ਪਿਛਲੇ 5 ਸਾਲਾਂ ਦੌਰਾਨ 2.62 ਲੱਖ ਵਿਦਿਆਰਥੀਆ ਨੇ ਵਿਦੇਸ਼ ‘ਚ ਪੜਨ ਲਈ ਪੰਜਾਬ ਨੂੰ ਛੱਡਿਆ

ਨਿਊਯਾਰਕ/ ਟੋਰਾਟੋ —ਜੇਕਰ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਆਂਕੜਿਆ ਮੁਤਾਬਕ ਪਿਛਲੇ 5  ਸਾਲਾਂ ਦੌਰਾਨ 2.62 ਲੱਖ ਵਿਦਿਆਰਥੀਆ ਨੇ ਵਿਦੇਸ਼ ਪੜਨ ਲਈ ਪੰਜਾਬ ਨੂੰ ਛੱਡਿਆ ਹੈ। ਇਸ ਸਮੇਂ ਭਾਰਤ ਦੇ ਸੂਬੇ ਆਂਧਰਾ ਪ੍ਰਦੇਸ ਦਾ ਨੰਬਰ ਸਟੱਡੀ ਵੀਜਾ ਲੈਣ ਵਾਲੇ ਸੂਬਿਆਂ ਚੋਂ ਪਹਿਲਾ ਨੰਬਰ ਤੇ ਹੈ। ਅਤੇ ਪੰਜਾਬ ਦੂਜੇ ਸਥਾਨ ਉਤੇ ਹੈ। ਸਾਲ 2019 ਦੋਰਾਨ ਪੰਜਾਬ ਦਾ ਸਥਾਨ ਪਹਿਲਾ ਸੀ । ਕੋਵਿਡ ਦੀ ਮਹਾਂਮਾਰੀ ਨਾ ਆਉਂਦੀ ਤੇ ਇਹ ਆਂਕੜਾ ਇਸ ਤੋ ਵੀ ਵੱਧ ਹੋਣਾ ਸੀ ।ਰੋਜਾਨਾ ਦੀ ਇਹ ਔਸਤ 140 ਵਿਦਿਆਰਥੀ ਬਣਦੀ ਹੈ।ਉਕਤ ਸਮੇਂ ਦੌਰਾਨ ਭਾਰਤ ਚੋਂ 21.96 ਲੱਖ ਵਿਦਿਆਰਥੀ ਵਿਦੇਸ਼ ਪੜ੍ਹਨ ਲਈ ਗਏ ਸਨ। ਜਿਸ ਵਿੱਚ  2.62 ਲੱਖ ਇਕੱਲੇ ਪੰਜਾਬ ਦੇ ਹੀ ਹਨ। ਪੰਜਾਬੀ ਵਿਦਿਆਰਥੀਆ ਲਈ ਪਹਿਲੀ ਪਸੰਦ ਕੈਨੇਡਾ ਬਣਿਆ ਹੋਇਆ ਹੈ।ਪੰਜਾਬ ਦੇ ਗਵਾਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ ਤਾਂ ਇਸ ਸਮੇਂ ਦੌਰਾਨ ਹਰਿਆਣਾ ਤੋਂ 42,113 ਵਿਦਿਆਰਥੀ ਸਟੱਡੀ ਵੀਜ਼ੇ ’ਤੇ ਗਏ ਹਨ ,ਮਤਲਬ ਪੰਜਾਬ ਦੀ ਤੁਲਣਾ ਵਿੱਚ ਹਰਿਆਣੇ ਵਿੱਚ ਇਹ ਰੁਝਾਨ ਕਾਫੀ ਘੱਟ ਹੈ । ਇਸ ਤੋ ਇਲਾਵਾ ਹੋਰ ਢੰਗ ਤਰੀਕਿਆਂ ਨਾਲ ਪੰਜਾਬ ਤੋਂ ਵਿਦੇਸ਼ ਜਾਣ ਦੀ ਗਿਣਤੀ ਵੱਖਰੀ ਹੀ ਹੈ ਜਿਸ ਵਿੱਚ ਸਹੀ ਜਾ ਜਾਅਲੀ ਢੰਗ ਨਾਲ ਵਿਆਹ ਕਰਵਾਕੇ , ਅਰਬ ਮੁਲਕਾ ਦਾ ਪ੍ਰਵਾਸ , ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਜਾਣਾ , ਪਾਉੰਟ ਸਿਸਟਮ  ਜਾ ਵਰਕ ਪਰਮਿਟ ਲੈ ਕੇ ਜਾਣਾ ਸ਼ਾਮਲ ਹੈ । ਪੰਜਾਬ ਦੀ ਹਾਕਮ ਜਮਾਤ ਦੀ ਗੱਲ ਕਰੀਏ ਤਾਂ ਦੋਵੇ ਰਵਾਇਤੀ ਪਾਰਟੀਆ ਆਪਣੇ-ਆਪਣੇ ਕਾਰਜਕਾਲ ਦੌਰਾਨ ਲੱਖਾ ਨੌਕਰੀਆਂ ਦੇਣ ਦੀਆਂ ਗੱਲਾ ਕਰ ਰਹੀਆਂ ਹਨ ।ਸਰਕਾਰੀ ਵਿਭਾਗਾ ਵਿੱਚ ਕੰਮ ਕਰ ਰਹੇ ਖਾਸਕਰ ਅਫਸਰ ਸ਼ਾਹੀ ਅਤੇ ਪੁਲਿਸ ਮੁਲਾਜ਼ਮਾ ਨੇ ਵੀ ਆਪਣੇ ਬੱਚਿਆ ਨੂੰ ਵੱਡੇ ਪੱਧਰ ਤੇ ਪੜਨ ਲਈ ਵਿਦੇਸ਼ ਭੇਜਿਆ  ਹੋਇਆਂ ਹੈ ਭਾਵੇਂ ਕਿ ਨੌਕਰੀਆਂ ਮੰਗ ਰਹੇ ਨੌਜਵਾਨਾ ਉਤੇ ਉੱਥੇ ਡਾਂਗ ਫੇਰਨ ਵਿੱਚ ਇਹ ਜਰਾ ਵੀ ਢਿੱਲ ਨਹੀ ਵਰਤਦੇ।

Install Punjabi Akhbar App

Install
×