ਕਾਓ’ ਵਾਲੀ ਪਾਬੰਧੀ ਨੂੰ ਹਟਾਇਆ ਗਿਆ ਹੈ, ਹੁਣ ਤੱਕ 20711 ਲੋਕ ਖ਼ੂਨਦਾਨ ਵਾਸਤੇ ਅੱਗੇ ਆਏ ਹਨ। ਇਸ ਪਾਬੰਧੀ ਦੌਰਾਨ, ਅਜਿਹੇ ਵਿਅਕਤੀ ਜੋ ਕਿ 1980 ਤੋਂ 1996 ਤੱਕ ਬ੍ਰਿਟੇਨ ਵਿੱਚ 6 ਮਹੀਨਿਆਂ ਵਾਸਤੇ ਰਹਿ ਕੇ ਆਏ ਸਨ ਅਤੇ ਉਸ ਸਮੇਂ ਇਹ ਦੌਰ ਮੈਡ ਕਾਓ ਨਾਮ ਦੀ ਬਿਮਾਰੀ ਦਾ ਸੀ ਜਿਸ ਨੇ ਕਿ ਬ੍ਰਿਟੇਨ ਵਿੱਚ ਕਾਫੀ ਨੁਕਸਾਨ ਕੀਤਾ ਸੀ, ਉਨ੍ਹਾਂ ਵਿਅਕਤੀਆਂ ਨੂੰ ਆਸਟ੍ਰੇਲੀਆ ਅੰਦਰ ਖ਼ੂਨਦਾਨ ਕਰਨ ਤੋਂ ਪਾਬੰਧ ਰੱਖਿਆ ਗਿਆ ਸੀ। ਬੀਤੇ ਸੋਮਵਾਰ ਨੂੰ ਇਸ ਪਾਬੰਧੀ ਨੂੰ ਹਟਾ ਲਿਆ ਗਿਆ ਹੈ ਅਤੇ ਹੁਣ ਹਰ ਕੋਈ ਵਿਅਕਤੀ ਆਪਣਾ ਖ਼ੂਨ ਅਤੇ ਪਲਾਜ਼ਮਾ ਇੱਥੇ ਦਾਨ ਕਰ ਸਕਦਾ ਹੈ।
ਲਾਈਫ਼ਬਲੱਡ ਦੇ ਬੁਲਾਰੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਦੇਸ਼ ਅੰਦਰ ਹੁਣ ਪਲਾਜ਼ਮਾ ਦੇ ਦਾਨੀਆਂ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ ਕਿਉਂਕਿ ਇਹ ਕਈ ਬਿਮਾਰੀਆਂ ਵਿੱਚ ਮਰੀਜ਼ ਵਾਸਤੇ ਜੀਵਨ ਦਾਨ ਕਰ ਸਕਦੀਆਂ ਹਨ ਅਤੇ ਇਸ ਦੇ ਦਾਨੀਆਂ ਵਾਸਤੇ ਇਸ ਦਾ ਸਮਾਂ ਵੀ ਮਹਿਜ਼ 2 ਹਫ਼ਤਿਆਂ ਦਾ ਹੀ ਹੈ ਅਤੇ ਕੋਈ ਵੀ ਸਵਸਥ ਵਿਅਕਤੀ ਆਪਣਾ ਪਲਾਜ਼ਮਾ 15 ਕੁ ਦਿਨਾਂ ਬਾਅਦ ਮੁੜ ਤੋਂ ਦਾਨ ਕਰ ਸਕਦਾ ਹੈ।
ਖ਼ੂਨਦਾਨ ਜਾਂ ਪਲਾਜ਼ਮਾ ਦਾਨ ਵਾਸਤੇ ਇਸ ਵੈਬਸਾਈਟ ਉਪਰ ਜਾ ਕੇ ਸਮਾਂ ਨਿਸਚਿਤ ਕੀਤਾ ਜਾ ਸਕਦਾ ਹੈ ਅਤੇ ਜਾਂ ਫੇਰ ਇਸ ਬਾਬਤ ਐਪ (DonateBlood app) ਡਾਊਨਲੋਡ ਕੀਤੀ ਜਾ ਸਕਦੀ ਹੈ ਅਤੇ 13 14 95 ਉਪਰ ਕਾਲ ਵੀ ਕੀਤੀ ਜਾ ਸਕਦੀ ਹੈ।

Install Punjabi Akhbar App

Install
×