ਵਿਕਟੋਰੀਆ ਸਰਕਾਰ ਵੱਲੋਂ ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਲਈ ਹੋਰ ਰਿਆਇਤਾਂ ਦਾ ਐਲਾਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਅੱਜ ਰਾਜ ਅੰਦਰ ਕਰੋਨਾ ਕਾਰਨ ਲਗਾਈਆਂ ਗਈਆਂ ਪਾਬੰਧੀਆਂ ਦੀ ਮੌਜੂਦਾ ਸਥਿਤੀ ਅੰਦਰ ਹੋਰ ਰਿਆਇਤਾਂ ਦੇ ਐਲਾਨ ਕੀਤਾ ਹੈ ਅਤੇ ਇਨ੍ਹਾਂ ਅਨੁਸਾਰ -ਇੱਕ ਸਾਲ ਤੋਂ ਛੋਟੇ ਬੱਚੇ ਨੂੰ ਛੱਡ ਕੇ ਘਰਾਂ ਅੰਦਰ ਹੁਣ 15 ਮਹਿਮਾਨ ਇੱਕ ਦਿਨ ਵਿੱਚ ਆ ਜਾ ਸਕਦੇ ਹਨ; ਚਾਰ ਦਿਵਾਰੀ ਦੇ ਬਾਹਰਵਾਰ ਇਕੱਠਾਂ ਨੂੰ ਹੁਣ 50 ਵਿਅਕਤੀਆਂ ਤੱਕ ਦੀ ਛੋਟ ਹੈ; ਫੇਸ-ਮਾਸਕ ਚਾਰ ਦਿਵਾਰੀ ਦੇ ਅੰਦਰ ਤਾਂ ਜ਼ਰੂਰੀ ਹਨ ਪਰੰਤੂ ਬਾਹਰਵਾਰ ਇਨ੍ਹਾਂ ਦੀ ਲੋੜ ਤਾਂ ਹੀ ਹੈ ਜੇਕਰ ਇੱਕ ਦੂਜੇ ਤੋਂ ਦੂਰੀ ਘੱਟ ਹੁੰਦੀ ਹੈ; ਹੋਸਪਿਟੈਲਿਟੀ ਦੇ ਤਹਿਤ 300 ਵਿਅਕਤੀ ਇਕੱਠੇ ਹੋ ਸਕਦੇ ਹਨ ਪਰੰਤੂ ਅੰਦਰਵਾਰ 100 ਲੋਕਾਂ ਨੂੰ ਇਜਾਜ਼ਤ ਹੈ; ਪ੍ਰਤੀ-ਵਿਅਕਤੀ ਚਾਰ ਵਰਗ ਮੀਟਰ ਦਾ ਨਿਯਮ ਲਾਗੂ ਹੈ; ਛੋਟੇ ਥਾਵਾਂ ਉਪਰ 50 ਲੋਕਾਂ ਦਾ ਇਕੱਠ ਵਾਜਿਬ ਹੈ ਅਤੇ ਉਹ ਵੀ ਪ੍ਰਤੀ ਵਿਅਕਤੀ 2 ਵਰਗ ਮੀਟਰ ਦੀ ਦੂਰੀ ਦੇ ਹਿਸਾਬ ਨਾਲ; ਗਰਮੀਆਂ ਦੇ ਦੌਰਾਨ ਉਚ ਸਿਖਿਆਵਾਂ ਵਾਲੇ ਵਿਦਿਆਰਥੀ ਕੈਂਪਸ ਵਿੱਚ ਵਾਪਿਸ ਆਉਣਗੇ; 20 ਵਿਅਕਤੀਆਂ ਦੇ ਗਰੁੱਪ ਵਿੱਚ 150 ਲੋਕਾਂ ਨੂੰ ਜਿਮ ਆਦਿ ਵਿੱਚ ਇਜਾਜ਼ਤ ਹੈ ਅਤੇ ਇੱਥੇ ਵੀ ਪ੍ਰਤੀ ਵਿਅਕਤੀ 4 ਵਰਗ ਮੀਟਰ ਦੀ ਦੂਰੀ ਵਾਲਾ ਨਿਯਮ ਲਾਗੂ ਹੈ; ਅੰਦਰਵਾਰ ਖੇਡਾਂ ਲਈ 150 ਵਿਅਕਤੀ ਅਤੇ ਉਹ ਵੀ 20 ਦੇ ਗਰੁੱਪ ਵਿੱਚ; ਬਾਹਰਵਾਰ ਖੇਡਾਂ ਲਈ 500 ਵਿਅਕਤੀ ਅਤੇ ਉਹ 50 ਦੇ ਗਰੁੱਪ ਵਿੱਚ ਇਕੱਠੇ ਹੋ ਸਕਦੇ ਹਨ ਪਰੰਤੂ ਪ੍ਰਤੀ-ਵਿਅਕਤੀ ਚਾਰ ਵਰਗ ਮੀਟਰ ਦਾ ਨਿਯਮ ਲਾਗੂ ਹੈ; ਧਾਰਮਿਕ ਥਾਵਾਂ ਦੇ ਇਕੱਠ ਵਿੱਚ ਵੀ ਅੰਦਰਵਾਰ 150 ਵਿਅਕਤੀ ਅਤੇ ਬਾਹਰਵਾਰ 300 ਵਿਅਕਤੀ -ਪ੍ਰਤੀ ਵਿਅਕਤੀ 4 ਵਰਗ ਮੀਟਰ ਦੀ ਦੂਰੀ ਵਾਲਾ ਨਿਯਮ ਲਾਗੂ ਹੈ; ਇਨਡੋਰ ਪੂਲਾਂ, ਸਕੇਟਿੰਗ ਹਾਲਾਂ, ਟ੍ਰੈਂਪੋਲਾਇਲਿੰਗ ਸੈਂਟਰਾਂ ਆਦਿ ਵਿੱਚ 150 ਵਿਅਕਤੀ ਅਤੇ ਬਾਹਰਵਾਰ 300 ਦੀ ਇਜਾਜ਼ਤ; ਵਿਆਹ-ਸ਼ਾਦੀ ਅਤੇ ਅੰਤਿਮ ਸੰਸਕਾਰਾਂ ਲਈ 150 ਵਿਅਕਤੀ -ਆਪਸੀ ਦੂਰੀਆਂ ਬਣਾ ਕੇ; ਅਤੇ ਘਰਾਂ ਦੇ ਅੰਦਰ 15 ਵਿਅਕਤੀ ਇਕੱਠੇ ਹੋ ਸਕਦੇ ਹਨ; ਸਿਨੇਮਾ ਅਤੇ ਛੋਟੀਆਂ ਗੈਲਰੀਆਂ ਵਿੱਚ 150 ਲੋਕ; ਗੇਮਿੰਗ ਮਸ਼ੀਨਾਂ ਵਾਲੇ ਸੈਂਟਰਾਂ ਵਿੱਚ ਵੀ 150 ਪਰੰਤੂ ਕਤਾਰ ਵਿੱਚ ਲੱਗੀਆਂ ਮਸ਼ੀਨਾਂ ਵਿਚੋਂ ਹਰ ਦੂਸਰੀ ਮਸ਼ੀਨ ਬੰਦ ਰੱਖਣੀ ਜ਼ਰੂਰੀ ਹੈ।

Install Punjabi Akhbar App

Install
×