ਚੀਨ ਦੇ ਹੁਬੇਈ ਪ੍ਰਾਂਤ ਵਿੱਚ ਇੱਕ ਦਿਨ ਵਿੱਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ 14000 ਤੋਂ ਵੀ ਜ਼ਿਆਦਾ ਨਵੇਂ ਮਾਮਲੇ

ਚੀਨ ਦੇ ਸਿਹਤ ਅਧਿਕਾਰੀਆਂ ਦੇ ਮੁਤਾਬਕ, ਦੇਸ਼ ਦੇ ਇਕੱਲੇ ਹੁਬੇਈ ਪ੍ਰਾਂਤ ਵਿੱਚ ਵੀਰਵਾਰ ਨੂੰ ਕੋਰੋਨਾ ਵਾਇਰਸ ਦੇ 14,840 ਨਵੇਂ ਮਾਮਲੇ ਸਾਹਮਣੇ ਆਏ ਹਨ। ਵੀਰਵਾਰ ਨੂੰ ਪ੍ਰਾਂਤ ਵਿੱਚ 242 ਲੋਕਾਂ ਦੀ ਮੌਤ ਹੋਈ, ਜਿਸਦੇ ਨਾਲ ਉੱਥੇ ਮਰਨ ਵਾਲਿਆਂ ਦਾ ਸੰਖਿਆ ਵੱਧ ਕੇ 1310 ਹੋ ਗਈ ਹੈ। ਇਸਤੋਂ ਪਹਿਲਾਂ ਚੀਨ ਵਿੱਚ ਦੋ ਹਫਤਿਆਂ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿੀਆਂ ਦੀ ਸਭ ਤੋਂ ਘੱਟ ਗਿਣਤੀ ਦਰਜ ਹੋਈ ਸੀ।