ਨਿਊ ਕਾਸਲ ਪੋਰਟ ਉਪਰ 1.1 ਮਿਲੀਅਨ ਡਾਲਰ ਦਾ ਫੰਡ ਕਮਿਊਨਿਟੀ ਢਾਂਚੇ ਦੇ ਪ੍ਰਾਜੈਕਟਾਂ ਲਈ ਜਾਰੀ

ਨਿਊ ਸਾਊਥ ਵੇਲਜ਼ ਦੇ ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਸਰਕਾਰ ਨੇ ਨਿਊ ਕਾਸਲ ਪੋਰਟ ਉਪਰ ਸੈਰ-ਸਪਾਟਾ ਆਦਿ ਨੂੰ ਵਧਾਉਣ ਖਾਤਰ ਅਤੇ ਇਸ ਦਾ ਸਿੱਧਾ ਲਾਭ ਸਥਾਨਕ ਨਿਵਾਸੀਆਂ ਤੱਕ ਪਹੁੰਚਾਉਣ ਲਈ 11 ਨਵੇਂ ਪ੍ਰਾਜੈਕਟਾਂ ਦਾ ਐਲਾਨ ਕੀਤਾ ਹੈ ਅਤੇ ਇਸ ਵਾਸਤੇ 1.1 ਮਿਲੀਅਨ ਡਾਲਰਾਂ ਦਾ ਫੰਡ ਵੀ ਜਾਰੀ ਕੀਤਾ ਹੈ। ਸਰਕਾਰ ਨੇ ਕਿਹਾ ਹੈ ਕਿ ਇਸ ਪ੍ਰਾਜੈਕਟ ਦੇ ਤਹਿਤ ਐਨ.ਪੀ.ਸੀ.ਸੀ. ਫੰਡ ਦੇ ਛੇਵੇਂ ਗੇੜ ਤਹਿਤ ਇਸ ਫੰਡ ਦਾ 75% ਹਿੱਸਾ ਸਥਾਨਕ ਅਦਾਰਿਆਂ ਅਤੇ ਬਿਨਾਂ ਲਾਭ ਤੋਂ ਕੰਮ ਕਰਨ ਵਾਲੀਆ ਸੰਸਥਾਵਾਂ ਨੂੰ ਮਿਲੇਗਾ। ਇਸ ਨਾਲ ਫੋਰਸ਼ੋਰ ਪਾਰਕ ਵਿਖੇ ਪਾਣੀ ਨਾਲ ਸਬੰਧਤ ਖੇਡਾਂ ਨੂੰ ਉਤਸਾਹਿਤ ਕੀਤਾ ਜਾਵੇਗਾ ਅਤੇ ਸੀ ਬਿਨਜ਼ ਲਗਾਏ ਜਾਣਗੇ ਅਤੇ ਇਸ ਦੇ ਨਾਲ ਹੀ ਵੇਸਟ ਡਿਸਪੋਜ਼ਲ, ਸੋਲਰ ਸਿਸਟਮ ਆਦਿ ਨੂੰ ਉਤਸਾਹਿਤ ਕਰਨ ਵਾਸਤੇ ਵਰਕਸ਼ਾਪਾਂ ਲਗਾਈਆਂ ਜਾਣਗੀਆਂ। ਨੋਰਮ ਬੈਸਨ ਲਾਇਨਜ਼ ਪਾਰਕ ਯਾਦਗਾਰ ਅਤੇ ਕਸਟਮਜ਼ ਹਾਊਸ ਹੋਟਲ ਆਦਿ ਦਾ ਕੰਮ ਵੀ ਕੀਤਾ ਜਾਵੇਗਾ। ਇਸ ਦੇ ਛੇ ਪ੍ਰਾਪਤ ਕਰਤਾ ਇਸ ਪ੍ਰਕਾਰ ਹੋਣਗੇ -ਚੋਪਰ ਬਰਡਮੈਨ ਚੈਲੇਂਜ ਈਵੈਂਟ ਲਈ 20,000 ਡਾਲਰ; ਸੇਲ ਫੈਸਟ ਨਿਊ ਕਾਸਲ ਰੇਗਾਟਾ ਦੇ ਕਮਿਊਨਿਟੀ ਸੇਲਿੰਗ 2021 ਲਈ 40,000 ਡਾਲਰ; ਕਸਟਮ ਹਾਊਸ ਟਾਈਮ ਬਾਲ ਅਤੇ ਕਲਾਕ ਲਾਈਟਿੰਗ ਆਦਿ ਲਈ 85000 ਡਾਲਰ; ਨਿਊਕਾਸਲ ਦੇ ਸਮੁੰਦਰੀ ਕੰਢਿਆਂ ਆਦਿ ਲਈ ਇਲੈਕਟ੍ਰਿਕ ਕਾਰਾਂ ਲਈ 54000 ਡਾਲਰ; ਲਿਵੀਜ਼ ਪਾਰਕ ਲਈ 500,000 ਡਾਲਰ; ਨਿਊਕਾਸਲ ਫੋਰੈਸਟ ਨੁਮਾਇਸ਼ਾਂ ਲਈ 27,200 ਡਾਲਰ; ਹਨੀਸਕਲ ਸਮਾਰਟ ਸ਼ੈਲਟਰਾਂ ਲਹੀ 162,500 ਡਾਲਰ; ਸੀਬਿਨ ਸਟੈਮ ਲਿਟਰ ਪਰਿਵੈਨਸ਼ਨ ਵਰਕਸ਼ਾਪ ਲਈ 38,445 ਡਾਲਰ; ਸਟੋਕਟਨ ਨਾਰਮ ਬੈਸਨ ਲਾਇਨਜ਼ ਪਾਰਕ ਯਾਦਗਾਰ ਲਈ 15,000 ਡਾਲਰ; ਥਰੋਸਬਾਇ ਕਰੀਕ ਵਾਕਵੇਅ ਸੋਲਰ ਲਾਈਟਿੰਗ ਲਈ 182,310 ਡਾਲਰ; ਵਿਲੀਅਮ ਦ ਫੋਰਥ ਪ੍ਰਾਜੈਕਟ ਲਈ 15,176 ਡਾਲਰ ਅਤੇ ਇਨ੍ਹਾਂ ਦਾ ਕੁੱਲ ਜੋੜ ਹੋ ਜਾਂਦਾ ਹੈ 1,139,631 ਡਾਲਰ। ਜ਼ਿਆਦਾ ਜਾਣਕਾਰੀ ਲਈ www.nsw.gov.au/npcc ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×