ਨਿਊ ਸਾਊਥ ਵੇਲਜ਼ ਦੀਆਂ ਕਾਂਸਲਾਂ ਨੂੰ ਸਥਾਨਕ ਕਾਰਜਾਂ ਲਈ 2.3 ਮਿਲੀਅਨ ਡਾਲਰਾਂ ਦੀ ਗ੍ਰਾਂਟ ਜਾਰੀ

ਸਥਾਨਕ ਸਰਕਾਰਾਂ ਵਾਲੇ ਵਿਭਾਗਾਂ ਦੇ ਮੰਤਰੀ, ਸ਼ੈਲੀ ਹੈਂਕਾਕ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਸਥਾਨਕ ਕਾਂਸਲਾਂ ਨੂੰ 2020-21 ਦੇ ਤਹਿਤ 2.3 ਮਿਲੀਅਨ ਡਾਲਰਾਂ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ ਅਤੇ ਇਹ ਗ੍ਰਾਂਟ ਬੈਲੀਨਾ ਸ਼ਾਇਰ, ਬੈਲਿੰਗਨ ਸ਼ਾਇਰ, ਬਾਇਰਨ ਸ਼ਾਇਰ, ਸੈਂਟਰਬਰੀ ਬੈਂਕਸਟਾਊਨ ਸਿਟੀ, ਫੇਅਰਫੀਲਡ ਸਿਟੀ, ਕਿਆਮਾ ਮਿਊਨਿਸੀਪਲ, ਸ਼ੌਲਹੈਵਨ ਸਿਟੀ ਅਤੇ ਵੂਲੋਨਗੌਂਗ ਸਿਟੀ (ਨਾਲ ਹੀ ਸ਼ੈਲਹਾਰਬਰ ਸਿਟੀ) ਆਦਿ ਨੂੰ ਜਾਰੀ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਉਕਤ ਗ੍ਰਾਂਟਾਂ ਨਾਲ ਸਥਾਨਕ ਕਾਂਸਲਾਂ ਨੂੰ ਉਨ੍ਹਾਂ ਦੇ ਇਲਾਕਿਆਂ ਅੰਦਰ ਹੋਰਨਾਂ ਤੋਂ ਇਲਾਵਾ, ਸਿਹਤ ਸਹੂਲਤਾਂ ਆਦਿ ਨੂੰ ਪ੍ਰਮੁੱਖਤਾ ਦੇਣ ਤਹਿਤ ਜਾਰੀ ਕੀਤਾ ਗਿਆ ਹੈ ਅਤੇ ਕੀਤੇ ਜਾਣ ਵਾਲੇ ਕਾਰਜਾਂ ਵਿੱਚ ਪੜ੍ਹਾਈ ਲਿਖਾਈ ਨਾਲ ਸਬੰਧਤ, ਕਾਸਟਲ ਮੈਨੈਜਮੈਂਟ ਪ੍ਰੋਗ੍ਰਾਮ (CMP), ਅਤੇ ਹੋਰ ਸਮੁੰਦਰੀ ਕਿਨਾਰਿਆਂ ਆਦਿ ਦੇ ਰੱਖ ਰਖਾਉ ਅਤੇ ਮੁਰੰਮਤਾਂ ਆਦਿ ਨਾਲ ਸਬੰਧਤ ਕਾਰਜ ਸ਼ਾਮਿਲ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਆਪਣੇ ਕਾਰਜਾਂ ਅੰਦਰ ਹੁਣ ਸਥਾਨਕ ਕਾਂਸਲਾਂ ਦੇ ਸੀ.ਐਮ.ਪੀ. ਪ੍ਰੋਗਰਾਮਾਂ ਵਾਸਤੇ 1:2 ਡਾਲਰਾਂ ਦੀ ਨੀਤੀ ਰੱਖੀ ਹੈ ਅਤੇ ਜੇਕਰ ਸਥਾਨਕ ਕਾਂਸਲਾਂ 1 ਡਾਲਰ ਖਰਚਦੀਆਂ ਹਨ ਤਾਂ ਸਰਕਾਰ ਉਨ੍ਹਾਂ ਨੂੰ 2 ਡਾਲਰ ਦੀ ਮਦਦ ਦੇਣੀ ਸ਼ੁਰੂ ਕਰ ਰਹੀ ਹੈ। ਇਸ ਵਾਸਤੇ ਸਰਕਾਰ ਨੇ ਇੱਕ 5 ਨੁਕਾਤੀ ਪ੍ਰੋਗਰਾਮ ਉਲੀਕਿਆ ਹੈ ਜਿਸ ਦੇ ਤਹਿਤ ਇੱਕ ਨੁਕਤਾ ਤਾਂ ਪੜ੍ਹਾਈ ਲਿਖਾਈ ਪ੍ਰਤੀ ਫੰਡਿੰਗ ਲਈ ਹੈ ਅਤੇ ਬਾਕੀ ਦੇ ਚਾਰ ਨੁਕਤੇ ਸੀ.ਐਮ.ਪੀ. ਆਦਿ ਵਾਲੇ ਪ੍ਰੋਗਰਾਮਾਂ ਤਹਿਤ ਪ੍ਰੇਰਿਤ ਹਨ।
ਜ਼ਿਆਦਾ ਜਾਣਕਾਰੀ ਵਾਸਤੇ https://www.environment.nsw.gov.au/topics/water/coasts/coastal-and-estuary-grants ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×