ਸਿਡਨੀ ਪੁਲਿਸ ਵੱਲੋਂ ਭਾਰੀ ਮਾਤਰਾ ਵਿੱਚ ਨਕਦੀ, ਨਸ਼ੇ, ਗਹਿਣੇ ਬਰਾਮਦ – 2 ਵਿਅਕਤੀ ਗਿਫ਼ਤਾਰ

ਨਿਊ ਸਾਊਥ ਵੇਲਜ਼ ਦੀ ਸਿਡਨੀ ਪੁਲਿਸ ਨੇ ਪੈਸਾ ਅਤੇ ਨਸ਼ੇ ਦਾ ਗ਼ੈਰ-ਕਾਨੂੰਨੀ ਰੈਕਟਾਂ ਦਾ ਭਾਂਡਾਫੋੜ ਕਰਦਿਆਂ ਵੱਖ ਵੱਖ ਆਪ੍ਰੇਸ਼ਨਾਂ ਦੌਰਾਨ ਭਾਰੀ ਮਾਤਰਾ ਵਿੱਚ ਨਕਦੀ, ਨਸ਼ੇ ਦੀ ਖੇਪ ਅਤੇ ਗਹਿਣੇ ਬਰਾਮਦ ਕੀਤੇ ਹਨ।
ਬੀਤੇ ਮਹੀਨੇ ਮਾਰਚ ਦੀ 24 ਤਾਰੀਖ ਨੂੰ 2 ਵਿਅਕਤੀਆਂ (24 ਸਾਲ ਅਤੇ 26 ਸਾਲ) ਨੂੰ ਕਲੇਨਜ਼ ਰੋਡ (ਵੈਸਟਮਿਡ) ਤੋਂ ਗਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ਨੂੰ ਮੈਰੀਲੈਂਡਜ਼ ਪੁਲਿਸ ਸਟੇਸ਼ਨ ਵਿਖੇ ਲਿਆਂਦਾ ਗਿਆ ਸੀ, ਹੁਣ, ਉਨ੍ਹਾਂ ਦੋ ਵਿਅਕਤੀਆਂ ਉਪਰ ਪੈਸੇ ਦਾ ਅਵੈਧ ਲੈਣ-ਦੇਣ (ਮਨੀ ਲਾਂਡਰਿੰਗ) ਅਤੇ ਨਸ਼ਿਆਂ ਦੇ ਕਾਰੋਬਾਰ ਆਦਿ ਦੋਸ਼ ਤੈਅ ਕੀਤੇ ਗਏ ਹਨ।
ਹਿਲਕਸ ਖੇਤਰ ਵਿੱਚ ਪੁਲਿਸ ਨੇ 12,000 ਡਾਲਰ ਦੀ ਨਕਦੀ, ਮੋਬਾਇਲ ਫੋਨ ਅਤੇ ਕੋਕੀਨ ਨਸ਼ਾ ਬਰਾਮਦ ਕੀਤਾ ਹੈ।
ਇੱਕ ਹੋਰ ਕਾਰਵਾਈ ਦੌਰਾਨ ਪੁਲਿਸ ਨੇ 3 ਲੱਖ ਡਾਲਰਾਂ ਦੀ ਨਕਦ ਰਾਸ਼ੀ ਇੱਕ ਕਾਰ ਵਿੱਚੋਂ ਬਰਾਮਦ ਕੀਤੀ ਹੈ ਜੋ ਕਿ ਬੜੀ ਚਲਾਕੀ ਨਾਲ ਕਾਰ ਵਿੱਚ ਛੁਪਾਈ ਹੋਈ ਸੀ।
ਪੁਲਿਸ ਵੱਲੋਂ ਕੀਤੀ ਗਈ ਇੱਕ ਵੱਡੀ ਕਾਰਵਾਈ ਦੌਰਾਨ ਕਾਸਲ ਹਿਲ, ਕੈਬਰਾਮਾਟਾ ਅਤੇ ਕੈਂਥਰਸਟ ਖੇਤਰਾਂ ਵਿੱਚੋਂ 860,000 ਡਾਲਰ ਨਕਦ ਬਰਾਮਦ ਕੀਤੇ ਗਏ ਹਨ।
ਪੁਲਿਸ ਦੀ ਕਾਰਵਾਈ ਚੱਲ ਰਹੀ ਹੈ।

Install Punjabi Akhbar App

Install
×