ਨਿਊ ਸਾਊਥ ਵੇਲਜ਼ ਅੰਦਰ ਬਜ਼ੁਰਗਾਂ ਵਾਸਤੇ ਇੱਕ ਲੱਖ ਤੋਂ ਵੀ ਵੱਧ ਯਾਤਰੀ ਕਾਰਡ ਹੋਏ ਜਾਰੀ

ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਜਾਣਕਾਰੀ ਅਧੀਨ ਕਿਹਾ ਹੈ ਕਿ ਸਰਕਾਰ ਦੇ ਚਲਾਏ ਗਏ ਬਜ਼ੁਰਗ ਯਾਤਰੀਆਂ ਲਈ ਪ੍ਰੋਗਰਾਮ ਦੇ ਦੂਜੇ ਸਾਲ ਦੌਰਾਨ ਮਹਿਜ਼ ਤਿੰਨ ਹਫ਼ਤੇ ਪਹਿਲਾਂ ਹੀ ਮੁੜ ਤੋਂ ਜਿਹੜੀਆਂ ਅਰਜ਼ੀਆਂ ਮੰਗੀਆਂ ਗਈਆਂ ਸਨ, ਉਨਾਂ ਕਾਰਨ 100,000 ਤੋਂ ਵੀ ਵੱਧ ਬਜ਼ੁਰਗਾਂ ਦੇ ਯਾਤਰੀ ਕਾਰਡਾਂ ਦਾ ਵਿਤਰਣ ਹੋ ਵੀ ਚੁਕਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਡ ਨਾਲ 250 ਡਾਲਰ ਦਾ ਇੱਕ ਪ੍ਰੀਪੇਅਡ ਵੀਜ਼ਾ ਕਾਰਡ ਜਾਰੀ ਕੀਤਾ ਜਾਂਦਾ ਹੈ ਜਿਸ ਨਾਲ ਕਿ ਹੁਣ ਤੱਕ 337,500 ਬਜ਼ੁਰਗਾਂ ਨੂੰ ਨਵਾਜਿਆ ਜਾ ਚੁਕਿਆ ਹੈ। ਸਰਕਾਰ ਨੇ 2019 ਵਿੱਚ ਇਸ ਕਾਰਡ ਦਾ ਵਾਅਦਾ ਕੀਤਾ ਸੀ ਅਤੇ ਆਪਣੇ ਪੂਰਨ ਵਸੀਲਿਆਂ ਦੇ ਨਾਲ ਸਰਕਾਰ ਇਸ ਕਾਰਜ ਨੂੰ ਸਿਰੇ ਚਾੜ੍ਹਨ ਵਿੱਚ ਲੱਗੀ ਹੋਈ ਹੈ। ਇਨ੍ਹਾਂ ਕਾਰਡਾਂ ਰਾਹੀਂ ਰਾਜ ਭਰ ਦੇ ਦੂਰ ਦੁਰਾਡੇ ਪੇਂਡੂ ਖੇਤਰਾਂ ਵਿੱਚ ਵੀ ਫਾਇਦਾ ਪਹੁੰਚਾਇਆ ਜਾ ਰਿਹਾ ਹੈ ਅਤੇ ਬਜ਼ੁਰਗਾਂ ਨੂੰ ਯਾਤਰਾਵਾਂ ਰਾਹੀਂ ਸਿੱਧਾ ਲਾਭ ਹੋ ਰਿਹਾ ਹੈ। ਸੜਕ ਪਰਿਵਹਨ ਮੰਤਰੀ ਸ੍ਰੀ ਪੌਲ ਟੂਲੇ ਨੇ ਵੀ ਕਿਹਾ ਕਿ ਇਸ ਕਾਰਨ ਰਾਜ ਸਰਕਾਰ ਦੀ ਆਮਦਨ ਵਿੱਚ 60 ਮਿਲੀਅਨ ਡਾਲਰਾਂ ਦਾ ਯੋਗਦਾਨ ਪਿਆ ਹੈ ਅਤੇ ਇਹ ਸਕੀਮ ਫਾਇਦੇ ਵਾਲੀ ਸਕੀਮ ਹੀ ਸਾਬਿਤ ਹੋ ਰਹੀ ਹੈ। ਇਸ ਨਾਲ ਬਜ਼ੁਰਗਾਂ ਨੂੰ ਆਪਣੇ ਤੋਂ ਦੂਰ ਰਹਿੰਦੇ ਨਾਤੀਆਂ, ਦੋਸਤਾਂ ਮਿੱਤਰਾਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਚੰਗਾ ਸਮਾਂ ਬਿਤਾਉਣ ਦਾ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ ਅਤੇ ਸਮਾਜਿਕ ਪੱਧਰ ਉਪਰ ਇਸ ਦੀ ਰੌਣਕ ਦਾ ਇਜ਼ਹਾਰ ਸਪਸ਼ਟ ਤੌਰ ਉਪਰ ਕੀਤਾ ਜਾ ਰਿਹਾ ਹੈ। ਇਸ ਵਾਸਤੇ ਯੋਗ ਲੋਕਾਂ ਕੋਲੋਂ ਅਰਜ਼ੀਆਂ ਦੀ ਮੰਗ ਜਾਰੀ ਹੈ ਅਤੇ ਉਹ ਹੁਣ 30 ਨਵੰਬਰ 2021 ਤੱਕ ਇਨ੍ਹਾਂ ਕਾਰਡਾਂ ਵਾਸਤੇ ਜ਼ਰੂਰੀ ਦਸਤਾਵੇਜ਼ ਦੇ ਨਾਲ ਅਪਲਾਈ ਕਰ ਸਕਦੇ ਹਨ। ਜ਼ਿਆਦਾ ਜਾਣਕਾਰੀ ਵਾਸਤੇ www.service.nsw.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ ਅਤੇ 13 77 88 ਉਪਰ ਵੀ ਕਾਲ ਕੀਤੀ ਜਾ ਸਕਦੀ ਹੈ ਅਤੇ ਜਾਂ ਫੇਰ ਨਿਊ ਸਾਊਥ ਵੇਲਜ਼ ਦੇ ਕਿਸੇ ਵੀ ਨਜ਼ਦੀਕੀ ਸੇਵਾ ਸੈਂਟਰ ਤੇ ਜਾ ਕੇ ਇਸ ਬਾਬਤ ਸਾਰੀ ਜਾਣਕਰੀ ਹਾਸਿਲ ਕੀਤੀ ਜਾ ਸਕਦੀ ਹੈ।

Install Punjabi Akhbar App

Install
×