ਨਿਊ ਸਾਊਥ ਵੇਲਜ਼ ਅੰਦਰ ਨਵੇਂ ਸਾਲ ਦੀ ਆਮਦ ਤੇ ਲਗਾਈਆਂ ਜਾ ਸਕਦੀਆਂ ਹਨ ਹੋਰ ਪਾਬੰਧੀਆਂ -ਪ੍ਰੀਮੀਅਰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਨੇ ਨਵੇਂ ਸਾਲ ਦੀ ਆਮਦ ਉਪਰ ਸਿਡਨੀ ਅੰਦਰ ਕਰੋਨਾ ਕਾਰਨ ਪੈਦਾ ਹੋਈ ਸਥਿਤੀ ਅਤੇ ਨਵੇਂ ਆਂਕੜਿਆਂ ਨੂੰ ਵਾਚਦਿਆਂ, ਨਵੀਆਂ ਪਾਬੰਧੀਆਂ ਲਗਾਉਣ ਬਾਰੇ ਗੱਲ ਨੂੰ ਸਹੀ ਕਿਹਾ ਹੈ ਅਤੇ ਉਨ੍ਹਾਂ ਇਸ ਬਾਬਤ ਕਿਹਾ ਕਿ ਕੋਵਿਡ-19 ਦੇ ਮਾਮਲਿਆਂ ਦੇ ਆਂਕੜਿਆਂ ਉਪਰ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਿਹਤ ਅਧਿਕਾਰੀਆਂ ਮੁਤਾਬਿਕ ਜੇ ਇਹ ਆਂਕੜੇ ਇੱਦਾਂ ਹੀ ਆਉਣੇ ਬਰਕਰਾਰ ਰਹੇ ਤਾਂ ਫੇਰ ਨਵੇਂ ਸਾਲ ਦੀ ਜਸ਼ਨਾਂ ਲਈ ਵੀ ਪਾਬੰਧੀਆਂ ਲਗਾਉਣੀਆਂ ਪੈ ਸਕਦੀਆਂ ਹਨ ਅਤੇ ਇਹ ਸਭ ਕੁੱਝ ਜਨਤਕ ਸਿਹਤ ਦੇ ਮੱਦੇਨਜ਼ਰ ਅਤੇ ਸਾਰਿਆਂ ਦੀ ਭਲਾਈ ਲਈ ਹੀ ਕੀਤਾ ਜਾਵੇਗਾ। ਅਧਿਕਾਰੀ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਮੁਸਤੈਦੀ ਨਾਲ ਕੰਮ ਕਰ ਰਹੇ ਹਨ ਅਤੇ ਦਿਸੰਬਰ ਦੀ 30 ਤਾਰੀਖ ਤੱਕ ਨਵੇਂ ਐਲਾਨ ਕਰ ਦਿੱਤੇ ਜਾਣਗੇ। ਉਨ੍ਹਾਂ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀਆਂ ਸਾਰੀਆਂ ਹੀ ਏਜੰਸੀਆਂ ਦੇ ਨਾਲ ਨਾਲ ਰਾਜ ਦੀ ਜਨਤਾ ਦਾ ਵੀ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਰਿਆਂ ਨੂੰ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਰ ਰਿਹਾ ਹੈ ਪਰੰਤੂ ਹਰ ਕੋਈ ਆਪਣੀ ਅਤੇ ਦੂਸਰੇ ਦੀ ਸਿਹਤ ਪ੍ਰਤੀ ਉਜਾਗਰ ਹੈ ਅਤੇ ਕਰੋਨਾ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਸਹਾਈ ਹੋ ਕੇ ਆਪਣੀ ਸਿਹਤ ਦੇ ਨਾਲ ਨਾਲ, ਸਰਕਾਰ ਅਤੇ ਸਮਾਜ ਦੀ ਵੀ ਮਦਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿਡਨੀ ਵਿੱਚ 31 ਦਿਸੰਬਰ ਦੀ ਅੱਧੀ ਰਾਤ ਨੂੰ ਹੋਣ ਵਾਲੇ ਪਟਾਖਿਆਂ ਦਾ ਜਸ਼ਨ ਹੋਵੇਗਾ ਪਰੰਤੂ ਉਹ ਲਗਾਤਾਾਰ ਅਪੀਲ ਕਰ ਰਹੇ ਹਨ ਕਿ ਇਸ ਜਸ਼ਨ ਨੂੰ ਆਪਣੇ ਘਰਾਂ ਅੰਦਰ ਬੈਠ ਕੇ ਟੀ.ਵੀ. ਆਦਿ ਉਪਰ ਹੀ ਦੇਖਿਆ ਜਾਵੇ ਅਤੇ ਬੇਵਜਹ ਸਥਾਨਕ ਭੀੜ ਇਕੱਠੀ ਨਾ ਕੀਤੀ ਜਾਵੇ।

Install Punjabi Akhbar App

Install
×